CP ਦਫ਼ਤਰ 'ਚ ਦੂਜਿਆਂ ’ਤੇ ਉਂਗਲਾ ਚੁੱਕਣ ਵਾਲਾ ਸ਼ਿਵਸੈਨਾ ਆਗੂ ਖ਼ੁਦ ਨਿਕਲਿਆ ਭਗੌੜਾ, ਪੁਲਸ ਨੇ ਕੀਤਾ ਗ੍ਰਿਫ਼ਤਾਰ

Thursday, Jul 27, 2023 - 07:36 AM (IST)

CP ਦਫ਼ਤਰ 'ਚ ਦੂਜਿਆਂ ’ਤੇ ਉਂਗਲਾ ਚੁੱਕਣ ਵਾਲਾ ਸ਼ਿਵਸੈਨਾ ਆਗੂ ਖ਼ੁਦ ਨਿਕਲਿਆ ਭਗੌੜਾ, ਪੁਲਸ ਨੇ ਕੀਤਾ ਗ੍ਰਿਫ਼ਤਾਰ

ਲੁਧਿਆਣਾ (ਰਾਜੂ)- ਕੁਝ ਦਿਨ ਪਹਿਲਾਂ ਸੀ.ਪੀ. ਆਫਿਸ ਦੇ ਬਾਹਰ ਖੜ੍ਹੇ ਹੋ ਕੇ ਬਾਕੀ ਸ਼ਿਵਸੈਨਾ ਨੇਤਾਵਾਂ ’ਤੇ ਉਂਗਲ ਚੁੱਕਣ ਵਾਲਾ ਸ਼ਿਵਸੈਨਾ (ਪੰਜਾਬ) ਦਾ ਨੇਤਾ ਹੇਮੰਤ ਠਾਕੁਰ ਖੁਦ ਪਿਛਲੇ ਕਈ ਸਾਲਾਂ ਤੋਂ ਪੁਲਸ ਦੀਆਂ ਅੱਖਾਂ ਵਿਚ ਘੱਟਾ ਪਾ ਰਿਹਾ ਸੀ। ਉਹ ਆਰਮ ਐਕਟ ਦੇ ਕੇਸ ਵਿਚ ਭਗੌੜਾ ਚੱਲ ਰਿਹਾ ਸੀ। ਫਿਰ ਵੀ ਪੁਲਸ ਨੇ ਉਸ ਨੂੰ ਬਿਨਾਂ ਵੈਰੀਕਿਫੇਸ਼ਨ ਦੇ ਗੰਨਮੈਨ ਦੇ ਦਿੱਤਾ ਸੀ। ਹਾਲਾਂਕਿ ਉਸ ਦਾ ਡਰਾਮਾ ਜ਼ਿਆਦਾ ਦੇਰ ਤੱਕ ਨਹੀਂ ਚੱਲਿਆ। ਆਖਰ ਬੁੱਧਵਾਰ ਨੂੰ ਜਦੋਂ ਉਸ ਬਾਰੇ ਪੁਲਸ ਨੂੰ ਪਤਾ ਲੱਗਾ ਤਾਂ ਮੁਲਜ਼ਮ ਹੇਮੰਤ ਠਾਕੁਰ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ ਜੁਡੀਸ਼ੀਅਲ ਰਿਮਾਂਡ ‘ਤੇ ਭੇਜਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - Big Breaking: ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮਾਸਟਰਮਾਈਂਡ ਵਿਦੇਸ਼ 'ਚ ਗ੍ਰਿਫ਼ਤਾਰ, ਜਲਦ ਲਿਆਂਦਾ ਜਾਵੇਗਾ ਭਾਰਤ

ਅਸਲ ਵਿਚ ਹੇਮੰਤ ਠਾਕੁਰ 2010 ਵਿਚ ਨਾਕਾਬੰਦੀ ਦੌਰਾਨ ਕਮਾਨੀਦਾਰ ਚਾਕੂ ਸਮੇਤ ਫੜਿਆ ਗਿਆ ਸੀ ਜਿਸ ਤੋਂ ਬਾਅਦ ਥਾਣਾ ਸ਼ਿਮਲਾਪੁਰੀ ਵਿਚ ਉਸ 'ਤੇ ਆਰਮ ਅੇਕਟ ਦੇ ਤਹਿਤ ਕੇਸ ਦਰਜ ਹੋਇਆ ਸੀ ਜੋ 2014 ਤੋਂ ਬਾਅਦ ਤਰੀਕ ’ਤੇ ਪੇਸ਼ ਨਹੀਂ ਹੋਇਆ ਜਿਸ ਤੋਂ ਬਾਅਦ ਉਸ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਸੀ। ਉਹ ਪਿਛਲੇ ਦਸ ਸਾਲਾਂ ਤੋਂ ਭਗੌੜਾ ਚੱਲ ਰਿਹਾ ਸੀ। ਅਜੇ ਕੁਝ ਮਹੀਨੇ ਪਹਿਲਾਂ ਉਸ ਨੇ ਸ਼ਿਵਸੈਨਾ (ਪੰਜਾਬ) ਜੁਆਈਨ ਕੀਤੀ ਸੀ ਜਿਸ ਤੋਂ ਬਾਅਦ ਤੋਂ ਉਹ ਲਗਾਤਾਰ ਗੰਨਮੈਨ ਲੈਣ ਲਈ ਭੜਕਾਊ ਭਾਸ਼ਣ ਦੇ ਰਿਹਾ ਸੀ। ਆਖਰ ਉਸ ਨੂੰ ਗੰਨਮੈਨ ਮਿਲ ਵੀ ਗਿਆ ਪਰ ਹੈਰਾਨੀ ਵਾਲੀ ਗੱਲ ਹੈ ਕਿ ਸ਼ਿਮਲਾਪੁਰੀ ਇਲਾਕੇ ਵਿਚ ਹੀ ਰਹਿਣ ਵਾਲੇ ਹੇਮੰਤ ਠਾਕੁਰ ਨੂੰ ਗੰਨਮੈਨ ਮਿਲ ਗਏ। ਉਹ ਪਿਛਲੇ ਇਕ ਸਾਲ ਤੋਂ ਗੰਨਮੈਨ ਲੈ ਕੇ ਘੁੰਮ ਰਿਹਾ ਸੀ ਪਰ ਪੁਲਸ ਨੂੰ ਇਹ ਨਹੀਂ ਪਤਾ ਲੱਗਾ ਕਿ ਉਹ ਭਗੌੜਾ ਹੈ। ਬਿਨਾਂ ਕਿਸੇ ਵੈਰੀਫਿਕੇਸ਼ਨ ਦੇ ਉਸ ਨੂੰ ਗੰਨਮੈਨ ਦੇ ਦਿੱਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - Big Breaking: ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ, UAE ਤੋਂ ਭਾਰਤ ਲਿਆਂਦਾ ਗਿਆ ਗੈਂਗਸਟਰ

ਉਧਰ, ਕੁਝ ਦਿਨ ਪਹਿਲਾਂ ਇਕ ਸ਼ਿਵਸੈਨਾ ਨੇਤਾ ਅਫੀਮ ਸਣੇ ਫੜਿਆ ਗਿਆ ਸੀ ਜਿਸ ਤੋਂ ਬਾਅਦ ਹੇਮੰਤ ਠਾਕੁਰ ਨੇ ਸੀ.ਪੀ. ਆਫਿਸ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋ ਕੇ ਕਿਹਾ ਸੀ ਕਿ ਅਜਿਹੇ ਅਪਰਾਧੀ ਕਿਸਮ ਦੇ ਲੋਕਾਂ ਨੂੰ ਗੰਨਮੈਨ ਨਹੀਂ ਦੇਣੇ ਚਾਹੀਦੇ। ਉਸ ਨੇ ਕਈ ਹੋਰ ਸ਼ਿਵਸੈਨਾ ਨੇਤਾਵਾਂ ’ਤੇ ਵੀ ਉਂਗਲ ਚੁੱਕੀ ਸੀ ਕਿ ਉਹ ਗੰਨਮੈਨ ਦੀ ਆੜ ਵਿਚ ਗਲਤ ਕੰਮ ਕਰਦੇ ਹਨ ਅਤੇ ਉਸ ਨੇ ਇਹ ਵੀ ਕਿਹਾ ਕਿ ਪੁਲਸ ਨੂੰ ਚਾਹੀਦਾ ਹੈ ਕਿ ਵੈਰੀਫਕੇਸ਼ਨ ਤੋਂ ਬਾਅਦ ਹੀ ਕਿਸੇ ਨੂੰ ਗੰਨਮੈਨ ਦਿੱਤਾ ਜਾਣਾ ਚਾਹੀਦਾ ਹੈ ਪਰ ਉਸ ਨੂੰ ਕੀ ਪਤਾ ਸੀ ਕਿ ਉਹ ਆਪਣੀ ਹੀ ਕਹੀ ਗੱਲ ਵਿਚ ਖੁਦ ਹੀ ਫੱਸ ਜਾਵੇਗਾ। ਜਦੋਂ ਉਸ ਦੀ ਵੈਰੀਫਿਕੇਸ਼ਨ ਹੋਈ ਤਾਂ ਉਹ ਖੁਦ ਅਪਰਾਧੀ ਨਿਕਲਿਆ ਅਤੇ ਅਦਾਲਤ ਦਾ ਭਗੌੜਾ ਸੀ।

ਗੁਰਸਿਮਰਨ ਸਿੰਘ ਮੰਡ ਅਤੇ ਹੋਰ ਸ਼ਿਵਸੈਨਿਕ ਮੁਲਜ਼ਮ ਖ਼ਿਲਾਫ਼ ਹੋਏ ਸਨ ਕਮਿਸ਼ਨਰ ਕੋਲ ਪੇਸ਼

ਸ਼ਹਿਰ ਦੇ ਹੋਰ ਸ਼ਿਵਸੈਨਿਕਾਂ ਖ਼ਿਲਾਫ਼ ਬੋਲਣ ਵਾਲੇ ਹੇਮੰਤ ਠਾਕੁਰ ਦੇ ਖਿਲਾਫ ਗੁਰਸਿਮਰਨ ਸਿੰਘ ਮੰਡ ਸਵੇਰ ਡੀ.ਸੀ.ਪੀ. ਨੂੰ ਮਿਲੇ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਹੇਮੰਤ ਆਰਮ ਐਕਟ ਦੇ ਕੇਸ ਵਿਚ ਭਗੌੜਾ ਹੈ। ਇਸ ਦੇ ਨਾਲ ਹੀ ਬਾਕੀ ਸ਼ਿਵਸੈਨਾ ਨੇਤਾ ਵੀ ਸੀ.ਪੀ. ਆਫਿਸ ਪੁੱਜ ਗਏ ਅਤੇ ਹੇਮੰਤ ਖਿਲਾਫ ਸੀ.ਪੀ. ਨੂੰ ਮਿਲੇ। ਜਿਵੇਈ ਪੁਲਸ ਨੂੰ ਪਤਾ ਲੱਗਾ ਕਿ ਹੇਮੰਤ ਭਗੌੜਾ ਹੈ। ਉਸ ਤੋਂ ਬਾਅਦ ਪੁਲਸ ਦੀ ਕਾਰਵਾਈ ਇਕਦਮ ਤੇਜ਼ ਹੋ ਗਈ। ਪੁਲਸ ਨੇ ਉਸ ਨੂੰ ਘਰੋਂ ਕਾਬੂ ਕਰ ਲਿਆ।

ਇਹ ਖ਼ਬਰ ਵੀ ਪੜ੍ਹੋ -  ਮੁਲਾਜ਼ਮਾਂ ਨੇ ਹੜਤਾਲ ਵਾਪਸ ਲੈਣ ਦਾ ਕੀਤਾ ਐਲਾਨ, ਇਸ ਦਿਨ ਤੋਂ ਮੁੜ ਪਰਤਣਗੇ ਦਫ਼ਤਰ

ਸ਼ਿਵਸੈਨਾ ਪੰਜਾਬ ਬੋਲੀ - ਹੇਮੰਤ ਦਾ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ

ਸ਼ਿਵਸੈਨਾ ਪੰਜਾਬ ਦੇ ਚੇਅਰਮੈਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਹੇਮੰਤ ਦਾ ਉਨ੍ਹਾਂ ਦੀ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਛੇ ਦਿਨ ਪਹਿਲਾਂ ਸੀ.ਪੀ. ਆਫਿਸ ਵਿਚ ਬਿਆਨਬਾਜ਼ੀ ਤੋਂ ਬਾਅਦ ਉਸ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News