ਗੈਂਗਸਟਰਾਂ ਨੇ ਦਿੱਤੀਆਂ ਸ਼ਿਵ ਸੈਨਾ ਆਗੂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ

07/17/2019 12:32:30 AM

ਜਲੰਧਰ (ਪੁਨੀਤ)-ਪਿਛਲੇ ਦਿਨੀਂ ਸ਼ਿਵ ਸੈਨਾ ਹਿੰਦ ਦੇ ਆਗੂ ਨੂੰ ਫੋਨ 'ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਨੂੰ ਲੈ ਕੇ ਅੱਜ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਪਾਰਟੀ ਦੇ ਹੈੱਡ ਆਫਿਸ ਸ਼ਾਸਤਰੀ ਮਾਰਕੀਟ ਚੌਕ ਕੋਲ ਹੋਈ। ਮੀਟਿੰਗ ਵਿਚ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਈਸ਼ਾਂਤ ਸ਼ਰਮਾ ਨੇ ਕਿਹਾ ਕਿ ਉਹ ਅਜਿਹੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲੇ ਨਹੀਂ ਹਨ। ਜੇਕਰ ਕਿਸੇ ਗੈਂਗਸਟਰ ਵਿਚ ਹਿੰਮਤ ਹੈ ਤਾਂ ਉਹ ਸਾਹਮਣੇ ਆ ਕੇ ਮੁਕਾਬਲਾ ਕਰੇ।

ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਪੁਲਸ ਨੇ ਕਈ ਖਤਰਨਾਕ ਗੈਂਗਸਟਰਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ, ਉਸੇ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਵੀ ਕਈ ਗੈਂਗਸਟਰ ਰੱਬ ਨੂੰ ਪਿਆਰੇ ਹੋਣ ਵਾਲੇ ਹਨ। ਮੀਟਿੰਗ ਵਿਚ ਉੱਤਰ ਭਾਰਤ ਦੇ ਬੁਲਾਰੇ ਸੁਭਾਸ਼ ਮਹਾਜਨ, ਮੁਨੀਸ਼ ਬਾਹਰੀ, ਵਿਨੇ ਕਪੂਰ, ਸੂਰਜ ਸਣੇ ਕਈ ਆਗੂ ਮੌਜੂਦ ਰਹੇ।


Karan Kumar

Content Editor

Related News