ਪੰਜਾਬ ''ਚ ਵੱਡੀ ਵਾਰਦਾਤ, ਸ਼ਿਵ ਸੈਨਾ ਆਗੂ ਦੇ ਘਰ ''ਤੇ ਹਮਲਾ, ਚੱਲੀਆਂ ਗੋਲੀਆਂ

Monday, Jul 15, 2024 - 06:27 PM (IST)

ਪੰਜਾਬ ''ਚ ਵੱਡੀ ਵਾਰਦਾਤ, ਸ਼ਿਵ ਸੈਨਾ ਆਗੂ ਦੇ ਘਰ ''ਤੇ ਹਮਲਾ, ਚੱਲੀਆਂ ਗੋਲੀਆਂ

ਪਟਿਆਲਾ (ਕੰਵਲਜੀਤ) : ਪਟਿਆਲਾ ਦੀ ਬਾਬੂ ਸਿੰਘ ਕਲੋਨੀ ਵਿਚ ਦੇਰ ਰਾਤ ਗੋਲੀਆ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਗੋਲੀਆਂ ਸ਼ਿਵ ਸੈਨਾ ਆਗੂ ਸ਼ੰਕਰ ਭਾਰਦਵਾਜ਼ ਜੋ ਕਿ ਸ਼ਿਵ ਸੈਨਾ ਬਾਲ ਠਾਕਰੇ ਹਰੀਸ਼ ਸਿੰਗਲਾ ਗਰੁੱਪ ਦੇ ਮੈਂਬਰ ਹਨ ਦੇ ਘਰ ਚੱਲੀਆਂ ਹਨ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਵਿਚ 15 ਤੋਂ 20 ਨੌਜਵਾਨ ਹੱਥਾਂ ਵਿਚ ਇੱਟਾਂ-ਰੋੜੇ ਅਤੇ ਹਥਿਆਰ ਨਾਲ ਹਮਲਾ ਕਰਦੇ ਨਜ਼ਰ ਆ ਰਹੇ। ਸੂਤਰਾਂ ਮੁਤਾਬਕ ਹਮਲਾਵਰਾਂ ਨੇ ਘਰ 'ਤੇ ਫਾਇਰਿੰਗ ਵੀ ਕੀਤੀ ਹੈ। ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋਈ ਹੈ। 

ਇਹ ਵੀ ਪੜ੍ਹੋ : ਵਰ ਮਾਲਾ ਪਾਉਂਦਿਆਂ ਸਟੇਜ 'ਤੇ ਮੁੱਕਿਆ ਲਾੜਾ, ਚੀਕਾਂ ਮਾਰਦਾ ਰਹਿ ਗਿਆ ਪਰਿਵਾਰ, ਵੀਡੀਓ ਆਈ ਸਾਹਮਣੇ

ਇਸ ਹਮਲੇ ਵਿਚ ਹਿੰਦੂ ਨੇਤਾ ਦਾ ਇਕ ਸਾਥੀ ਜ਼ਖਮੀ ਹੋਇਆ ਹੈ, ਜਿਸ ਦੇ ਪੱਟ ਵਿਚ ਗੋਲ਼ੀ ਲੱਗੀ ਹੈ ਜਿਸ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਵਾਰਦਾਤ ਵਿਚ ਜ਼ਖਮੀ ਹੋਏ ਗੌਰਵ ਨਾਮਕ ਨੌਜਵਾਨ ਨੇ ਦੱਸਿਆ ਕਿ ਰਾਤ ਨੂੰ ਕੁਝ ਨਾ-ਮਾਲੂਮ ਵਿਅਕਤੀਆਂ ਨੇ ਉਨ੍ਹਾਂ 'ਤੇ ਗੋਲ਼ੀਆਂ ਚਲਾ ਦਿੱਤੀਆਂ। ਬੁਲਾਇਆ ਅਤੇ ਗੋਲ਼ੀ ਚਲਾ ਦਿੱਤੀ। ਜੋ ਸਿੱਧੀ ਮੇਰੇ ਪੱਟ ਵਿਚ ਜਾ ਲੱਗੀ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ : ਵਿਆਹ ਮੌਕੇ ਡੀ. ਜੇ. 'ਤੇ ਨੱਚਦਿਆਂ ਨਿੱਕੀ ਜਿਹੀ ਗੱਲ 'ਤੇ ਹੋਇਆ ਵਿਵਾਦ, ਫਿਰ ਉਹ ਹੋਇਆ ਜੋ ਸੋਚਿਆ ਨਾ ਸੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News