ਸ਼ਿਵ ਸੈਨਾ ਨੇ ਅਕਾਲੀ ਦਲ ਦਾ ਪੁਤਲਾ ਫ਼ੂਕਿਆ

Tuesday, Jun 20, 2017 - 04:24 AM (IST)

ਸਮਰਾਲਾ,   (ਗਰਗ, ਬੰਗੜ)- ਸ਼ਿਵ ਸੈਨਾ ਸਮਰਾਲਾ ਦੇ ਕਾਰਕੁੰਨਾਂ ਵੱਲੋਂ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਸਾਬਕਾ ਡੀ.ਜੀ.ਪੀ. ਕੇ. ਪੀ.ਐੱਸ. ਗਿੱਲ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਸੀ ਤਾਂ ਅਕਾਲੀ ਦਲ ਨੇ ਇਹ ਕਹਿ ਕੇ ਬਾਈਕਾਟ ਕਰ ਦਿੱਤਾ ਕਿ ਕੇ. ਪੀ. ਐੱਸ. ਗਿੱਲ ਸਿੱਖ ਵਿਰੋਧੀ ਸਨ। ਰਮਨ ਵਡੇਰਾ ਦੀ ਅਗਵਾਈ 'ਚ ਇਕੱਤਰ ਹੋਏ ਸ਼ਿਵ ਸੈਨਾ ਦੇ ਆਗੂਆਂ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਅਕਾਲੀ ਦਲ ਅੱਤਵਾਦੀਆਂ ਦੀ ਬੋਲੀ ਬੋਲਣੀ ਬੰਦ ਕਰ ਦੇਵੇ। ਇਸ ਮੌਕੇ ਸੁਖਪਾਲ ਸੁੱਖਾ, ਗੌਰਵ ਮਹਿਤਾ, ਬੱਬੂ ਰਾਜੇਵਾਲ, ਬੱਬੂ, ਜੈਕ ਸਿੰਘ, ਮੁਕੇਸ਼, ਬੌਬੀ ਨਾਗਰਾ, ਅਮਿਤ ਹਰਿਓਂ, ਸੋਨੂੰ ਕਮਲ ਕਾਲੋਨੀ, ਪ੍ਰਿੰਸ ਮੱਟੂ, ਗੁਰਿੰਦਰ ਸਿੰਘ ਆਦਿ ਸ਼ਾਮਲ ਸਨ।


Related News