ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਨਸ਼ਿਆਂ ਖਿਲਾਫ ਕੱਢਿਆ ਜਾਵੇਗਾ ਰੋਸ ਮਾਰਚ

07/23/2018 6:48:59 AM

ਤਰਨਤਾਰਨ,   (ਜੁਗਿੰਦਰ ਸਿੱਧੂ, ਆਹਲੂਵਾਲੀਆ)-  ਸ਼ਿਵ ਸੈਨਾ ਬਾਲ ਠਾਕਰੇ ਦੀ ਮੀਟਿੰਗ ਮਦਨ ਮੋਹਨ ਮੰਦਰ ਵਿਖੇ ਹੋਈ।  ਇਸ  ਮੌਕੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਤਰਨਤਾਰਨ ਸ਼ਹਿਰ ਵਿਚ ਨਸ਼ੇ ਦੇ ਸੌਦਾਗਰਾਂ ਖਿਲਾਫ ਇਕ ਵਿਸ਼ਾਲ ਰੋਸ ਮਾਰਚ ਕੱਢਿਆ ਜਾਵੇਗਾ, ਜਿਸ ’ਚ ਤਰਨਤਾਰਨ ਸ਼ਹਿਰ ਦੇ ਕਈ ਸਕੂਲਾਂ ਦੇ ਬੱਚੇ  ਹਿੱਸਾ ਲੈਣਗੇ। ਇਸ ਸਮੇਂ ਤਰਨਤਾਰਨ ਸ਼ਹਿਰ ਦੇ ਐੱਮ. ਐੱਲ. ਏ. ਡਾ. ਅਗਨੀਹੋਤਰੀ, ਡੀ. ਸੀ. ਪ੍ਰਦੀਪ ਸੱਭਰਵਾਲ, ਐੱਸ. ਐੱਸ.ਪੀ. ਦਰਸ਼ਨ ਸਿੰਘ ਮਾਨ, ਐੱਸ. ਡੀ. ਐੱਮ. ਵਿਸ਼ੇਸ਼ ਤੌਰ ’ਤੇ ਪਹੁੰਚਣਗੇ। ਇਸ ਮੌਕੇ ਸੈਕਟਰੀ ਤੇਜਿੰਦਰਪਾਲ ਟੀਂਚਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵਿਸ਼ਾਲ ਮਾਰਚ ਰੋਹੀ ਵਾਲੇ ਪੁਲ ਤੋ ਸ਼ੁਰੂ ਹੋ ਕੇ ਚਾਰ ਖੰਭਾ ਚੌਕ ਤੱਕ ਜਾਵੇਗਾ, ਜਿਸ ਵਿਚ ਲੋਕਾਂ ਨੂੰ ਨਸ਼ਿਅਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਬੋਲਦਿਆਂ ਹੋਇਆ ਕਿਹਾ ਕਿ ਸ਼ਿਵ ਸੈਨਾ ਦਾ ਮਦਸਦ ਨਸ਼ੇ ’ਤੇ ਠੱਲ੍ਹ ਪਾਉਣਾ ਹੈ, ਜਿਸ ਵਿਚ ਸ਼ਿਵ ਸੈਨਾ ਆਪਣਾ ਪੂਰਾ ਸਹਿਯੋਗ ਦੇਵੇਗੀ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਵੀ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਇਸ ਵਿਸ਼ਾਲ ਮਾਰਚ ਨੂੰ ਸਫਲ ਬਣਾਇਆ ਜਾ ਸਕੇ। ਇਸ ਮੌਕੇ ਅਸ਼ਵਨ ਕੁਮਾਰ ਕੁੱਕੂ, ਹਰਜੀਤ ਸਿੰਘ ਹੀਰਾ, ਅਵਨਜੀਤ ਸਿੰਘ ਬੇਦੀ, ਸਵਤੰਤਰ ਕੁਮਾਰ, ਰਾਮ ਗੋਪਾ ਜੋਸ਼ੀ, ਰਵਿੰਦਰ ਕੁਮਾਰ ਤੇ ਹੋਰ ਸ਼ਿਵ ਸੈਨਿਕ ਹਾਜ਼ਰ ਸਨ।


Related News