ਸ਼੍ਰੋਮਣੀ ਕਮੇਟੀ ਦੀ ‘ਵੱਡੀ ਮੰਗ’, ਗੁਰਦੁਆਰਿਆਂ ਦੀ ਨਵੇਂ ਸਿਰਿਓਂ ਗਿਣਤੀ ਕਰਵਾਏ ਪਾਕਿ ਸਰਕਾਰ

02/17/2021 10:34:01 AM

ਨਵੀਂ ਦਿੱਲੀ (ਅਨਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਨੇ ਪਾਕਿਸਤਾਨ ’ਚ ਗੁਰਦਆਰਿਆਂ ਦੀ ਗਿਣਤੀ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਦੇਸ਼ ’ਚ ਉਨ੍ਹਾਂ ਦੀ ਸਹੀ ਗਿਣਤੀ ਜਾਨਣ ਲਈ ਨਵੇਂ ਸਿਰਿਓਂ ਗਿਣਤੀ ਕਰਾਉਣ ਦੀ ਵੱਡੀ ਮੰਗ ਕੀਤੀ ਹੈ।ਐੱਸ. ਜੀ. ਪੀ. ਸੀ. ਦੁਨੀਆ ’ਚ ਸਿੱਖਾਂ ਦੀ ਅਗਵਾਈ ਕਰਨ ਵਾਲੀ ਸਭ ਤੋਂ ਵੱਡੀ ਸੰਸਥਾ ਹੈ। ਕਮੇਟੀ ਨੇ ਪਾਕਿਸਤਾਨ ਦੀ ਸਰਕਾਰ ਨੂੰ ਕਿਹਾ ਕਿ ਉਹ ਪਾਕਿਸਤਾਨ ਦੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਵਲੋਂ ਪੈਦਾ ਕੀਤੇ ਗਏ ਭੁਲੇਖੇ ਨੂੰ ਦੂਰ ਕਰਨ ਲਈ ਦੇਸ਼ ’ਚ ਗੁਰਦੁਆਰਿਆਂ ਦੀ ਗਿਣਤੀ ਕਰਵਾਏ।ਪਾਕਿਸਤਾਨ ’ਚ ਗੁਰਦੁਆਰਿਆਂ ਦੀ ਗਿਣਤੀ ਨੂੰ ਲੈ ਕੇ ਦੱਸੇ ਜਾ ਰਹੇ ਵੱਖ-ਵੱਖ ਅੰਕੜਿਆਂ ਨੂੰ ਲੈ ਕੇ ਐੱਸ. ਜੀ. ਪੀ. ਸੀ. ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਤਿਹਾਸਕ ਗੁਰਦੁਆਰਿਆਂ ਸਮੇਤ 1947 ’ਚ ਹੋਈ ਭਾਰਤ-ਪਾਕਿਸਤਾਨ ਵੰਡ ਤੋਂ ਪਹਿਲਾਂ ਅਤੇ ਬਾਅਦ ’ਚ ਬਣ ਗੁਰਦੁਆਰਿਆਂ ਦੀ ਤੁਰੰਤ ਨਵੇਂ ਸਿਰਿਓਂ ਗਿਣਤੀ ਕਰਵਾਏ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਵੇਖ ਰਹੇ ਹਾਂ ਕਿ ਪਾਕਿਸਤਾਨ ’ਚ ਲਗਭਗ 250 ਗੁਰਦੁਆਰੇ ਹਨ ਪਰ ਉੱਥੋਂ ਦੀਆਂ ਸੰਸਥਾਵਾਂ ਵਲੋਂ ਮਿਲ ਰਹੇ ਵੱਖ-ਵੱਖ ਅੰਕੜੇ ਚਿੰਤਾਜਨਕ ਹਨ।
ਪਾਕਿਸਤਾਨ ਦੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਅਤੇ ਸੱਤਾਧਾਰੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਵੱਖ-ਵੱਖ ਅੰਕੜਿਆਂ ਨੂੰ ਵੇਖਦੇ ਹੋਏ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ. ਐੱਸ. ਜੀ. ਪੀ. ਸੀ.) ਨੇ ਈ. ਟੀ. ਬੀ. ਪੀ. ’ਤੇ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਪਾਕਿਸਤਾਨ ਗੁਰਦੁਆਰਾ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਡੇਰਾ ਸਾਹਿਬ, ਗੁਰਦੁਆਰਾ ਸੱਚਾ ਸੌਦਾ ਸਾਹਿਬ, ਗੁਰਦੁਆਰਾ ਰੋਹੜੀ ਸਾਹਿਬ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਰਗੇ 6 ਇਤਿਹਾਸਕ ਗੁਰਦੁਆਰਿਆਂ ’ਚ ਮੱਥਾ ਟੇਕਣ ਲਈ ਤੀਰਥ ਯਾਤਰਾ ਵੀਜ਼ਾ ਦਿੰਦਾ ਹੈ।

ਇਹ ਵੀ ਪੜ੍ਹੋ: ਕੁੱਤਿਆਂ ਨੇ ਨੋਚ-ਨੋਚ ਖਾਧਾ ਪੰਜ ਸਾਲਾ ਬੱਚਾ, ਖੂਨ ਨਾਲ ਭਿੱਜੇ ਕੱਪੜਿਆਂ ਨੂੰ ਛਾਤੀ ਨਾਲ ਲਾ ਰੋਂਦੀ ਰਹੀ ਮਾਂ

ਕਿੰਨੇ ਗੁਰਦੁਆਰੇ : ਤਿੰਨ ਦਾਅਵੇ
ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦਾ ਦਾਅਵਾ : 105 ਗੁਰਦੁਆਰੇ ਸਨ, 18 ਹੀ ਖੁੱਲ੍ਹੇ

ਪਾਕਿਸਤਾਨ ਦੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਦੇ ਬੁਲਾਰੇ ਆਮਿਰ ਹਾਸ਼ਮੀ ਨੇ ਮੀਡੀਆ ’ਚ ਦਾਅਵਾ ਕੀਤਾ ਸੀ ਕਿ ਪਾਕਿਸਤਾਨ ’ਚ 105 ਗੁਰਦੁਆਰੇ ਸਨ, ਜਿਨ੍ਹਾਂ ’ਚੋਂ 18 ਹੀ ਖੁੱਲ੍ਹੇ ਹਨ ਅਤੇ ਬਾਕੀ ਗੁਰਦੁਆਰੇ ਕਈ ਕਾਰਨਾਂ ਕਰ ਕੇ ਬੰਦ ਹਨ। ਈ. ਟੀ. ਪੀ. ਬੀ. ਦੇ ਕੁਝ ਅਧਿਕਾਰੀਆਂ ਨੇ ਕੁਝ ਲੋਕਾਂ ਨਾਲ ਮਿਲੀਭੁਗਤ ਕਰ ਕੇ ਗੁਰਦੁਆਰਿਆਂ ਦੀਆਂ ਇਮਾਰਤਾਂ ਅਤੇ ਉਨ੍ਹਾਂ ਦੀਆਂ ਜ਼ਾਇਦਾਦਾਂ ’ਤੇ ਗ਼ੈਰ-ਕਾਨੂੰਨੀ ਕਬਜ਼ਾ ਕਰ ਲਿਆ ਹੈ ਅਤੇ ਇਹ ਮਾਮਲੇ ਕੋਰਟ ’ਚ ਲਟਕੇ ਹਨ।

ਇਹ ਵੀ ਪੜ੍ਹੋ: ਮੁੜ ਵਿਵਾਦਾਂ 'ਚ ਰਾਜਾ ਵੜਿੰਗ, ਹੁਣ ਦਰਜੀ ਨੂੰ ਗਾਲ੍ਹਾਂ ਕੱਢਦੇ ਦੀ ਆਡੀਓ ਹੋਈ ਵਾਇਰਲ

ਤਹਿਰੀਕ-ਏ-ਇਨਸਾਫ ਦਾ ਦਾਅਵਾ : ਪਾਕਿਸਤਾਨ ’ਚ 588 ਗੁਰਦੁਆਰੇ
ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਦੇ ਐੱਮ. ਐੱਨ. ਏ. ਵਾਂਕਵਾਨੀ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ’ਚ 588 ਗੁਰਦੁਆਰੇ ਹਨ। ਉਨ੍ਹਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਈ. ਟੀ. ਬੀ. ਪੀ. ਜਾਨ-ਬੁੱਝ ਕੇ ਸਹੀ ਅੰਕੜੇ ਲੁਕਾ ਰਿਹਾ ਹੈ ਅਤੇ ਭੂ-ਮਾਫੀਆਵਾਂ ਦੀ ਹਿਮਾਇਤ ਕਰ ਰਿਹਾ ਹੈ ।

ਇਹ ਵੀ ਪੜ੍ਹੋ:  ਕਾਂਗਰਸੀ ਵਿਧਾਇਕ ਦੀ ਫਰਜ਼ੀ ਅਸ਼ਲੀਲ ਵੀਡੀਓ ਵਾਇਰਲ ਕਰਨ ਵਾਲੇ ਨੇ ਧਮਕੀ ਪੱਤਰ ਭੇਜ ਕੇ ਮੰਗੇ 50 ਲੱਖ

ਇਤਿਹਾਸਕਾਰ ਦਾ ਦਾਅਵਾ : 135 ਇਤਿਹਾਸਕ ਗੁਰਦੁਆਰੇ, ਕੁੱਲ 300 ਤੋਂ ਜ਼ਿਆਦਾ
‘ਹਿਸਟਾਰੀਅਲ ਸਿੱਖ ਸ਼੍ਰਾਈਣਸ ਇਨ ਪਾਕਿਸਤਾਨ’ ਨਾਂ ਦੀ ਕਿਤਾਬ ਲਿਖਣ ਵਾਲੇ ਲਾਹੌਰ ਦੇ ਇਤਿਹਾਸਕਾਰ ਇਕਬਾਲ ਕੈਸਰ ਨੇ ਦਾਅਵਾ ਕੀਤਾ ਕਿ ਪਾਕਿਸਤਾਨ ’ਚ 135 ਇਤਿਹਾਸਕ ਗੁਰਦੁਆਰੇ ਸਨ, ਜਿਨ੍ਹਾਂ ਦਾ ਸਿੱਧਾ ਸਬੰਧ ਸਿੱਖ ਗੁਰੂ ਸਾਹਿਬਾਂ ਨਾਲ ਹੈ, ਜਦਕਿ ਗੁਰਦੁਆਰਿਆਂ ਦੀ ਕੁੱਲ ਗਿਣਤੀ 300 ਤੋਂ ਜ਼ਿਆਦਾ ਹੈ।


Shyna

Content Editor

Related News