ਕੇਂਦਰ ਵਲੋਂ ਵਿਗਿਆਪਨ ਜਾਰੀ ਕਰਨ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ : ਪ੍ਰੋ. ਬਡੂੰਗਰ
Monday, Jun 19, 2017 - 11:37 AM (IST)
ਪਟਿਆਲਾ (ਜੋਸਨ, ਬਲਜਿੰਦਰ) — ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਜੀ. ਐੱਸ. ਟੀ. ਵਿਗਿਆਪਨ 'ਚ ਇਕ ਗੈਰ ਸਿੱਖ ਦੇ ਸਿਰ 'ਤੇ ਪੱਗ ਸਜ਼ਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ, ਇਸ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਵੀ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਦਾ ਸੋਧ ਕੀਤਾ ਜਾਵੇ ਤੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ 'ਚ ਪ੍ਰੈੱਸ ਕਾਨਫੰਰਸ ਨੂੰ ਸੰਬੋਧਿਤ ਕਰ ਰਹੇ ਸਨ। ਪ੍ਰੋ. ਬਡੂੰਗਰ ਨੇ ਕੈਬਨਿਟ ਮੰਤਰੀ ਨਵਜੋਤ ਸਿੰਧ ਸਿੱਧੂ ਨੂੰ ਪਾਣੀ ਵਾਲੀ ਬੱਸ 'ਤੇ ਬਦਲਾਖੋਰੀ ਦੀ ਸਿਆਸਤ ਕਰਨ ਤੋਂ ਗੁਰੇਜ ਕਰਨ ਦੀ ਨਸੀਹਤ ਦਿੱਤੀ। ਬਡੂੰਗਰ ਨੇ ਕਿਹਾ ਕਿ ਸਿੱਧੂ ਨੂੰ ਬਦਲਾਖੋਰੀ ਦੀ ਨੀਤੀ ਛੱਡ ਕੇ ਪੰਜਾਬ ਦੇ ਵਿਕਾਸ 'ਤੇ ਕੰਮ ਕਰਨਾ ਚਾਹੀਦਾ।
'ਮੀਰੀ-ਪੀਰੀ ਦਿਵਸ ਨੂੰ ਗਤਕਾ ਦਿਵਸ ਦੇ ਤੌਰ 'ਤੇ ਮਨਾਏ :
ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਸਿੱਖ ਵਿਦਵਾਨਾਂ ਤੇ ਸ਼੍ਰੋਮਣੀ ਕਮੇਟੀ ਦੇ ਅਹੁਦਾਅਧਿਕਾਰੀਆਂ ਦੀ ਮੀਟਿੰਗ 'ਚ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਸਰਬਸੰਮਤੀ ਨਾਲ ਤਖਤ ਸਾਹਿਬਾਨ ਤੋਂ ਇਲਾਵਾ 2 ਇਤਿਹਾਸਕ ਗੁਰਦੁਆਰਿਆਂ 'ਚ ਮੀਰੀ-ਪੀਰੀ ਦਿਵਸ ਨੂੰ ਮਨਾਏਗੀ। ਇਸ ਦੇ ਤਹਿਤ 5 ਜ਼ੋਨ ਬਣਾਏ ਜਾਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੀਟਿੰਗ ਦੌਰਾਨ ਪ੍ਰੋ. ਬਡੂੰਗਰ ਨੇ ਦੇਸ਼-ਵਿਦੇਸ਼ 'ਚ ਬੈਠੀ ਸਮੂਹ ਸਿੱਖ ਸੰਗਤ ਨੂੰ ਕਿਹਾ ਕਿ ਉਹ 'ਮੀਰੀ-ਪੀਰੀ' ਦਿਵਸ ਨੂੰ 'ਗਤਕਾ ਦਿਵਸ' ਦੇ ਤੌਰ 'ਤੇ ਮਨਾਏ ਤੇ ਪੰਥਕ ਏਕਤਾ ਦਾ ਸਬੂਤ ਦੇਵੇ।
ਪ੍ਰੋ. ਬਡੂੰਗਰ ਨੇ ਦੱਸਿਆ ਕਿ ਤਖਤ ਸਾਹਿਬਾਨ ਦੇ ਜੱਥੇਦਾਰਾਂ ਦੀ ਅਗਵਾਈ 'ਚ ਮੀਰੀ-ਪੀਰੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 'ਗਤਕੇ' ਦੀ ਪ੍ਰਫੁੱਲਤ ਕਰਨ ਲਈ ਅਕਾਲ ਤਖਤ ਵਲੋਂ (ਸਥਾਨ ਗੁਰਦੁਆਰਾ ਛਹਰਟਾ ਸਾਹਿਬ) ਤਖਤ ਸ੍ਰੀ ਆਨੰਦਪੁਰ ਸਾਹਿਬ, ਤਖਤ (ਸ੍ਰੀ ਦਮਦਮਾ ਸਾਹਿਬ) ਇਤਿਹਾਸਕ ਗੁਰਦੁਆਰਾ ਖਟਿਆ ਸਾਹਿਬ ਤੇ ਪਾਤਸ਼ਾਹੀ ਨੌਵੀਂ ਇਤਿਹਾਸਕ ਗੁਰਦੁਆਰਾ ਦੁਖਨਿਵਾਰਣ ਸਾਹਿਬ 'ਚ ਮੀਰੀ-ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਲੋਂ ਦੱਸੇ ਸਿਧਾਂਤ ਨੂੰ ਦ੍ਰਿੜ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
