ਸ਼੍ਰੋਮਣੀ ਕਮੇਟੀ 'ਚ ਸਿੱਧੀ ਭਰਤੀ ਦੇ ਮਾਮਲੇ 'ਚ ਪ੍ਰੋ. ਸਰਚਾਂਦ ਨੇ ਮੰਗਿਆ ਬੀਬੀ ਜਗੀਰ ਕੌਰ ਕੋਲੋਂ ਅਸਤੀਫ਼ਾ
Thursday, May 20, 2021 - 01:45 PM (IST)
ਅੰਮ੍ਰਿਤਸਰ (ਅਨਜਾਣ) - ਸ਼੍ਰੋਮਣੀ ਕਮੇਟੀ ਅਕਸਰ ਕਦੇ ਬੇਨਿਯਮੀਆਂ ਤੇ ਕਦੇ ਪਹਿਲਾਂ ਮੁਲਾਜ਼ਮ ਰੱਖ ਕੇ ਫੇਰ ਕੱਢਣ ਦੇ ਵਿਵਾਦਾਂ ‘ਚ ਘਿਰੀ ਰਹਿੰਦੀ ਹੈ। ਐਸੇ ਹੀ ਇਕ ਮਾਮਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਣੀ ਮੈਂਬਰ ਸੰਤ ਚਰਨਜੀਤ ਸਿੰਘ ਲੌਂਗੋਵਾਲ ਤੋਂ ਬਾਅਦ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਪ੍ਰੋ. ਸਰਚਾਂਦ ਨੇ ਸਟੈਂਡ ਲੈਂਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਕੋਲੋਂ ਅਸਤੀਫ਼ੇ ਦੀ ਮੰਗ ਕੀਤੀ ਹੈ।
ਪੜ੍ਹੋ ਇਹ ਵੀ ਖਬਰ - ਭਰਾਵਾਂ 'ਚ ਹੋਏ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ
ਹਾਲਾਂਕਿ ਆਪਣੇ ਪਿਛਲੇ ਬਿਆਨਾਂ ‘ਚ ਬੀਬੀ ਜਗੀਰ ਕੌਰ ਨੇ ਇਹ ਕਿਹਾ ਸੀ ਕਿ ਕਿਸੇ ਵੀ ਭਰਤੀ ਵਿੱਚ ਕੋਈ ਬੇਨਿਯਮੀ ਨਹੀਂ ਹੋਈ ਬਲਕਿ ਪ੍ਰਬੰਧ ਨੂੰ ਮੱਦੇ ਨਜ਼ਰ ਰੱਖਦੇ ਹੋਏ, ਜਿਨ੍ਹਾਂ ਗੁਰਦੁਆਰਿਆਂ ‘ਚ ਛੋਟੇ ਮੁਲਾਜ਼ਮਾਂ ਦੀ ਲੋੜ ਸੀ, ਉਥੇ ਹਲਕਾ ਮੈਂਬਰਾਂ ਦੀ ਸਿਫ਼ਾਰਿਸ਼ ‘ਤੇ ਕੁਝ ਛੋਟੇ ਮੁਲਾਜ਼ਮਾਂ ਦੀ ਭਰਤੀ ਕੀਤੀ ਗਈ ਹੈ, ਜਿਨ੍ਹਾਂ ‘ਚ ਸਫ਼ਾਈ ਸੇਵਾਦਾਰ ਅਤੇ ਮਾਲੀ ਰੱਖੇ ਗਏ ਹਨ । ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਸੀ ਕਿ ਲਾਂਗਰੀ ਦੀ ਸੇਵਾ ਲਾਂਗਰੀ ਹੀ ਕਰ ਸਕਦਾ ਹੈ ਅਤੇ ਮਾਲੀ ਦਾ ਕੰਮ ਮਾਲੀ ਹੀ ਕਰ ਸਕਦਾ ਹੈ।
ਪੜ੍ਹੋ ਇਹ ਵੀ ਖਬਰ - ਨਾਜਾਇਜ਼ ਸਬੰਧਾਂ ਤੋਂ ਖਫ਼ਾ ਪਤੀ ਨੇ ਪਤਨੀ ਤੇ ਉਸਦੇ ਪ੍ਰੇਮੀ ਨੂੰ ਦਿੱਤੀ ਰੂਹ ਕੰਬਾਊ ਮੌਤ, ਜੰਗਲ ’ਚ ਸੁੱਟੀਆਂ ਲਾਸ਼ਾਂ
ਪ੍ਰੋ. ਸਰਚਾਂਦ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਬੀਬੀ ਜਗੀਰ ਕੌਰ ਵੱਲੋਂ ਜਿੱਥੇ ਦੋ ਦਰਜਨ ਤੋਂ ਵੱਧ ਮੁਲਾਜ਼ਮ ਬੇਨਿਯਮੀਆਂ ਤਹਿਤ ਭਰਤੀ ਕੀਤੇ ਗਏ, ਉਥੇ ਉਨ੍ਹਾਂ ਆਪਣੇ ਭਾਣਜੇ ਨੂੰ ਦੋ ਮਹੀਂਨੇ ਪਹਿਲਾਂ ਜੋੜੀ ‘ਤੇ ਸਹਾਇਕ ਰੱਖਿਆ ਸੀ ਅਤੇ ਫਿਰ 1 ਮਹੀਨਾ ਬਾਅਦ ਗੁਰਦੁਆਰਾ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਹੈੱਡ ਰਾਗੀ ਵਜੋਂ ਪਦ ਉੱਨਤ ਕਰਨ ਅਤੇ ਆਪਣੇ ਨਜ਼ਦੀਕੀ ਅਧਿਕਾਰੀ ਦੇ ਭਤੀਤੇ ਦੀ ਸ਼੍ਰੋਮਣੀ ਕਮੇਟੀ ‘ਚ ਸੁਪਰਵਾਈਜ਼ਰ ਦੀ ਅਹਿਮ ਅਸਾਮੀ ਲਈ ਭਰਤੀ ਕਿੰਨ੍ਹਾਂ ਨਿਯਮਾਂ ਅਧੀਨ ਕੀਤੀ ਗਈ? ਕੀ ਕੋਈ ਇਸ਼ਤਿਹਾਰ ਦਿੱਤਾ ਗਿਆ ? ਜੇ ਦਿੱਤਾ ਗਿਆ ਤਾਂ ਕਿਸ ਦਿਨ, ਕਿਸ ਤਾਰੀਖ਼ ਤੇ ਕਿਸ ਅਖ਼ਬਾਰ ਨੂੰ ਦਿੱਤਾ ਗਿਆ?
ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਪੈਰ ਪਸਾਰਣ ਲੱਗਾ 'ਬਲੈਕ ਫੰਗਸ', ਤਿੰਨ ਮਰੀਜ਼ਾਂ ਦੀ ਗਈ 'ਨਜ਼ਰ', ਦਹਿਸ਼ਤ 'ਚ ਲੋਕ
ਉਨ੍ਹਾਂ ਕਿਹਾ ਕਿ ਉਹ ਮੁਲਾਜ਼ਮ ਭਰਤੀ ਕਰਨ ਦੇ ਖ਼ਿਲਾਫ਼ ਨਹੀਂ ਹਨ ਪਰ ਜਿੱਥੇ ਕਈ ਲੋਕ ਸਾਲਾਂ ਬੱਧੀ ਕੱਚੇ ਮੁਲਾਜ਼ਮ ਭਰਤੀ ਹੋਣ ਤੇ ਕਈ ਪਦ ਉੱਨਤੀ ਲਈ ਤਰਲੇ ਲੈ ਰਹੇ ਹੋਣ, ਉਥੇ ਆਪਣੇ ਤੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ ਲਾਭ ਪਹੁੰਚਾਉਣਾ ਕੀ ਨਿਯਮਾਂ ਦੇ ਉਲਟ ਨਹੀਂ ? ਇਕ ਹੋਰ ਮਸਲਾ ਉਠਾਉਂਦਿਆਂ ਪ੍ਰੋ: ਸਰਚਾਂਦ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਤਿਹਾਸ ‘ਚ ਦੂਸਰੇ ਪ੍ਰਧਾਨ ਸਾਹਿਬਾਨ ਦੇ ਮੁਕਾਬਲੇ ਇਹ ਪਹਿਲੀ ਵਾਰ ਹੋਇਆ ਹੈ ਕਿ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੇ ਧਾਰਮਿਕ ਤੇ ਪ੍ਰਬੰਧਕੀ ਦਫ਼ਤਰਾਂ ਤੇ ਸੰਸਥਾਵਾਂ ‘ਚ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੀ ਥਾਂ ਆਪਣੀ ਤਸਵੀਰ ਲਗਾਉਣ ਨੂੰ ਪਹਿਲ ਦੇ ਰਹੀ ਹੈ। ਉਨ੍ਹਾਂ ਵੱਲੋਂ ਗੁਰੂ ਘਰ ਦੇ ਖਜਾਨੇ ਵਿੱਚੋਂ ਸੈਂਕੜੇ ਹੀ ਤਸਵੀਰਾਂ ਬਣਵਾਈਆਂ ਗਈਆਂ ਹਨ।
ਪੜ੍ਹੋ ਇਹ ਵੀ ਖਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ