ਮਾਮਲਾ ਲੰਗਰ ''ਤੇ ਜੀ. ਐੱਸ. ਟੀ. ਦਾ : ਮੋਦੀ ਸਰਕਾਰ ਨਹੀਂ ਸੁਣਦੀ ਬੀਬਾ ਹਰਸਿਮਰਤ ਦੀ ਪੁਕਾਰ!

08/19/2017 5:55:56 PM

ਲੁਧਿਆਣਾ (ਮੁੱਲਾਂਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਰਮਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਲੰਗਰ ਅਤੇ ਕੜਾਹ ਪ੍ਰਸ਼ਾਦ 'ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਈ ਗਈ ਜੀ. ਐੱਸ. ਟੀ. ਨੂੰ ਹਟਾਉਣ 'ਚ ਅਸਫਲ ਰਹਿਣ ਅਤੇ ਨਾ ਪੱਖੀ ਸਿਰ ਮਾਰੇ ਜਾਣ 'ਤੇ ਦੀ ਕਾਰਵਾਈ ਤੋਂ ਸਿੱਖ ਹਲਕਿਆਂ 'ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਕਿਉਂਕਿ ਦੇਸ਼ ਅੰਦਰ ਬਣੀ ਮੋਦੀ ਸਰਕਾਰ 'ਚ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਵਾਲਾ ਰਿਸ਼ਤਾ ਹੈ ਅਤੇ ਬੀਬੀ ਬਾਦਲ ਕੇਂਦਰ ਸਰਕਾਰ 'ਚ ਕੈਬਨਿਟ ਮੰਤਰੀ ਹਨ ਪਰ ਗੁਰੂ ਘਰ ਦੇ ਲੰਗਰਾਂ ਅਤੇ ਕੜਾਹ ਪ੍ਰਸ਼ਾਦ 'ਤੇ ਜੀ. ਐੱਸ. ਟੀ. ਨਾ ਹਟਾ ਸਕਣ ਦੀ ਕਾਰਵਾਈ ਨੂੰ ਲੈ ਕੇ ਅਕਾਲੀ ਆਗੂ ਹੀ ਗੱਲਾਂ ਕਰ ਰਹੇ ਹਨ। ਜੇਕਰ ਮੋਦੀ ਸਰਕਾਰ ਸਿੱਖ ਕੌਮ ਅਤੇ ਬੀਬਾ ਹਰਸਿਮਰਤ ਬਾਦਲ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਤਾਂ ਬੀਬਾ ਹਰਸਿਮਰਤ ਨੂੰ ਇਹ ਸਰਕਾਰ 'ਚੋਂ ਫੌਰੀ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਗੁਰੂ ਘਰਾਂ 'ਚ ਮੁਫਤ 'ਚ ਛਕਾਏ ਜਾਂਦੇ ਲੰਗਰ 'ਤੇ ਜੀ. ਐੱਸ. ਟੀ. ਲਾ ਕੇ ਕੇਂਦਰ ਦੀ ਸਰਕਾਰ ਨੇ ਕੁਝ ਦੇਣ ਦੀ ਬਜਾਏ ਗੁਰੂ ਦੀ ਗੋਲਕ 'ਤੇ ਅੱਖ ਰੱਖੀ ਹੈ। 
ਬੀਬੀ ਹਰਸਿਮਰਤ ਵੱਲੋਂ ਮੀਡੀਆ 'ਚ ਇਹ ਕਹਿਣਾ ਕਿ ਗੁਰੂ ਘਰਾਂ ਦੇ ਲੰਗਰਾਂ ਅਤੇ ਪ੍ਰਸ਼ਾਦ 'ਤੇ ਉਹ ਜੀ. ਐੱਸ. ਟੀ. ਖਤਮ ਕਰਨ ਤੋਂ ਅਸਮਰਥ ਹਨ। ਇਸ ਖਬਰ ਨਾਲ ਵਿਰੋਧੀਆਂ ਨੂੰ ਵੀ ਅਕਾਲੀ ਦਲ 'ਤੇ ਤਿੱਖੇ ਹਮਲੇ ਕਰਨ ਦਾ ਮੌਕਾ ਮਿਲ ਗਿਆ ਹੈ। ਬਾਕੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਬਡੂੰਗਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਮਾਂ ਮੰਗਿਆ ਹੈ ਤਾਂ ਜੋ ਜੀ. ਐੱਸ. ਟੀ. ਅਤੇ ਹੋਰ ਮੁੱਦੇ ਵਿਚਾਰੇ ਜਾ ਸਕਣ। ਸੂਤਰਾਂ ਨੇ ਦੱਸਿਆ ਕਿ ਕੈਪਟਨ ਸਿੰਘ ਜਲਦੀ ਹੀ ਇਸ ਸਬੰਧੀ ਦਿੱਲੀ ਜਾ ਸਕਦੇ ਹਨ ਅਤੇ ਲੰਗਰ ਪ੍ਰਸ਼ਾਦ 'ਤੇ ਲੱਗੀ ਜੀ. ਐੱਸ. ਟੀ. ਖਤਮ ਕਰਵਾਉਣ ਲਈ ਟਿਲ ਤਕ ਦਾ ਜ਼ੋਰ ਲਗਾਉਣਗੇ।  
 


Related News