ਸ਼੍ਰੋਮਣੀ ਅਕਾਲੀ ਦਲ ਨੇ ਖਿੱਚੀ ਚੋਣਾਂ ਦੀ ਤਿਆਰੀ! 10 ਉਮੀਦਵਾਰਾਂ ਦੀ ਪਹਿਲੀ LIST ਜਾਰੀ

Tuesday, May 12, 2026 - 03:44 PM (IST)

ਸ਼੍ਰੋਮਣੀ ਅਕਾਲੀ ਦਲ ਨੇ ਖਿੱਚੀ ਚੋਣਾਂ ਦੀ ਤਿਆਰੀ! 10 ਉਮੀਦਵਾਰਾਂ ਦੀ ਪਹਿਲੀ LIST ਜਾਰੀ

ਰੂਪਨਗਰ (ਪੁਲਕਿਤ ਕੁਮਾਰ): ਨਗਰ ਕੌਂਸਲ ਚੋਣਾਂ ਲਈ ਰੂਪਨਗਰ ਸ਼ਹਿਰ ਵਿਚ ਪਹਿਲਕਦਮੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ 10 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਸਾਬਕਾ ਸਿੱਖਿਆ ਮੰਤਰੀ ਤੇ ਹਲਕਾ ਇੰਚਾਰਜ ਡਾ. ਦਲਜੀਤ ਸਿੰਘ ਚੀਮਾ ਨੇ ਮੰਗਲਵਾਰ ਨੂੰ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੌਂਸਲਰ ਗੁਰਮੱਖ ਸਿੰਘ ਸੈਣੀ ਦੇ ਘਰ ਹੋਈ ਮੀਟਿੰਗ ਵਿਚ ਉਮੀਦਵਾਰਾਂ ਦਾ ਐਲਾਨ ਕੀਤਾ। 

ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਰਡ ਨੰਬਰ 1 ਤੋਂ ਗੱਜਣ ਸਿੰਘ ਭੱਟੀ, 2 ਤੋਂ ਸੁਨੀਤਾ ਪੌਲ, 3 ਤੋਂ ਮਨਜੀਤ ਸਿੰਘ ਤੰਬੜ, 4 ਤੋਂ ਗੁਰਬਿੰਦਰ ਸਿੰਘ ਬਾਵਾ, 6 ਤੋਂ ਕੁਲਬੀਰ ਕੌਰ ਧਨੋਆ, 15 ਤੋਂ ਸਤਵਿੰਦਰ ਸਿੰਘ ਪਟਵਾਰੀ, 16 ਤੋਂ ਪਰਮਜੀਤ ਕੌਰ, 17 ਤੋਂ ਜਸਵਿੰਦਰ ਕੌਰ ਸ਼ੈਲੀ, 18 ਤੋਂ ਬਬਲੀ ਅਤੇ 19 ਨੰਬਰ ਤੋਂ ਨਰਿੰਦਰ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ। ਦੱਸ ਦਈਏ ਕਿ ਨਗਰ ਕੌਂਸਲ ਚੋਣਾਂ ਤਹਿਤ 26 ਮਈ ਨੂੰ ਵੋਟਾਂ ਪੈਣਗੀਆਂ ਤੇ ਨਤੀਜਿਆਂ ਦਾ ਐਲਾਨ 29 ਮਈ ਨੂੰ ਕੀਤਾ ਜਾਵੇਗਾ। 


author

Anmol Tagra

Content Editor

Related News