ਪੰਜਾਬ ਦੀ ਕਾਂਗਰਸ ਸਰਕਾਰ ਬਦਲਾ ਖੋਰੀ ਦੀ ਸਿਆਸਤ 'ਤੇ ਉਤਰੀ : ਸੁਰਜੀਤ ਰੱਖੜਾ

Monday, Jun 19, 2017 - 01:51 PM (IST)

ਪੰਜਾਬ ਦੀ ਕਾਂਗਰਸ ਸਰਕਾਰ ਬਦਲਾ ਖੋਰੀ ਦੀ ਸਿਆਸਤ 'ਤੇ ਉਤਰੀ : ਸੁਰਜੀਤ ਰੱਖੜਾ

ਪਟਿਆਲਾ (ਜੋਸਨ) — ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੇ ਮੈਂਬਰ ਤੇ ਸਾਬਕਾ ਸੀਨੀਅਰ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਬਦਲਾ ਖੋਰੀ ਦੀ ਸਿਆਸਤ 'ਤੇ ਉਤਰ ਆਈ ਹੈ ਪਰ ਪੰਜਾਬ ਦੇ ਲੋਕ ਕਾਂਗਰਸ ਦੀ ਧੱਕੇਸ਼ਾਹੀ ਨੂੰ ਕਦੇ ਵੀ ਬਰਦਾਸ਼ ਨਹੀਂ ਕਰਨਗੇ।
ਇਕ ਸਮਾਗਮ ਦੌਰਾਨ ਗੱਲਬਾਤ ਕਰਦਿਆਂ ਸੁਰਜੀਤ ਰੱਖੜਾ ਨੇ ਕਿਹਾ ਕਿ ਨਵਜੋਤ ਸਿੱਧੂ ਵਲੋਂ ਪੰਜਾਬ ਦੀ ਵਿਰਾਸਤ ਸਬੰਧੀ ਚੁਟਕਲੇ ਸੁਨਾਉਣਾ ਘਟੀਆ ਗੱਲ ਹੈ ਤੇ ਸਿੱਧੂ ਨੂੰ ਪਹਿਲਾਂ ਸਿੱਖ ਇਤਿਹਾਸ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ।


Related News