ਸ਼੍ਰੋਮਣੀ ਅਕਾਲੀ ਦਲ ਨੇ ਜਥੇਬੰਦਕ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ

Saturday, Mar 29, 2025 - 10:50 PM (IST)

ਸ਼੍ਰੋਮਣੀ ਅਕਾਲੀ ਦਲ ਨੇ ਜਥੇਬੰਦਕ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ

ਚੰਡੀਗੜ/ਜੈਤੋ (ਪਰਾਸ਼ਰ/ਅੰਕੁਰ) - ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਸ਼ਨੀਵਾਰ ਨੂੰ ਪਾਰਟੀ ਦੇ ਮੁੱਖ ਦਫਤਰ ’ਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਹੋਈ। ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ’ਚ ਫ਼ੈਸਲਾ ਕੀਤਾ ਗਿਆ ਕਿ ਪਾਰਟੀ ਦੀਆਂ ਜਥੇਬੰਦਕ ਚੋਣਾਂ 2 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਅਤੇ ਪਹਿਲੇ ਪੜਾਅ ’ਚ ਜ਼ਿਲਾ ਤੇ ਸੂਬਾ ਡੈਲੀਗੇਟਾਂ ਦੀਆਂ ਚੋਣਾਂ 6 ਅਪ੍ਰੈਲ ਤੱਕ ਸੰਪੂਰਨ ਹੋ ਜਾਣਗੀਆਂ।

ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਮੀਟਿੰਗ ’ਚ ਫ਼ੈਸਲਾ ਕੀਤਾ ਗਿਆ ਕਿ ਜਿਸ ਕਿਸੇ ਨੇ ਵੀ ਆਪਣੀ ਭਰਤੀ ਹਾਲੇ ਤੱਕ ਪਾਰਟੀ ਦਫਤਰ ’ਚ ਜਮ੍ਹਾ ਨਹੀ ਕਰਵਾਈ, ਉਨ੍ਹਾਂ ਨੂੰ 31 ਮਾਰਚ ਨੂੰ ਭਰਤੀ ਜਮ੍ਹਾ ਕਰਵਾਉਣ ਦਾ ਆਖਰੀ ਮੌਕਾ ਦਿੱਤਾ ਜਾਂਦਾ ਹੈ ਤੇ 31 ਮਾਰਚ ਨੂੰ ਸ਼ਾਮ 5 ਵਜੇ ਤੋਂ ਬਾਅਦ ਕਿਸੇ ਦੀ ਵੀ ਭਰਤੀ ਜਮ੍ਹਾ ਨਹੀਂ ਕੀਤੀ ਜਾਵੇਗੀ।

1 ਅਪ੍ਰੈਲ ਨੂੰ ਪਾਰਟੀ ਦੇ ਸਾਰੇ ਆਬਜ਼ਰਵਰ ਸਹਿਬਾਨ ਦੀ ਮੀਟਿੰਗ ਪਾਰਟੀ ਦੇ ਮੁੱਖ ਦਫਤਰ ’ਚ ਹੋਵੇਗੀ, ਜਿਸ ’ਚ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਸਬੰਧੀ ਹਦਾਇਤਾਂ ਦੇਣ ਦੇ ਨਾਲ-ਨਾਲ ਹਲਕਾ ਵਾਈਜ਼ ਸਰਕਲ ਡੈਲੀਗੇਟਾਂ ਦੀ ਲਿਸਟਾਂ ਸੌਂਪੀਆਂ ਜਾਣਗੀਆਂ। ਇਨ੍ਹਾਂ ਅਧਿਕਾਰਤ ਲਿਸਟਾਂ ਦੇ ਆਧਾਰ ’ਤੇ 2 ਅਪ੍ਰੈਲ ਤੋਂ ਲੈ ਕੇ 6 ਅਪ੍ਰੈਲ ਤਕ ਹਲਕਾ ਵਾਈਜ਼ ਸਾਰੇ ਜ਼ਿਲਾ ਅਤੇ ਸੂਬਾ ਡੈਲੀਗੇਟਸ ਦੀ ਚੋਣ ਕੀਤੀ ਜਾਵੇਗੀ ਅਤੇ 7 ਅਪ੍ਰੈਲ ਨੂੰ ਸਾਰੇ ਆਬਜ਼ਰਵਰ ਸਹਿਬਾਨ ਵਲੋਂ ਜ਼ਿਲ੍ਹਾ ਅਤੇ ਸਟੇਟ ਡੈਲੀਗੇਟਸ ਦੀਆਂ ਲਿਸਟਾਂ ਪਾਰਟੀ ਦੇ ਮੁੱਖ ਦਫਤਰ ’ਚ ਸੌਂਪਣ ਦੀ ਆਖਰੀ ਮਿਤੀ ਰੱਖੀ ਗਈ ਹੈ। ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ’ਚ ਗੁਲਜ਼ਾਰ ਸਿੰਘ ਰਾਣੀਕੇ, ਜਨਮੇਜਾ ਸਿੰਘ ਸੇਖੋਂ, ਡਾ. ਦਲਜੀਤ ਸਿੰਘ ਚੀਮਾ ਅਤੇ ਹੀਰਾ ਸਿੰਘ ਗਾਬੜੀਆ ਹਾਜ਼ਰ ਸਨ। ਇਸ ਦੌਰਾਨ ਮਹੇਸ਼ਇਦਰ ਸਿੰਘ ਗਰੇਵਾਲ ਆਨਲਾਈਨ ਮੀਟਿੰਗ ’ਚ ਸ਼ਾਮਲ ਹੋਏ।


author

Inder Prajapati

Content Editor

Related News