ਐੱਸ. ਜੀ. ਪੀ. ਸੀ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ: ਬਾਦਲ

05/29/2017 6:59:32 PM

ਸ੍ਰੀ ਮੁਕਤਸਰ ਸਾਹਿਬ— ਹਲਕਾ ਲੰਬੀ ''ਚ ਪਿਛਲੇ ਦਿਨੀਂ ਹੋਈਆਂ ਅਚਨਚੇਤ ਮੌਤਾਂ ਨੂੰ ਲੈ ਕੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੀਡੀਆ ਵੱਲੋਂ ਪੁੱਛੇ ਗਏ ਜਥੇਦਾਰ ਨੰਦਗੜ੍ਹ ਵੱਲੋਂ ਉਨ੍ਹਾਂ ''ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ੇ ਨੂੰ ਲੈ ਕੇ ਆਪਣੇ ''ਤੇ ਲੱਗੇ ਇਲਜ਼ਾਮਾਂ ''ਤੇ ਬੋਲਦੇ ਹੋਏ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਬਾਦਲ ਨੇ ਕਿਹਾ ਕਿ ਕਿਸੇ ਨੂੰ ਵੀ ਗਲਤ ਪ੍ਰਚਾਰ ਨਹੀਂ ਕਰਨਾ ਚਾਹੀਦਾ। ਜਦੋਂ ਤੱਕ ਉਨ੍ਹਾਂ ਨੂੰ ਜਥੇਦਾਰ ਬਣਾਇਆ ਗਿਆ ਸੀ ਉਦੋਂ ਬਾਦਲ ਪਰਿਵਾਰ ਵਧੀਆ ਸੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸ਼੍ਰੋਮਣੀ ਕਮੇਟੀ ਦੇ ਨਾਲ ਕੋਈ ਲੈਣਾ-ਦੇਣਾ ਨਹੀਂ।  
ਪੰਜਾਬ ਸਰਕਾਰ ਵੱਲੋਂ ਬੱਚਿਆਂ ਨਾਲ ਹੁਣ ਅਧਿਆਪਕਾਂ ਨੂੰ ਵੀ ਛੁੱਟੀਆਂ ਦੇ ਸਮੇਂ ਹੋਮਵਰਕ ਦੇਣ ਦੀ ਗੱਲ ਕਹੀ ਗਈ ਹੈ, ਇਸ ''ਤੇ ਬੋਲਦੇ ਹੋਏ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਿੱਥੇ ਅਧਿਆਪਕ ਤਾਂ ਪਹਿਲਾਂ ਹੀ ਟ੍ਰੇਂਡ ਹੁੰਦੇ ਪਰ ਜੇਕਰ ਤੁਹਾਨੂੰ ਕੁਝ ਹੋਰ ਸਿੱਖਣ ਨੂੰ ਮਿਲੇ ਤਾਂ ਵਧੀਆ ਗੱਲ ਹੈ, ਜਿਵੇਂ ਵਿਸ਼ਵ ''ਚ ਵੀ ਵਿਦੇਸ਼ਾਂ ''ਚ ਵੀ ਵੱਡੇ-ਵੱਡੇ ਡਾਕਟਰਾਂ ਨੂੰ ਟ੍ਰੇਨਿੰਗ ਲਈ ਮਹੀਨਾ ਜਾਂ ਦੋ ਮਹੀਨੇ ਟਾਈਮ ਮਿਲ ਜਾਵੇ ਤਾਂ ਬਹੁਤ ਹੀ ਵਧੀਆ ਗੱਲ ਹੁੰਦੀ ਹੈ।


Related News