ਲੋਕ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ 'ਚ ਖਲਬਲੀ, ਜਾਣੋ ਕੀ ਹੈ ਪੂਰਾ ਮਾਜਰਾ

Tuesday, Feb 07, 2023 - 10:35 AM (IST)

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਾਲ ਹੀ 'ਚ ਬਸਪਾ ਸੁਪਰੀਮੋ ਮਾਇਆਵਤੀ ਨਾਲ ਮੁਲਾਕਾਤ ਕਰ ਕੇ ਲੋਕ ਸਭਾ ਚੋਣ ਵੀ ਹਾਲਿਆ ਵਿਧਾਨ ਸਭਾ ਚੋਣ ਦੀ ਤਰਜ਼ ’ਤੇ ਮਿਲ ਕੇ ਲੜਨ ਦਾ ਐਲਾਨ ਕੀਤਾ ਹੈ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਦੋਵੇਂ ਦਲ ਗਠਜੋੜ 'ਚ ਲੋਕ ਸਭਾ ਚੋਣ ਲੜਨਗੇ। ਦਰਅਸਲ 1996 'ਚ ਵੀ ਦੋਹਾਂ ਨੇ ਮਿਲ ਕੇ ਚੋਣ ਲੜੀ ਅਤੇ 13 ਵਿਚੋਂ 11 ਸੀਟਾਂ ਜਿੱਤ ਕੇ ਕਾਂਗਰਸ ਨੂੰ ਧੂੜ ਚਟਾਈ ਸੀ। ਉਦੋਂ ਬਸਪਾ ਨੇ 3 ਅਤੇ ਅਕਾਲੀ ਦਲ ਨੇ 8 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ। ਬਸਪਾ ਨੇ ਫਿਲੌਰ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਸੀਟਾਂ ਜਿੱਤੀਆਂ ਸਨ।

ਇਹ ਵੀ ਪੜ੍ਹੋ : CM ਮਾਨ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ, ਉਦਯੋਗਿਕ ਵਿਕਾਸ ਨੂੰ ਲੈ ਕੇ ਹੋਈ ਚਰਚਾ (ਤਸਵੀਰਾਂ)

ਖ਼ਾਸ ਗੱਲ ਇਹ ਹੈ ਕਿ ਇਨ੍ਹਾਂ 'ਚ ਸਿਰਫ ਫਿਲੌਰ ਸੀਟ ਹੀ ਰਿਜ਼ਰਵ ਸੀ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਭਾਜਪਾ ਨਾਲ ਹੋ ਗਿਆ ਅਤੇ ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਸੀਟਾਂ ’ਤੇ ਭਾਜਪਾ ਚੋਣ ਲੜਨ ਲੱਗੀ। ਹੁਣ ਦੁਬਾਰਾ ਬਸਪਾ ਨਾਲ ਗਠਜੋੜ ਤੋਂ ਬਾਅਦ ਉਨ੍ਹਾਂ ਅਕਾਲੀ ਨੇਤਾਵਾਂ 'ਚ ਖਲਬਲੀ ਮਚੀ ਹੋਈ ਹੈ, ਜੋ ਇਨ੍ਹਾਂ ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰ ਰਹੇ ਸਨ।

ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਲਈ ਜ਼ਰੂਰੀ ਖ਼ਬਰ, ਹੁਣ ਪਾਣੀ ਤੇ ਬਿਜਲੀ ਦਾ ਬਿੱਲ ਭਰਨ ਲਈ ਦੇਣੀ ਪਵੇਗੀ ਫ਼ੀਸ

ਹੁਣ ਬਸਪਾ ਜੇਕਰ ਦਲਿਤ ਵੋਟ ਬੈਂਕ ਕਾਰਨ ਰਿਜ਼ਰਵ ਸੀਟਾਂ ’ਤੇ ਹੱਕ ਜਤਾਏਗੀ ਤਾਂ ਹੁਸ਼ਿਆਰਪੁਰ, ਜਲੰਧਰ, ਫ਼ਤਹਿਗੜ੍ਹ ਸਾਹਿਬ ਅਤੇ ਫਰੀਦਕੋਟ ਸੀਟਾਂ ਮੰਗ ਸਕਦੀ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਨੂੰ ਛੱਡ ਕੇ ਬਾਕੀ ਤਿੰਨਾਂ ਸੀਟਾਂ ’ਤੇ ਚੋਣ ਲੜਦਾ ਆਇਆ ਹੈ। ਫਿਲਹਾਲ ਸੀਟਾਂ ਬਾਰੇ ਤਾਂ ਕਿਸੇ ਪਾਰਟੀ ਨੇ ਕੋਈ ਐਲਾਨ ਨਹੀਂ ਕੀਤਾ ਹੈ, ਇਸ ਲਈ ਅਕਾਲੀ ਨੇਤਾ ਚਾਹੁੰਦੇ ਹਨ ਕਿ ਸੀਟਾਂ ਦੀ ਤਕਸੀਮ ਵੀ ਛੇਤੀ ਹੋ ਜਾਵੇ ਤਾਂ ਕਿ ਪਾਰਟੀ ਟਿਕਟ ’ਤੇ ਦਾਅਵਾ ਜਤਾਉਣ ਵਾਲੇ ਊਰਜਾ ਫਿਜ਼ੂਲ ਖ਼ਰਚ ਨਾ ਕਰਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News