ਸੁਖਬੀਰ ਬਾਦਲ ਲੁਧਿਆਣਾ ''ਚ ਅਕਾਲੀ ਦਲ ਦੀ ਮਾੜੀ ਹਾਲਤ ਤੋਂ ਡਾਹਢੇ ਚਿੰਤਤ?

Sunday, Dec 03, 2017 - 08:26 AM (IST)

ਸੁਖਬੀਰ ਬਾਦਲ ਲੁਧਿਆਣਾ ''ਚ ਅਕਾਲੀ ਦਲ ਦੀ ਮਾੜੀ ਹਾਲਤ ਤੋਂ ਡਾਹਢੇ ਚਿੰਤਤ?

ਲੁਧਿਆਣਾ (ਪਾਲੀ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਿੱਛੇ ਜਿਹੇ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦਾ ਲੁਧਿਆਣੇ ਵਿਚ ਸਾਫ ਹੋਏ ਸੂਫੜੇ ਤੋਂ ਡਾਢੇ ਚਿੰਤਤ ਹਨ। ਇਸ ਤੋਂ ਪਹਿਲਾਂ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਹੋਈ ਹਾਰ ਨੂੰ ਲੈ ਕੇ ਪਹਿਲਾਂ ਦੀ ਨਿਰਾਸ਼ ਸਨ ਪਰ ਆਉਂਦੀਆਂ ਨਗਰ ਨਿਗਮ ਚੋਣਾਂ ਵਿਚ ਆਪਣਾ ਮੇਅਰ ਬਣਾਉਣ ਅਤੇ 2019 ਵਿਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਵਿਧਾਨ ਸਭਾ ਚੋਣਾਂ ਵਿਚ ਗੁਆਚੇ ਵਕਾਰ ਨੂੰ ਬਹਾਲ ਕਰਨ ਲਈ ਰਣਨੀਤੀ ਪੜ੍ਹਨ ਦੀ ਤਿਆਰੀ ਵਿਚ ਹਨ। ਲੁਧਿਆਣੇ ਵਿਚ ਉਨ੍ਹਾਂ ਨੇ ਦੋ ਅਕਾਲੀ ਜਥੇ ਦੇ ਪ੍ਰਧਾਨ ਬਣਾ ਕੇ ਅਤੇ ਉਨ੍ਹਾਂ ਪ੍ਰਧਾਨਾਂ ਵਿਚੋਂ ਮਦਨ ਲਾਲ ਬੱਗਾ ਨੂੰ ਅਥਾਹ ਤਾਕਤ ਦੇ ਕੇ ਦੇਖਿਆ ਪਰ ਉਹ ਲੁਧਿਆਣੇ ਸ਼ਹਿਰ ਦੀਆਂ ਸਾਰੀਆਂ ਸੀਟਾਂ ਨੂੰ ਹਾਰ ਕੇ ਬੈਠ ਗਏ ਅਤੇ ਦੋ ਬੈਂਸ ਭਰਾਵਾਂ ਨੂੰ ਵੀ ਹਰਾਉਣ ਵਿਚ ਸਫਲ ਨਹੀਂ ਹੋ ਸਕੇ। ਇਸ ਲਈ ਪਾਰਟੀ ਸੂਤਰਾਂ 'ਚ ਚਰਚਾ ਨੇ ਜਨਮ ਲਿਆ ਹੈ ਕਿ ਲੁਧਿਆਣੇ ਵਿਚ ਪਿਛਲੇ ਕਾਫੀ ਸਮੇਂ ਤੋਂ ਸਰਗਰਮ ਰਹੇ ਅਮਰਜੀਤ ਸਿੰਘ ਚਾਵਲਾ ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਇਸ ਲਈ ਵਿਹਲੇ ਕੀਤਾ ਹੈ ਕਿ ਸੁਖਬੀਰ ਬਾਦਲ ਲੁਧਿਆਣੇ ਵਿਚ ਉਨ੍ਹਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਸੌਂਪਣਾ ਚਾਹੁੰਦੇ ਹਨ। 
ਸ. ਚਾਵਲਾ ਦਾ ਜਿੱਥੇ ਪੰਥਕ ਪਿੜ ਵਿਚ ਲੰਮਾ ਸੰਘਰਸ਼ ਹੈ ਉਥੇ ਹੀ ਉਹ ਪੰਜਾਬ ਲੋਕ ਸੇਵਾ ਆਯੋਗ ਦੇ ਮੈਂਬਰ ਰਹਿ ਕੇ 6 ਸਾਲ ਪ੍ਰਸ਼ਾਸਨਿਕ ਅਹੁਦੇ 'ਤੇ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ ਜਿੱਥੇ ਸੰਤ ਸੰਪਰਦਾਵਾਂ ਨਾਲ ਚੰਗਾ ਰਾਬਤਾ ਕਾਇਮ ਹੈ ਉੱਥੇ ਹੀ ਲੁਧਿਆਣੇ ਵਿਚ ਉਨ੍ਹਾਂ ਦਾ ਚੰਗਾ ਆਧਾਰ ਕਾਇਮ ਹੈ ਇਸ ਲਈ ਸੁਖਬੀਰ ਸਿੰਘ ਬਾਦਲ ਆਉਂਦੇ ਦਿਨਾਂ ਵਿਚ ਸ. ਚਾਵਲਾ ਨੂੰ ਲੁਧਿਆਣੇ ਵਿਚ ਕੋਈ ਤਕੜਾ ਮਾਣ ਦੇ ਕੇ ਲੜਾਈ ਜਿੱਤਣ ਦੇ ਮੂਡ ਵਿਚ ਹਨ।


Related News