ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਵਲੋ ਫਿਰੋਜ਼ਸ਼ਾਹ ਵਿਖੇ ਕੀਤਾ ਰੋਡ ਜਾਮ

Friday, Sep 25, 2020 - 03:55 PM (IST)

ਫਿਰੋਜ਼ਪੁਰ (ਹਰਚਰਨ,ਬਿੱਟੂ): ਮੋਦੀ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਆਰਡੀਨੈਂਸ ਬਿੱਲਾਂ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ 'ਚ ਪੰਜਾਬ ਬੰਦ ਰਹਿਣ ਦਾ ਭਾਰੀ ਹੁੰਗਾਰਾ ਮਿਲਿਆ, ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਲੋਂ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੀ ਅਗਵਾਈ ਹੇਠ ਫਿਰੋਜ਼ਪੁਰ ਮੋਗਾ ਰੋਡ ਦੇ ਸਥਿਤ ਫਿਰੋਜ਼ਸ਼ਾਹ ਵਿਖੇ ਰੋਸ ਧਰਨਾ ਲਗਾਇਆ ਗਿਆ ਅਤੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ। ਇਸ ਮੌਕੇ ਇਨ੍ਹਾਂ ਨਾਲ ਸੁਰਿੰਦਰ ਸਿੰਘ ਬੱਬੂ, ਸਤਪਾਲ ਸਿੰਘ ਤਲਵੰਡੀ ਭਾਈ ਐੱਸ.ਜੀ.ਪੀ.ਸੀ ਮੈਂਬਰ, ਦਰਸ਼ਨ ਸਿੰਘ ਸੇਰਖਾਂ ਐੱਸ.ਜੀ.ਪੀ.ਸੀ. ਮੈਂਬਰ, ਭੁਭਿੰਦਰ ਸਿੰਘ ਫਰੀਦੇ ਵਾਲਾ, ਭਗਵਾਨ ਸਿੰਘ ਨੰਬਰਦਾਰ ਨੂਰਪੁਰ ਸੇਠਾਂ,ਦਰਸ਼ਨ ਸਿੰਘ ਫੋਰਮੈਨ ਨੂਰਪੁਰ ਸੇਠਾਂ, ਕੁਲਦੀਪ ਸਿੰਘ ਸਰਪੰਚ ਫਿਰੋਜ਼ਸ਼ਾਹ, ਚਮਕੌਰ ਸਿੰਘ ਟਿੱਬੀ, ਜੋਗਾ ਸਿੰਘ ਮੁਰਕ ਵਾਲਾ ਸਰਕਲ ਪ੍ਰਧਾਨ ਕਿਸਾਨ ਵਿੰਗ, ਬੇਅੰਤ ਸਿੰਘ ਉਪਲ ਝੋਕ ਹਰੀ ਹਰ, ਸੁਖਰਾਜ ਸਿੰਘ ਸਰਪੰਚ ਬੂਟੇ ਵਾਲਾ, ਹਰਬੰਸ਼ ਸਿੰਘ ਭਾਊ ਆਦਿ ਹਾਜ਼ਰ ਸਨ।

PunjabKesari

ਇਸ ਮੋਕੇ ਸ: ਜਿੰਦੂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਹੇਠ ਦੱਬਿਆ ਹੋਇਆ ਹੈ। ਕੇਂਦਰ ਨੇ ਤਿਨ ਖੇਤੀ ਬਿੱਲ ਪਾਸ ਕਰਕੇ ਕਿਸਾਨ ਦਾ ਲੱਕ ਤੋੜ ਦਿੱਤਾ ਹੈ। ਜੋ ਕਿਸਾਨਾਂ ਨਾਲ ਸਰਸਰ ਧੱਕਾ ਹੈ ਜੋ ਬਰਦਾਸ਼ਤ ਤੋ ਬਾਹਰ ਹੈ। ਸ਼੍ਰੋਮਣੀ ਅਕਾਲੀਦਲ ਹਮੇਸ਼ਾ ਕਿਸਾਨਾਂ ਨਾਲ ਖੜਾ ਹੈ ਅਤੇ ਖੜ੍ਹਾ ਰਹੇਗਾ। ਇਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੇ ਖੇਤੀ ਬਿੱਲਾਂ ਨੂੰ ਪਾਸ ਕਰਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ।ਇਨ੍ਹਾਂ ਕੇਂਦਰ ਸਰਕਾਰ ਤੋ ਮੰਗ ਕੀਤੀ ਹੈ,ਉਕਤ ਪਾਸ ਕੀਤੇ ਖੇਤੀ ਬਿੱਲ ਰੱਦ ਕਰਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ ਨਹੀ ਤਾਂ ਸ਼੍ਰੋਮਣੀ ਅਕਲੀ ਦਲ ਕਿਸਾਨ ਜਥੇਬੰਦੀਆਂ ਅਤੇ ਹੋਰ ਸਮਾਜਸੇਵੀ ਸੰਸਥਾਵਾਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।ਇਨ੍ਹਾਂ ਤੋ ਇਲਾਵਾ ਤਿੰਨ ਹਜ਼ਾਰ ਦੇ ਕਰੀਬ ਕਿਸਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ।ਇੱਥੇ ਦੱਸਣਯੋਗ ਹੈ ਕਿ ਜਿੱਥੇ ਕੋਰੋਨਾ ਮਹਾਮਾਰੀ ਦੌਰਾਨ ਸਮਾਜਿਕ ਦੂਰ ਬਣਾਕੇ ਰੱਖਣਾ, ਮਾਸਕ ਪਾਉਣਾ ਸਰਕਾਰ ਵਲੋਂ ਬਣਾਏ ਕਨੂੰਨ ਦੀ ਪਰਵਾਹ ਕੀਤੇ ਬਿਨਾਂ ਕਿਸਾਨ ਆਪਣੇ ਹੱਕਾਂ ਲਈ ਲੜਣ ਲਈ ਮਜਬੂਰ ਹੋਏ ਹਨ।

PunjabKesari

ਆਰਡੀਨੈਂਸ ਬਿੱਲ ਪਾਸ ਨੂੰ ਲੈ ਕੇ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ
ਕੇਂਦਰ ਸਰਕਾਰ ਵਲੋਂ ਪਾਸ ਕੀਤੇ ਬਿੱਲ ਨੂੰ ਕਿਸਾਨ ਮਾਰੂ ਖੇਤੀਬਾੜੀ ਆਰਡੀਨੈਂਸ ਬਿੱਲ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ ਦੇ ਸੱਦੇ ਤੇ ਫਿਰੋਜ਼ਪੁਰ ਛਾਉਣੀ ਸ਼ਹਿਰ ਅਤੇ ਲਾਗਲੇ ਕਸਬੇ ਪੂਰੇ ਤਰ੍ਹਾ ਬੰਦ ਰਹੇ ਅਤੇ ਆਵਜਾਈ ਪੂਰੀ ਤਰ੍ਹਾ ਠੱਪ ਰਹੀ । ਸਵੇਰੇ 10 ਵਜੇ ਤੋਂ ਕਿਸਾਨ ਜਥੇਬੰਦੀਆਂ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਵੱਲੋ ਚੰਗੀ ਨੰ: 7 ਫਿਰੋਜ਼ਪੁਰ ਛਾਉਣੀ ਵਿਖੇ ਮੋਦੀ ਸਰਕਾਰ ਖਿਲਾਫ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

PunjabKesari

ਇਸ ਮੌਕੇ ਕਿਸਾਨ ਜਥੇਬੰਦੀ ਦੇ ਆਗੂ ਗੁਰਮੀਤ ਸਿੰਘ ਮਹਿਮਾ ਨੇ ਦੱਸਿਆ ਕੇਂਦਰ ਵਲੋਂ ਜੋ ਖੇਤੀ ਆਰਡੀਨੈਂਸ ਜਾਰੀ ਕੀਤੇ ਗਏ ਹਨ ਉਨ੍ਹਾਂ ਨੂੰ ਲੈ ਕੇ ਦੇਸ਼ ਦਾ ਅੰਨਦਾਤਾ ਕਿਸਾਨ, ਮਜ਼ਦੂਰ,ਆੜ੍ਹਤੀ।ਏ, ਸੜਕੇ ਤੇ ਉਤਰਣ ਲਈ ਮਜਬੂਰ ਹੋ ਗਏ ਹਨ। ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ  ਸੱਤਾਧਾਰੀ ਪਾਰਟੀ ਕਾਂਗਰਸ, ਵਿਰੋਧੀ ਧਿਰ ਸ਼੍ਰੋਮਣੀ ਅਕਾਲੀਦਲ, ਅਤੇ ਆਮ ਆਦਮੀ ਪਾਰਟੀ ਅਤੇ ਹੋਰ ਜਥੇਬੰਦੀਆਂ ਪੂਰਾ ਸਹਿਯੋਗ ਦੇ ਰਹੀਆਂ ਹਨ । ਇਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਬਿੱਲ ਰੱਦ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇ। ਇਸ ਮੌਕੇ ਹਰਨੇਕ ਸਿੰਘ ਮਹਿਮਾ, ਅਵਤਾਰ ਸਿੰਘ ਮਹਿਮਾ, ਗੁਰਮੀਤ ਸਿੰਘ ਝੋਕ ਹਰੀ ਹਰ, ਲਖਵੀਰ ਸਿੰਘ ਸੰਧੂ ਝੋਕ ਹਰੀ ਹਰ , ਗੁਰਮੀਤ ਸਿੰਘ ਆੜਤੀ ਗਾਮੇ ਵਾਲਾ, ਰਣਜੀਤ ਸਿੰਘ ਭੁੱਲਰ, ਮੇਜ਼ਰ ਸਿੰਘ ਝੋਕ ਹਰੀ ਹਰ , ਅਮਰ ਸਿੰਘ, ਰਣਯੋਧ ਸਿੰਘ, ਸਮੇਤ ਵੱਡੀ ਗਿਣਤੀ ਵਿਚ ਕਾਸਨ ਆਗੂ ਹਾਜ਼ਰ ਸਨ।

PunjabKesari


Shyna

Content Editor

Related News