ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਤਲਵੰਡੀ ਸਾਬੋ ਦੇ ਸਰਕਲ ਪ੍ਰਧਾਨਾਂ ਦਾ ਐਲਾਨ

Friday, Feb 14, 2020 - 05:39 PM (IST)

ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਤਲਵੰਡੀ ਸਾਬੋ ਦੇ ਸਰਕਲ ਪ੍ਰਧਾਨਾਂ ਦਾ ਐਲਾਨ

ਤਲਵੰਡੀ ਸਾਬੋ (ਮੁਨੀਸ਼) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਦਿਨੀਂ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਨਿਰਮਾਣ ਦੇ ਨਿਰਦੇਸ਼ਾਂ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਵੱਲੋਂ ਹਲਕੇ ਦੇ ਸਰਕਲਾਂ ਦੇ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਦੱਸਣਾ ਬਣਦਾ ਹੈ ਕਿ ਪਾਰਟੀ ਮੈਂਬਰਸ਼ਿਪ ਵਿਚ ਪਹਿਲੀ ਵਾਰ ਡੈਲੀਗੇਟ ਬਣਾਉਣ ਉਪਰੰਤ ਇਸ ਵਾਰ ਹਲਕਾ ਤਲਵੰਡੀ ਸਾਬੋ ਵਿਚ ਪਾਰਟੀ ਤਲਵੰਡੀ ਸਾਬੋ ਸ਼ਹਿਰੀ ਅਤੇ ਰਾਮਾਂ ਮੰਡੀ ਸ਼ਹਿਰੀ ਸਮੇਤ ਕੁੱਲ ਸੱਤ ਸਰਕਲ ਬਣਾਏ ਗਏ ਹਨ।

PunjabKesari

ਅਕਾਲੀ ਦਲ ਦੇ ਹਲਕਾ ਇੰਚਾਰਜ ਦੇ ਪ੍ਰਤੀਨਿਧਾਂ ਵੱਲੋਂ ਇੱਥੋਂ ਜਾਰੀ ਪ੍ਰੈੱਸ ਬਿਆਨ ਵਿਚ ਦੱਸਿਆ ਗਿਆ ਕਿ ਬਲਵਿੰਦਰ ਸਿੰਘ ਪੱਕਾ ਨੂੰ ਸਰਕਲ ਪੱਕਾ ਕਲਾਂ, ਗੁਰਤੇਜ ਸਿੰਘ ਚਹਿਲ ਨੂੰ ਸਰਕਲ ਨਸੀਬਪੁਰਾ, ਮਦਨ ਲਾਲ ਲਹਿਰੀ ਨੂੰ ਰਾਮਾਂ ਸ਼ਹਿਰੀ, ਬਾਬੂ ਸਿੰਘ ਮਾਨ ਨੂੰ ਰਾਮਾਂ ਦਿਹਾਤੀ, ਰਾਕੇਸ਼ ਚੌਧਰੀ ਨੂੰ ਤਲਵੰਡੀ ਸਾਬੋ ਸ਼ਹਿਰੀ, ਜਸਵਿੰਦਰ ਸਿੰਘ ਜੈਲਦਾਰ ਨੂੰ ਤਲਵੰਡੀ ਸਾਬੋ ਦਿਹਾਤੀ ਅਤੇ ਡੂੰਗਰ ਸਿੰਘ ਨੂੰ ਸਰਕਲ ਸੀਂਗੋ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਿੱਥੇ ਉਕਤ ਸਰਕਲ ਪ੍ਰਧਾਨਾਂ ਨੇ ਆਪਣੀ ਨਿਯੁਕਤੀ ਤੇ ਹਲਕੇ ਦੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਬੀਬਾ ਹਰਸਿਮਰਤ ਕੌਰ ਬਾਦਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰ ਦੇਣਗੇ।


author

Gurminder Singh

Content Editor

Related News