ਵਪਾਰਕ ਤੇ ਪਰਿਵਾਰਕ ਹਿਤਾਂ ਨੇ ਅਕਾਲੀ ਦਲ ਦੀ ਤਬਾਹੀ ਕੀਤੀ : ਜੀ. ਕੇ.

Tuesday, Dec 15, 2020 - 12:24 AM (IST)

ਵਪਾਰਕ ਤੇ ਪਰਿਵਾਰਕ ਹਿਤਾਂ ਨੇ ਅਕਾਲੀ ਦਲ ਦੀ ਤਬਾਹੀ ਕੀਤੀ : ਜੀ. ਕੇ.

ਜਲੰਧਰ/ਨਵੀਂ ਦਿੱਲੀ,(ਚਾਵਲਾ)- ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੀ ਸ਼ਤਾਬਦੀ ਮੌਕੇ ਆਪਣੇ ਫੇਸਬੁੱਕ ਪੇਜ਼ 'ਤੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅਕਾਲੀ ਦਲ ਦੀ ਬਦਲੀ ਦਿਸ਼ਾ ਅਤੇ ਦਸ਼ਾ ਉੱਤੇ ਚਿੰਤਾ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਕਦੇ ਅਕਾਲੀ ਦਲ ਅਕਾਲ ਨੂੰ ਮੰਨਣ ਵਾਲਿਆਂ ਦਾ ਸਮੂਹ ਹੁੰਦਾ ਸੀ, ਜਿਸ ਦੇ ਲਈ ਨਿੱਜੀ ਹਿਤ ਤੋਂ ਜ਼ਿਆਦਾ ਪੰਥਕ ਹਿਤ ਅਹਿਮੀਅਤ ਰੱਖਦੇ ਸਨ ਪਰ ਅੱਜ ਅਕਾਲੀ ਦਲ ਉੱਤੇ ਉਨ੍ਹਾਂ ਲੋਕਾਂ ਦਾ ਕਬਜ਼ਾ ਹੈਂ ਜੋ ਪੰਥ ਤੋਂ ਜ਼ਿਆਦਾ ਆਪਣੇ ਹਿਤਾਂ ਨੂੰ ਅਹਿਮੀਅਤ ਦਿੰਦੇ ਹਨ। ਇਹੀ ਕਾਰਣ ਹੈਨ ਕਿ ਆਪਣੇ ਸ਼ਤਾਬਦੀ ਸਾਲ ਉੱਤੇ ਅੱਜ ਅਕਾਲੀ ਦਲ ਆਪਣੀ ਹੋਂਦ ਨੂੰ ਬਚਾਉਣ ਲਈ ਫ਼ਿਕਰਮੰਦ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨਾਲ ਜਲਦ ਹੋਵੇਗੀ ਅਗਲੀ ਬੈਠਕ, ਅਸੀਂ ਜਥੇਬੰਦੀਆਂ ਦੇ ਸੰਪਰਕ 'ਚ ਹਾਂ : ਨਰੇਂਦਰ ਤੋਮਰ

ਸਿੱਖਾਂ ਵਿਚ ਆਪਣੇ ਮਾਣ ਅਤੇ ਪਿਆਰ ਨੂੰ ਵਪਾਰਕ ਅਤੇ ਪਰਿਵਾਰਕ ਹਿਤਾਂ ਲਈ ਗਵਾਉਣ ਦੇ ਬਾਅਦ ਅਕਾਲੀ ਦਲ ਉੱਤੇ ਕਾਬਜ਼ ਲੋਕ ਸ਼ਹੀਦਾਂ ਨੂੰ ਵੀ ਦਗ਼ਾ ਦੇ ਕੇ ਦਾਗ਼ ਲਗਾਉਣ ਦੇ ਬਾਅਦ ਵੀ ਬੇਸ਼ਰਮੀ ਭਰੇ ਲਹਿਜ਼ੇ ਵਿਚ ਖੁਦ ਦੇ ਅਕਾਲੀ ਹੋਣ ਉੱਤੇ ਮਾਣ ਮਹਿਸੂਸ ਕਰਨ ਤੋਂ ਬਾਜ਼ ਨਹੀਂ ਆ ਰਹੇ। ਇਸ ਤੋਂ ਜ਼ਿਆਦਾ ਦੁੱਖ ਦੀ ਗੱਲ ਕੋਈ ਹੋਰ ਨਹੀਂ ਹੋ ਸਕਦੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜੀ. ਕੇ. ਨੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮਾਸਟਰ ਤਾਰਾ ਸਿੰਘ ਅਤੇ ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਵਲੋਂ ਦਿੱਲੀ 'ਚ 70 ਸਾਲ ਪਹਿਲਾਂ ਅਕਾਲੀ ਜਥੇ ਦੀ ਰੱਖੀ ਗਈ ਨੀਂਹ ਨੂੰ ਯਾਦ ਕਰਦੇ ਹੋਏ ਦਿੱਲੀ ਦੇ ਪੁਰਾਤਨ ਅਕਾਲੀ ਨੇਤਾਵਾਂ ਵਲੋਂ ਪੰਥ ਦੀ ਕੀਤੀ ਗਈਆਂ ਸੇਵਾਵਾਂ ਨੂੰ ਬੇਮਿਸਾਲ ਦੱਸਿਆ।

ਇਹ ਵੀ ਪੜ੍ਹੋ :  ਕਿਸਾਨਾਂ ਦੀ ਹਮਾਇਤ 'ਚ ਆਏ ਖੰਨਾ ਦੇ 'ਹੋਟਲ ਮਾਲਕਾਂ' ਨੇ ਕਰ ਦਿੱਤਾ ਵੱਡਾ ਐਲਾਨ

ਜੀ. ਕੇ. ਨੇ ਕਿਹਾ ਕਿ ਕੌਮ ਲਈ ਸੋਚਣ ਵਾਲੇ ਅਕਾਲੀਆਂ ਅਤੇ ਹੁਣ ਦੇ ਅਕਾਲੀਆਂ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਕਦੇ ਅਕਾਲੀ ਦਲ, ਸ਼੍ਰੋਮਣੀ ਕਮੇਟੀ ਦੇ ਤਲੇ ਸ਼ਾਖਾ ਦੇ ਤਹਿਤ ਕੰਮ ਕਰਦਾ ਸੀ ਪਰ ਅੱਜ ਸ਼੍ਰੋਮਣੀ ਕਮੇਟੀ ਖ਼ੁਦ ਅਕਾਲੀ ਦਲ ਦੀ ਸ਼ਾਖਾ ਬੰਨ੍ਹ ਗਈ ਹੈ। ਇਹੋ 100 ਸਾਲ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਇਸ ਨਾਪਾਕ ਕੰਮ ਨੂੰ ਬਾਦਲ ਪਰਿਵਾਰ ਨੇ ਅੰਜਾਮ ਦੇ ਕੇ ਕੌਮ ਦੇ ਸ਼ਹੀਦਾਂ ਦੇ ਡਿੱਗੇ ਹੋਏ ਖ਼ੂਨ ਨੂੰ ਕਲੰਕਿਤ ਕਰਨ ਦੇ ਨਾਲ ਕੌਮ ਦੀ ਸਨਮਾਨਿਤ ਸੰਸਥਾ ਨੂੰ ਬਰਬਾਦ ਕਰਨ ਦੀ ਗ਼ਲਤੀ ਕੀਤੀ ਹੈ।


author

Deepak Kumar

Content Editor

Related News