'ਸ਼ਿਮਲਾ' ਜਾਣ ਵਾਲੇ ਲੋਕਾਂ ਲਈ ਬੇਹੱਦ ਜ਼ਰੂਰੀ ਖ਼ਬਰ, ਇਸ ਦਿਨ ਨਹੀਂ ਮਿਲੇਗੀ ਐਂਟਰੀ
Sunday, Nov 22, 2020 - 12:35 PM (IST)
ਚੰਡੀਗੜ੍ਹ (ਧਰਨੀ) : ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹੋਰ ਥਾਵਾਂ ਤੋਂ ਸ਼ਿਮਲਾ ਜਾਣ ਵਾਲੇ ਲੋਕਾਂ ਲਈ ਜ਼ਰੂਰੀ ਖ਼ਬਰ ਹੈ ਕਿਉਂਕਿ ਐਤਵਾਰ ਨੂੰ ਇਕ ਦਿਨ ਲਈ ਸ਼ਹਿਰ ਬੰਦ ਰਹੇਗਾ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼ਿਮਲਾ ਸ਼ਹਿਰ 'ਚ ਐਤਵਾਰ ਵਾਲੇ ਦਿਨ ਤਾਲਾਬੰਦੀ ਰਹੇਗੀ ਅਤੇ ਸਿਰਫ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਹੀ ਖੁੱਲ੍ਹਣਗੀਆਂ।
ਇਹ ਵੀ ਪੜ੍ਹੋ : ਪਤੀ-ਪਤਨੀ ਨੇ 20 ਸਾਲਾਂ ਦੀ ਕੁੜੀ ਨਾਲ ਖੇਡੀ ਗੰਦੀ ਖੇਡ, ਬਾਬੇ ਨਾਲ ਮਿਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸ਼ਿਮਲਾ 'ਚ ਐਤਵਾਰ ਨੂੰ ਸਾਰੀਆਂ ਗੈਰ ਜ਼ਰੂਰੀ ਗਤੀਵਿਧੀਆਂ ਅਤੇ ਦੁਕਾਨਾਂ ਬੰਦ ਰਹਿਣਗੀਆਂ। ਸ਼ਿਮਲਾ ਸ਼ਹਿਰ ਅਤੇ ਜ਼ਿਲ੍ਹੇ 'ਚ ਬੀਤੇ 2 ਹਫ਼ਤਿਆਂ ਤੋਂ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ : GMCH 'ਚ ਸਰਜਰੀ, ਓਪੀਡੀ ਸਮੇਤ ਗਾਇਨੀ ਸੇਵਾ ਕੱਲ੍ਹ ਤੋਂ ਸ਼ੁਰੂ
ਇਸ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਫ਼ੈਸਲਾ ਲਿਆ ਹੈ। ਹੁਣ ਜ਼ਰੂਰੀ ਸਮਾਨ ਤੋਂ ਇਲਾਵਾ ਪੂਰਾ ਸ਼ਿਮਲਾ ਸ਼ਹਿਰ ਐਤਵਾਰ ਵਾਲੇ ਦਿਨ ਬੰਦ ਰਹੇਗਾ ਕਿਉਂਕਿ ਐਤਵਾਰ ਹੋਣ ਕਾਰਨ ਸੈਲਾਨੀਆਂ ਦਾ ਇੱਥੇ ਗੁਆਂਢੀ ਸੂਬਿਆਂ ਤੋਂ ਭਾਰੀ ਜਮਾਵੜਾ ਰਹਿੰਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਰੇਲ ਗੱਡੀਆਂ ਚੱਲਣ ਦੇ ਮਾਮਲੇ 'ਚ ਫਿਰ ਫਸੀ ਘੁੰਢੀ, ਇਸ ਕਮੇਟੀ ਨੇ ਕੀਤਾ ਐਲਾਨ
ਆਉਣ ਵਾਲੇ ਦਿਨਾਂ 'ਚ ਬਰਫ਼ਬਾਰੀ ਦੇਖਣ ਦੇ ਸ਼ੌਕੀਨ ਵੀ ਬਹੁਤੇ ਲੋਕ ਵੀਕੈਂਡ ਬਿਤਾਉਣ ਲਈ ਇੱਥੇ ਆਉਂਦੇ ਹਨ। ਬਰਫ਼ਬਾਰੀ ਦੇਖਣ ਵਾਲਿਆਂ ਦੀ ਗਿਣਤੀ ਬਹੁਤ ਹੁੰਦੀ ਹੈ, ਜਿਸ ਦੇ ਚੱਲਦਿਆਂ ਇਹ ਕਦਮ ਚੁੱਕਿਆ ਗਿਆ ਹੈ।