ਕੌਮਾਂਤਰੀ ਨਿਸ਼ਾਨੇਬਾਜ਼ ਅਵਨੀਤ ਕੌਰ DSP ਤੇ ਹਾਕੀ ਖਿਡਾਰੀ ਰਾਜਪਾਲ ਬਣੇ SP
Monday, Jun 29, 2020 - 01:54 PM (IST)
![ਕੌਮਾਂਤਰੀ ਨਿਸ਼ਾਨੇਬਾਜ਼ ਅਵਨੀਤ ਕੌਰ DSP ਤੇ ਹਾਕੀ ਖਿਡਾਰੀ ਰਾਜਪਾਲ ਬਣੇ SP](https://static.jagbani.com/multimedia/2020_6image_13_47_012043917a6.jpg)
ਸ਼ੇਰਪੁਰ (ਅਨੀਸ਼) : ਪੰਜਾਬ ਪੁਲਸ 'ਚ ਡੀ.ਐੱਸ.ਪੀ. ਵਜੋਂ ਤਾਇਨਾਤ ਕੌਮਾਂਤਰੀ ਨਿਸ਼ਾਨੇਬਾਜ਼ ਅਤੇ ਅਰੁਜਨ ਐਵਾਰਡੀ ਅਵਨੀਤ ਕੌਰ ਸਿੱਧੂ ਹੁੰਦਲ ਨੂੰ ਪੰਜਾਬ ਸਰਕਾਰ ਨੇ ਤਰੱਕੀ ਦੇ ਕੇ ਸੁਪਰਡੈਂਟ ਆਫ ਪੁਲਸ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਪਤੀ ਅਤੇ ਉੱਘੇ ਹਾਕੀ ਖਿਡਾਰੀ ਰਾਜਪਾਲ ਸਿੰਘ ਹੁੰਦਲ ਨੂੰ ਵੀ ਐੱਸ.ਪੀ. ਵਜੋਂ ਤਰੱਕੀ ਦਿੱਤੀ ਗਈ ਹੈ।
ਇਹ ਵੀ ਪੜ੍ਹੋਂ : ਨਾਬਾਲਗ ਕੁਡ਼ੀ ਨੇ ਵਿਆਹ ਕਰਨ ਤੋਂ ਕੀਤਾ ਮਨ੍ਹਾ ਤਾਂ ਨੌਜਵਾਨ ਨੇ ਦਿੱਤਾ ਘਿਨੌਣੀ ਕਰਤੂਤ ਨੂੰ ਅੰਜ਼ਾਮ
ਦੋਵੇਂ ਪਤੀ ਪਤਨੀ ਨੂੰ ਤਰੱਕੀ ਮਿਲਣ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਅੰਕਿਤ ਬਾਂਸਲ, ਮਨਦੀਪ ਸਿੰਘ ਸਿੱਧੂ ਐੱਸ.ਐੱਸ.ਪੀ. ਪਟਿਆਲਾ, ਡਾ. ਸੰਦੀਪ ਗਰਗ ਐੱਸ.ਐੱਸ.ਪੀ. ਸੰਗਰੂਰ, ਮੋਹਿਤ ਅਗਰਵਾਲ ਡੀ.ਐੱਸ.ਪੀ. ਸੰਗਰੂਰ, ਨੇਹਾ ਅਗਰਵਾਲ ਡੀ.ਐੱਸ.ਪੀ, ਮੈਡਮ ਸਿਮਰਤ ਕੌਰ ਖੰਗੂੜਾ, ਅਮਨਦੀਪ ਕੌਰ ਗੌਸਲ, ਸਬ ਇੰਸ: ਹਰਸ਼ਜੋਤ ਕੌਰ ਤੂਰ, ਸਬ ਇੰਸ: ਰਾਜਨਦੀਪ ਕੌਰ, ਸਬ ਇੰਸ: ਪ੍ਰਿਯਾਸੂ ਸਿੰਘ, ਸਬ ਇੰਸ: ਜਸਪ੍ਰੀਤ ਕੌਰ ਅਤੇ ਸਬ ਇੰਸ: ਮਨਪ੍ਰੀਤ ਕੌਰ ਤੂਰ ਨੇ ਮੁਬਾਰਕਬਾਦ ਦਿੱਤੀ ਹੈ।
ਇਹ ਵੀ ਪੜ੍ਹੋਂ : ਹੈਵਾਨੀਅਤ ਦੀਆਂ ਹੱਦਾ ਪਾਰ: ਕਈ ਸਾਲਾਂ ਤੱਕ ਨਾਬਾਲਗ ਨਾਲ ਫ਼ੈਕਟਰੀ ਮਾਲਕ ਮਿਟਾਉਂਦਾ ਰਿਹਾ ਆਪਣੀ ਹਵਸ