ਘੁਬਾਇਆ ਤੋਂ ਸੁਣੋ ਭਾਜਪਾ ਨੇ ਕਿਉਂ ਗੋਲ ਕੀਤਾ ਅਕਾਲੀ ਦਲ ਦਾ ਜੁੱਲੀ-ਬਿਸਤਰਾ (ਵੀਡੀਓ)

01/25/2020 6:18:29 PM

ਜਲਾਲਾਬਾਦ (ਟਿੰਕੂ ਨਿਖੰਜ) : ਅਕਾਲੀ ਦਲ ਤੋਂ ਵੱਖ ਹੋਏ ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਦਿੱਲੀ 'ਚ ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਚੁਟਕੀ ਲਈ ਹੈ। ਘੁਬਾਇਆ ਦਾ ਕਹਿਣਾ ਹੈ ਕਿ ਭਾਜਪਾ ਨੇ ਅਕਾਲੀ ਦਲ ਦਾ ਜੁੱਲੀ ਬਿਸਤਰਾ ਗੋਲ ਕਰ ਦਿੱਤਾ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਘੁਬਾਇਆ ਨੇ ਕਿਹਾ ਕਿ ਭਾਜਪਾ ਨੂੰ ਅਕਾਲੀ ਦਲ ਤੋਂ ਫਾਇਦਾ ਹੁੰਦਾ ਨਜ਼ਰ ਨਹੀਂ ਸੀ ਆ ਰਿਹਾ ਜਿਸ ਕਾਰਨ ਉਨ੍ਹਾਂ ਅਕਾਲੀ ਦਲ ਨੂੰ ਇਨਕਾਰ ਕਰ ਦਿੱਤਾ। ਭਾਜਪਾ ਜਾਣਦੀ ਹੈ ਕਿ ਹੁਣ ਅਕਾਲੀ ਦਲ ਨੂੰ ਵੋਟ ਨਹੀਂ ਮਿਲੇਗੀ, ਇਸ ਲਈ ਹੁਣ ਅਕਾਲੀ ਦਲ ਨੂੰ ਨਾਲ ਰੱਖਣ 'ਚ ਕੋਈ ਫਾਇਦਾ ਨਹੀਂ ਹੈ। 

ਘੁਬਾਇਆ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਲਈ ਲੜਾਈ ਲੜਨ ਵਾਲੇ ਟਕਸਾਲੀਆਂ ਨੇ ਵੀ ਸੁਖਬੀਰ ਬਾਦਲ ਤੋਂ ਦੁਖੀ ਹੋ ਕੇ ਪਾਰਟੀ ਛੱਡੀ ਹੈ। ਘੁਬਾਇਆ ਨੇ ਆਖਿਆ ਕਿ ਉਨ੍ਹਾਂ ਪਹਿਲਾਂ ਹੀ ਕਿਹਾ ਸੀ ਕਿ ਸੁਖਬੀਰ ਦੀ ਪ੍ਰਧਾਨਗੀ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣੀ ਨੂੰ ਤਿੰਨ ਸਾਲ ਦਾ ਸਮਾਂ ਹੋ ਗਿਆ ਹੈ ਪਰ ਅਜੇ ਵੀ ਲੋਕਾਂ ਨਾਲ ਕੀਤੇ ਕੁਝ ਵਾਅਦੇ ਪੂਰੇ ਨਹੀਂ ਹੋਏ ਹਨ। ਅਜੇ ਵੀ ਦੋ ਸਾਲ ਸਮਾਂ ਹੈ ਸਰਕਾਰ ਚਾਹੇ ਤਾਂ ਵਾਅਦੇ ਪੂਰੇ ਕਰ ਸਕਦੀ ਹੈ ਜੇਕਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਹੋਏ ਤਾਂ ਲੋਕ ਆਉਂਦੀਆਂ ਚੋਣਾਂ ਵਿਚ ਕਾਂਗਰਸ ਨੂੰ ਵੋਟਾਂ ਨਹੀਂ ਪਾਉਣਗੇ।


Gurminder Singh

Content Editor

Related News