ਹੁਣ ਮੇਰੇ ਪਰਿਵਾਰ ''ਚ ਦੋ ਵਿਧਾਇਕ : ਸ਼ੇਰ ਸਿੰਘ ਘੁਬਾਇਆ
Thursday, Oct 24, 2019 - 06:17 PM (IST)

ਜਲਾਲਾਬਾਦ (ਸੇਤੀਆ, ਸੁਮਿਤ) - ਜਲਾਲਾਬਾਦ ਹਲਕੇ ਤੋਂ ਜਿੱਤ ਹਾਸਲ ਕਰਨ ਵਾਲੇ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਨੂੰ ਵਧਾਈ ਦੇਣ ਲਈ ਸਾਬਕਾ ਪਾਰਲੀਮੈਂਟ ਮੈਂਬਰ ਸ਼ੇਰ ਸਿੰਘ ਘੁਬਾਇਆ ਆਪਣੇ ਸਪੁੱਤਰ ਵਿਧਾਇਕ ਦਵਿੰਦਰ ਘੁਬਾਇਆ ਅਤੇ ਵਰਿੰਦਰ ਘੁਬਾਇਆ ਨਾਲ ਆਈ.ਟੀ.ਆਈ ਪੁੱਜੇ। ਇਸ ਮੌਕੇ ਉਨ੍ਹਾਂ ਨੇ ਰਮਿੰਦਰ ਆਵਲਾ ਨੂੰ ਗਲਵੱਕੜੀ 'ਚ ਲੈ ਕੇ ਆਪਣੀ ਖੁਸ਼ੀ ਪ੍ਰਗਟ ਕੀਤੀ ਅਤੇ ਦਿਲੋਂ ਧੰਨਵਾਦ ਕੀਤਾ। ਦੱਸ ਦੇਈਏ ਕਿ ਇਸ ਮੌਕੇ ਘੁਬਾਇਆ ਦੇ ਪਰਿਵਾਰ ਦੇ ਚਿਹਰੇ 'ਤੇ ਖੁਸ਼ੀ ਸਾਫ ਝਲਕ ਰਹੀ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਹੁਣ ਮੇਰੇ ਘਰ ਦੋ ਵਿਧਾਇਕ ਹਨ। ਜਲਾਲਾਬਾਦ ਦੀ ਸੀਟ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਝੋਲੀ 'ਚ ਪਾਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ 'ਚ ਵੀ ਕਾਂਗਰਸ ਇਸੇ ਤਰ੍ਹਾਂ ਜਿੱਤ ਦਾ ਝੰਡਾ ਬੁਲੰਦ ਰੱਖੇਗੀ।