ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਦੀ ਬੇਟੀ ਗੁਰਪ੍ਰੀਤ ਕੌਰ ਬਣੀ ਜੱਜ

12/22/2020 7:30:02 PM

ਜਲਾਲਾਬਾਦ,(ਸੇਤੀਆ,ਟੀਨੂੂੰ) : ਜੂਡੀਸ਼ੀਅਲ ਸਰਵਿਸ ਦਿੱਲੀ ਵਲੋਂ ਲਈ ਗਈ ਪ੍ਰੀਖਿਆ ਤੋ ਬਾਅਦ ਇੰਟਰਵਿਊ ਕਲੀਅਰ ਹੋਣ ਤੋਂ ਬਾਅਦ ਇਥੋਂ ਦੇ ਬਾਰਡਰ ਪੱਟੀ ਦੇ ਪੈਂਦੇ ਪਿੰਡ ਘੁਬਾਇਆ ਦੀ ਜਮਪਲ ਗੁਰਪ੍ਰੀਤ ਕੌਰ ਨੇ ਜੱਜ ਬਣਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਦੱਸ ਦਈਏ ਕਿ ਗੁਰਪ੍ਰੀਤ ਕੌਰ ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਦੀ ਬੇਟੀ ਤੇ ਫਾਜ਼ਿਲਕਾ ਦੇ ਮੌਜੂਦਾ ਵਿਧਾਇਕ ਦਵਿੰਦਰ ਘੁਬਾਇਆ ਦੀ ਭੈਣ ਹੈ। ਉਧਰ ਵਿਧਾਇਕ ਰਮਿੰਦਰ ਆਵਲਾ ਨੇ ਘੁਬਾਇਆ ਦੇ ਗ੍ਰਹਿ ਨਿਵਾਸ ਵਿਖੇ ਪਹੁੰਚੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਾਤਾ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। 

ਗੌਰਤਲਬ ਹੈ ਕਿ ਜਲਾਲਾਬਾਦ ਹਲਕੇ ਤੋਂ ਪਹਿਲਾਂ ਵੀ ਲੜਕੀਆਂ ਨੇ ਵੱਡੀਆਂ ਮੱਲਾ ਮਾਰੀਆਂ ਹਨ, ਜੋ ਆਈ.ਏ.ਐਸ, ਪੀ.ਸੀ.ਐਸ. ਤੇ ਜੱਜ ਬਣ ਕੇ ਅਹੁਦਿਆਂ ਤੇ ਬਿਰਾਜਮਾਨ ਹਨ ਤੇ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਦੇਸ਼ ਦੇ ਪ੍ਰਤੀ ਦੇ ਰਹੀਆ ਹਨ। 
ਉਧਰ ਜੱਜ ਬਣੀ ਗੁਰਪ੍ਰੀਤ ਕੌਰ ਨਾਲ ਜਗਬਾਣੀ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਸਨੇ 12ਵੀ ਤੱਕ ਦੀ ਪੜਾਈ ਡੀ.ਏ.ਵੀ. ਸਕੂਲ ਜਲਾਲਾਬਾਦ ਤੋਂ ਹਾਸਲ ਕੀਤੀ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਬੀ.ਏੇ. ਐਲ. ਐਲ. ਬੀ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ੍ਹਤੋਂ ਕਰਕੇ ਜੂਡੀਸ਼ੀਅਲ ਦੀ ਪ੍ਰੀਖਿਆ ਦਿੱਤੀ ਅਤੇ ਜਿਸ ਤੋਂ ਬਾਅਦ 2020 ’ਚ ਉਨ੍ਹਾਂ ਦੀ ਦਿੱਲੀ ਜੂਡੀਸ਼ੀਅਲ ਸਰਵਿਸਜ਼ ਨੂੰ ਲੈ ਕੇ ਇੰਟਰਵਿਊ ਕਲੀਅਰ ਕੀਤੀ ਅਤੇ ਸ਼ੁੱਕਰਵਾਰ ਨੂੰ ਆਏ ਨਤੀਜਿਆਂ ਤੋਂ ਬਾਅਦ ਉਸ ਦੀ ਖੁਸ਼ੀ ਦਾ ਟਿਕਾਨਾ ਨਹੀਂ ਰਿਹਾ ਜਦ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਉਹ ਹੁਣ ਜੱਜ ਬਣ ਗਈ ਹੈ।   

ਆਪਣੀ ਸਫਲਤਾ ਲਈ ਮਾਤਾ-ਪਿਤਾ ਦਾ ਅਹਿਮ ਯੋਗਦਾਨ
ਗੁਰਪ੍ਰੀਤ ਕੌਰ ਨੇ ਦੱਸਿਆ ਕਿ ਡੀਏਵੀ ਸਕੂਲ ਜਲਾਲਾਬਾਦ ’ਚ ਪੜ੍ਹਾਈ ਦੌਰਾਨ ਹਰੇਕ ਹੀ ਅਧਿਆਪਕ ਵਲੋਂ ਪ੍ਰੇਰਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਮਾਰਗ ਦਰਸ਼ਨ ਦੇ ਨਾਲ ਮੈਂ ਅੱਗੇ ਵਧਦੀ ਗਈ ਅਤੇ ਦੂਜੇ ਪਾਸੇ ਮੈਂ ਪੜ੍ਹਾਈ ਲਈ ਜਦੋਂ ਵੀ ਆਪਣੇ ਮਾਤਾ-ਪਿਤਾ ਤੋਂ ਸਹਿਯੋਗ ਸਦਕਾ ਇਸ ਮੁਕਾਮ ’ਤੇ ਪਹੁੰਚੀ ਹਾਂ ਕਿਉਂਕਿ ਜੋ ਮੈਂ ਪੜਾਈ ਕਰਨਾ ਚਾਹੁੰਦੀ ਸੀ, ਉਸ ਲਈ ਮੈਨੂੰ ਮਾਤਾ-ਪਿਤਾ ਕਦੇ ਵੀ ਨਾਂਹ ਨਹÄ ਕੀਤੀ ਅਤੇ ਉਨ੍ਹਾਂ ਦੀ ਪ੍ਰੇਰਣਾ ਤੇ ਸਹਿਯੋਗ ਸਦਕਾ ਮੈਂ ਜੱਜ ਬਣਨ ’ਚ  ਕਾਮਯਾਬ ਹੋਈ ਅਤੇ ਮੈਂ ਵਿਸ਼ਵਾਸ਼ ਵੀ ਦਿਵਾਉਣਾ ਚਾਹੁੰਦੀ ਹਾਂ ਕਿ ਜਿਸ ਅਹੁਦੇ ਤੇ ਪਰਮਾਤਮਾ ਨੇ ਪਹੁੰਚਾਇਆ ਹੈ, ਉਸ ਕੁਰਸੀ ਤੇ ਬੈਠ ਕੇ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਵਾਂਗੀ। 
ਉਧਰ ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਬੇਟੀ ਜੱਜ ਬਣੀ ਹੈ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਕੌਰ ਹਮੇਸ਼ਾਂ ਹੀ ਪੜਾਈ ਵੱਲ ਧਿਆਨ ਦਿੰਦੀ ਰਹੀ ਹੈ ਅਤੇ ਉਸ ਵਲੋਂ ਜੋ ਵੀ ਸਹਿਯੋਗ ਮੰਗਿਆ ਗਿਆ ਉਸ ਨੂੰ ਦਿੱਤਾ ਗਿਆ ਅਤੇ ਪਰਿਵਾਰ ਦੇ ਪੂਰੇ ਮੈਂਬਰ ਉਸ ਦੀ ਸਫਲਤਾ ਨੂੰ ਲੈ ਕੇ ਖੁਸ਼ ਹਨ।  ਉਧਰ ਵਿਧਾਇਕ ਰਮਿੰਦਰ ਆਵਲਾ ਸਾਂਸਦ ਸ਼ੇਰ ਸਿਘ ਘੁਬਾਇਆ ਦੇ ਗ੍ਰਹਿ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਘੁਬਾਇਆ ਪਰਿਵਾਰ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਬਾਰਡਰ ਪੱਟੀ ਤੇ ਵੱਸਦੇ ਘੁਬਾਇਆ ਦੀ ਬੇਟੀ ਦਾ ਜੱਜ ਬਣਨਾ ਹਲਕੇ ਲਈ ਮਾਣ ਵਾਲੀ ਗੱਲ ਹੈ ਅਤੇ ਜਿਸ ਨੇ ਆਪਣੇ ਪਿੰਡ ਤੇ ਹਲਕੇ ਦਾ ਨਾਅ ਉੱਚਾ ਕੀਤਾ ਹੈ ਅਤੇ ਭਵਿੱਖ ਦੇ ਵਿੱਚ ਆਸ ਕਰਦਾ ਹਾਂ ਕਿ ਜਿਸ ਤਰ੍ਹਾਂ ਘੁਬਾਇਆ ਪਰਿਵਾਰ ਨੇ ਰਾਜਨੀਤੀ ’ਚ ਵੱਡਾ ਯੋਗਦਾਨ ਸੇਵਾ ਦੇ ਲਈ ਸਮਰਪਿਤਾ ਕੀਤਾ ਹੈ, ਉਸੇ ਤਰ੍ਹਾਂ ਗੁਰਪ੍ਰੀਤ ਕੌਰ ਜੱਜ ਦੀ ਕੁਰਸੀ ਤੇ ਬੈਠ ਕੇ ਇਮਾਨਦਾਰੀ ਨਾਲ ਆਪਣੀ ਕਲਮ ਦੀ ਵਰਤੋ ਕਰੇਗੀ ਅਤੇ ਲੋਕਾਂ ਨੂੰ ਇਨਸਾਫ ਦੇਵੇਗੀ। 


Deepak Kumar

Content Editor

Related News