ਚੌਲਾਂ ਦੇ ਸੈਂਪਲ ਰਿਜੈਕਟ ਕਰਨ ਤੋਂ ਭੜਕੇ ਸ਼ੈਲਰ ਮਾਲਕਾਂ ਨੇ FCI ਤੇ ਪਨਗ੍ਰੇਨ ਦਫ਼ਤਰਾਂ ਸਾਹਮਣੇ ਕੀਤਾ ਪ੍ਰਦਰਸ਼ਨ

Tuesday, Sep 05, 2023 - 01:38 PM (IST)

ਚੌਲਾਂ ਦੇ ਸੈਂਪਲ ਰਿਜੈਕਟ ਕਰਨ ਤੋਂ ਭੜਕੇ ਸ਼ੈਲਰ ਮਾਲਕਾਂ ਨੇ FCI ਤੇ ਪਨਗ੍ਰੇਨ ਦਫ਼ਤਰਾਂ ਸਾਹਮਣੇ ਕੀਤਾ ਪ੍ਰਦਰਸ਼ਨ

ਪਟਿਆਲਾ/ਚੰਡੀਗੜ੍ਹ (ਰਾਜੇਸ਼ ਪੰਜੌਲਾ) : ਫੋਰਟੀਫਾਈਡ ਚੌਲਾਂ ਦੇ ਮਾਮਲੇ ’ਤੇ ਪੰਜਾਬ ਦੇ ਸ਼ੈਲਰਾਂ ਦੇ ਰਿਜੈਕਟ ਕੀਤੇ ਜਾ ਰਹੇ ਚੌਲਾਂ ਦੇ ਸੈਂਪਲਾਂ ਕਾਰਨ ਸ਼ੈਲਰ ਮਾਲਕ ਬੇਹੱਦ ਪ੍ਰੇਸ਼ਾਨ ਹਨ। ਐੱਫ. ਸੀ. ਆਈ. ਵੱਲੋਂ ਪੰਜਾਬ ਦੇ ਜਿਨ੍ਹਾਂ ਸ਼ੈਲਰਾਂ ’ਚ ਚੌਲਾਂ ਦੀ ਸੈਂਪਲਿੰਗ ਕੀਤੀ ਹੋਈ ਹੈ, ਉਨ੍ਹਾਂ ’ਚ ਫੋਰਟੀਫਾਈਡ ਦੀ ਕਮੀ ਪਾਏ ਜਾਣ ’ਤੇ ਹੁਣ ਸ਼ੈਲਰਾਂ ਨੂੰ ਜੀਰੀ ਦੀ ਅਲਾਟਮੈਂਟ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਪੰਜਾਬ ਦੀ ਸ਼ੈਲਰ ਇੰਡਸਟਰੀ ’ਚ ਬੇਹੱਦ ਰੋਸ ਹੈ। ਐੱਫ. ਸੀ. ਆਈ. ਅਤੇ ਪੰਜਾਬ ਫੂਡ ਐਂਡ ਸਿਵਲ ਸਪਲਾਈ ਵਿਭਾਗ ਦੀਆਂ ਏਜੰਸੀਆਂ ਵੱਲੋਂ ਸ਼ੈਲਰ ਮਾਲਕਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ’ਤੇ ਭੜਕੇ ਸ਼ੈਲਰ ਮਾਲਕਾਂ ਨੇ ਚੰਡੀਗੜ੍ਹ ਵਿਖੇ ਪਨਗ੍ਰੇਨ ਅਤੇ ਐੱਫ. ਸੀ. ਆਈ. ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤੇ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2024: ਕਾਂਗਰਸ ਵੱਲੋਂ ਚੋਣ ਕਮੇਟੀ ਦਾ ਐਲਾਨ, ਸੋਨੀਆ, ਰਾਹੁਲ, ਖੜਗੇ ਸਣੇ ਇਨ੍ਹਾਂ ਦਿੱਗਜਾਂ ਨੂੰ ਮਿਲੀ ਥਾਂ

ਇਸ ਦੌਰਾਨ ਪੰਜਾਬ ਦੀ ਸ਼ੈਲਰ ਇੰਡਸਟਰੀ ਨਾਲ ਸਬੰਧਤ ਵੱਖ-ਵੱਖ ਐਸੋਸੀਏਸ਼ਨ ਨੇ ਸਾਂਝੇ ਤੌਰ ’ਤੇ ਪੰਜਾਬ ਦੇ ਡਾਇਰੈਕਟਰ ਫੂਡ ਨਾਲ ਮੀਟਿੰਗ ਕੀਤੀ ਅਤੇ ਐੱਫ. ਸੀ. ਆਈ. ਵੱਲੋਂ ਫੇਲ੍ਹ ਕੀਤੇ ਜਾ ਰਹੇ ਚੌਲਾਂ ਦਾ ਮਸਲਾ ਉਨ੍ਹਾਂ ਦੇ ਧਿਆਨ ’ਚ ਲਿਆਂਦਾ। ਰਾਈਸ ਮਿਲਰਜ਼ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਸਤ ਪ੍ਰਕਾਸ਼ ਗੋਇਲ ਨੇ ਕਿਹਾ ਕਿ ਫੋਰਟੀਫਾਈਡ ਕਾਰਨ ਜੋ ਚੌਲ ਰਿਜੈਕਟ ਕੀਤੇ ਜਾ ਰਹੇ ਹਨ, ਜਿਸ ਵਿੱਚ ਸ਼ੈਲਰ ਮਾਲਕਾਂ ਦਾ ਕੋਈ ਕਸੂਰ ਨਹੀਂ ਹੈ। ਸਰਕਾਰ ਵੱਲੋਂ ਜਿਸ ਕੰਪਨੀ ਦਾ ਫੋਰਟੀਫਾਈਡ ਮਿਕਸਚਰ ਸ਼ੈਲਰ ਮਾਲਕਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਹੀ ਉਹ ਆਪਣੇ ਚੌਲਾਂ ’ਚ ਮਿਕਸ ਕਰਦੇ ਹਨ। ਜੇਕਰ ਫੋਰਟੀਫਾਈਡ ’ਚ ਕੋਈ ਕਮੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸ਼ੈਲਰ ਮਾਲਕਾਂ ਨੂੰ ਫੋਰਟੀਫਾਈਡ ਮਿਕਸਚਰ ਮੁਹੱਈਆ ਕਰਵਾਉਣ ਵਾਲੀ ਕੰਪਨੀ ਦੀ ਹੈ ਨਾ ਕਿ ਸ਼ੈਲਰ ਮਾਲਕਾਂ ਦੀ।

ਇਹ ਵੀ ਪੜ੍ਹੋ : '5 ਸਾਲ 'ਚ ਇਕ ਵਾਰ ਹੋਈਆਂ ਚੋਣਾਂ ਤਾਂ 5000 'ਚ ਮਿਲੇਗਾ ਗੈਸ ਸਿਲੰਡਰ, ਕੇਜਰੀਵਾਲ ਦਾ PM ਮੋਦੀ 'ਤੇ ਨਿਸ਼ਾਨਾ

ਉਨ੍ਹਾਂ ਕਿਹਾ ਕਿ ਪੂਰੇ ਹਿੰਦੁਸਤਾਨ ’ਚ ਫੋਰਟੀਫਾਈਡ ਦੀ ਕਮੀ ਕਾਰਨ ਐੱਫ. ਸੀ. ਆਈ. ਵੱਲੋਂ ਚੌਲਾਂ ਦੇ ਸੈਂਪਲ ਰਿਜੈਕਟ ਕੀਤੇ ਜਾ ਰਹੇ ਹਨ ਪਰ ਸ਼ੈਲਰਾਂ ਨੂੰ ਜੀਰੀ ਦੀ ਅਲਾਟਮੈਂਟ ਕੀਤੀ ਜਾ ਰਹੀ ਹੈ। ਪੰਜਾਬ ਪਹਿਲਾ ਸੂਬਾ ਹੈ, ਜਿੱਥੇ ਸ਼ੈਲਰਾਂ ਨੂੰ ਨਵੀਂ ਜੀਰੀ ਦੀ ਅਲਾਟਮੈਂਟ ਹੀ ਰੋਕ ਦਿੱਤੀ ਗਈ ਹੈ, ਜਿਸ ਕਾਰਨ ਸ਼ੈਲਰ ਇੰਡਸਟਰੀ ’ਚ ਹਾਹਾਕਾਰ ਮਚੀ ਹੋਈ ਹੈ। ਇਕ ਦੇਸ਼ ’ਚ ਅਲੱਗ-ਅਲੱਗ ਕਾਨੂੰਨ ਕਿਵੇਂ ਚੱਲ ਸਕਦੇ ਹਨ। ਜਦੋਂ ਸਮੁੱਚੇ ਦੇਸ਼ ’ਚ ਸ਼ੈਲਰਾਂ ਨੂੰ ਅਲਾਟਮੈਂਟ ਹੋ ਗਈ ਹੈ ਤਾਂ ਪੰਜਾਬ ਦੇ ਸ਼ੈਲਰ ਮਾਲਕਾਂ ਨਾਲ ਧੱਕਾ ਕਿਉਂ ਕੀਤਾ ਜਾ ਰਿਹਾ ਹੈ?

ਇਹ ਵੀ ਪੜ੍ਹੋ : ਵਿਰੋਧੀ ਗਠਜੋੜ ਦਾ ਨਾਂ ਬਦਲਣ ਨਾਲ 'ਸਨਾਤਨ ਧਰਮ' ਪ੍ਰਤੀ ਨਫ਼ਰਤ ਲੁਕ ਨਹੀਂ ਸਕਦੀ : ਅਨੁਰਾਗ ਠਾਕੁਰ

ਸਤ ਪ੍ਰਕਾਸ਼ ਗੋਇਲ ਨੇ ਕਿਹਾ ਕਿ ਜੇਕਰ ਪੰਜਾਬ ਦੀ ਸ਼ੈਲਰ ਇੰਡਸਟਰੀ ਬਰਬਾਦ ਹੋ ਗਈ ਤਾਂ ਇਸ ਦਾ ਸਿੱਧਾ ਪੰਜਾਬ ਦੀ ਕਿਸਾਨੀ ’ਤੇ ਹੋਵੇਗਾ ਅਤੇ ਪੰਜਾਬ ਦੇ ਕਿਸਾਨ ਵੀ ਨਹੀਂ ਬਚਣਗੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ, ਫੂਡ ਸੈਕਟਰੀ ਅਤੇ ਡਾਇਰੈਕਟਰ ਫੂਡ ਤੋਂ ਮੰਗ ਕੀਤੀ ਕਿ ਉਹ ਪੰਜਾਬ ਦੇ ਇਸ ਅਹਿਮ ਮਸਲੇ ਵੱਲ ਖੁਦ ਧਿਆਨ ਦੇਣ ਅਤੇ ਸ਼ੈਲਰ ਮਾਲਕਾਂ ਦੀ ਸਮੱਸਿਆ ਦਾ ਹੱਲ ਕਰਨ। ਸ਼ੈਲਰ ਮਾਲਕਾਂ ਨੇ ਐਲਾਨ ਕੀਤਾ ਕਿ ਇਸ ਮੁੱਦੇ ’ਤੇ ਸੂਬਾ ਪੱਧਰੀ ਸੰਘਰਸ਼ ਕਰਨ ਲਈ 10 ਸਤੰਬਰ ਐਤਵਾਰ ਨੂੰ ਲੁਧਿਆਣਾ ਵਿਖੇ ਸਮੁੱਚੀ ਐਸੋਸੀਏਸ਼ਨਾਂ ਦੀ ਸਾਂਝੀ ਮੀਟਿੰਗ ਬੁਲਾਈ ਗਈ ਹੈ। ਸਮੂਹ ਆਗੂਆਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸ਼ੈਲਰ ਇੰਡਸਟਰੀ ਨੂੰ ਬਚਾਉਣ ਲਈ ਵੱਖ-ਵੱਖ ਐਸੋਸੀਏਸ਼ਨਾਂ ਦੇ ਆਗੂ ਆਪਣੇ ਨਿੱਜੀ ਹਿੱਤ ਤਿਆਗ ਕੇ ਇਕਜੁੱਟ ਹੋਣ ਤਾਂ ਜੋ ਇਸ ਇੰਡਸਟਰੀ ਨੂੰ ਬਚਾਇਆ ਜਾ ਸਕੇ।

ਇਸ ਮੌਕੇ ਭਾਰਤ ਭੂਸ਼ਣ ਬਿੰਟਾ ਪ੍ਰਧਾਨ ਪੰਜਾਬ ਰਾਈਸ ਇੰਡਸਟਰੀ ਪੰਜਾਬ, ਬਾਲ ਕਿਸ਼ਨ ਬਾਲੀ ਪ੍ਰਧਾਨ ਰਾਈਸ ਐਕਸਪੋਰਟ ਐਸੋਸੀਏਸ਼ਨ ਪੰਜਾਬ, ਇੰਦਰਜੀਤ ਜੌਲੀ ਮੋਗਾ, ਹਰੀ ਓਮ ਮਿੱਤਲ ਲੁਧਿਆਣਾ, ਸੋਮਨਾਥ ਮਿੱਤਲ, ਗੋਲਡੀ ਪਹਾੜੀਪੁਰ, ਕਿਸ਼ੋਰੀ ਲਾਲ, ਹਰਵਿੰਦਰ ਜਿੰਦਲ ਗੋਗੀ, ਜਗਮਿੰਦਰ ਸਿੰਘ, ਹਿਤੇਸ਼ ਛਾਬੜਾ, ਹੈਪੀ ਜਿੰਦਲ ਭੀਖੀ, ਰੋਹਿਤ ਗੋਇਲ, ਸੁਰਿੰਦਰ ਮਿੱਤਲ, ਕੇਵਲ ਕਿਸ਼ਨ, ਰਾਜੀਵ ਕੁਮਾਰ ਬੌਬੀ ਅਤੇ ਮੋਹਿਤ ਤੋਂ ਇਲਾਵਾ ਪੰਜਾਬ ਭਰ ਦੇ ਆਗੂ ਹਾਜ਼ਰ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News