ਮੀਰੀ-ਪੀਰੀ ਖਾਲਸਾ ਮਾਰਚ ਫਗਵਾੜਾ ਤੋਂ ਜੈਕਾਰਿਆਂ ਦੀ ਗੂੰਜ ਨਾਲ ਹੋਇਆ ਰਵਾਨਾ, ਵੱਡੀ ਗਿਣਤੀ 'ਚ ਪੁੱਜੀ ਸੰਗਤ
Saturday, Sep 19, 2026 - 05:07 PM (IST)
ਫਗਵਾੜਾ (ਵੈੱਬ ਡੈਸਕ)- ਮੀਰੀ-ਪੀਰੀ ਖ਼ਾਲਸਾ ਮਾਰਚ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ (ਫਗਵਾੜਾ) ਤੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਅਗਲੇ ਪੜ੍ਹਾਅ ਲਈ ਆਰੰਭ ਹੋ ਗਿਆ ਹੈ।

ਇਹ ਮਾਰਚ ਪਿੰਡ ਗੋਸਪੁਰ, ਗੁਰੂ ਨਾਨਕ ਨਗਰ, ਹੁਸ਼ਿਆਰਪੁਰ ਰੋਡ, ਖਾਟੀ, ਖੁਰਮਪੁਰ, ਹਰਬੰਸਪੁਰ, ਰਾਵਲਪਿੰਡੀ, ਰਿਹਾਣਾ ਜੱਟਾਂ, ਮੇਹਟੀਆਣਾ ਤੋਂ ਨਹਿਰ ਰਾਹੀਂ, ਅੱਡਾ ਖਨੌੜਾ, ਅੱਡਾ ਪਧਿਆਣਾ, ਅੱਡਾ ਕਾਲਰਾ, ਡਰੋਲੀ ਖ਼ੁਰਦ, ਜਲਪੋਤਾ, ਢਢੋਰੀ, ਢਡੋਰ, ਅੱਡਾ ਈਸਰਵਾਲ, ਨੌਲੀ, ਪਤਾਰਾ, ਨਿਰਮਲ ਕੁਟੀਆ ਜੌਹਲਾਂ, ਰਾਮਾ ਮੰਡੀ ਤੋਂ ਮੁੱਖ ਹਾਈਵੇਅ ਰੋਡ, ਲੰਮਾ ਪਿੰਡ, ਮਕਸੂਦਾਂ ਅਤੇ ਬਿਧੀਪੁਰ ਆਦਿ ਪੜਾਵਾਂ ਤੋਂ ਹੁੰਦਾ ਹੋਇਆ ਅੱਜ ਰਾਤ ਗੁਰਦੁਆਰਾ ਸ੍ਰੀ ਥੰਮ੍ਹ ਜੀ ਸਾਹਿਬ (ਪਾਤਸ਼ਾਹੀ ਪੰਜਵੀਂ ਤੇ ਛੇਵੀਂ), ਕਰਤਾਰਪੁਰ ਵਿਖੇ ਵਿਸ਼ਰਾਮ ਕਰੇਗਾ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਸਮੇਤ ਪ੍ਰਮੁੱਖ ਧਾਰਮਿਕ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।









ਇਹ ਵੀ ਪੜ੍ਹੋ- ਜਲੰਧਰ 'ਚ ਵੱਡਾ ਫੇਰਬਦਲ! 6 ਥਾਣਿਆਂ ਦੇ SHOs ਦੇ ਤਬਾਦਲੇ, ਲਿਸਟ 'ਚ ਵੇਖੋ ਨਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
