ਪਟਿਆਲਾ 'ਚ ਅਕਾਲੀ ਦਲ ਦਾ ਮੁਕਾਬਲਾ ਗਾਂਧੀ ਨਾਲ, ਕਾਂਗਰਸ 3 ਨੰਬਰ 'ਤੇ : ਸੁਖਬੀਰ
Saturday, Apr 20, 2019 - 03:36 PM (IST)
![ਪਟਿਆਲਾ 'ਚ ਅਕਾਲੀ ਦਲ ਦਾ ਮੁਕਾਬਲਾ ਗਾਂਧੀ ਨਾਲ, ਕਾਂਗਰਸ 3 ਨੰਬਰ 'ਤੇ : ਸੁਖਬੀਰ](https://static.jagbani.com/multimedia/2019_4image_15_23_244648230hj.jpg)
ਪਟਿਆਲਾ (ਇੰਦਰਜੀਤ ਬਖਸ਼ੀ) : ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਟਿਆਲਾ ਵਿਚ ਅਕਾਲੀ ਦਲ ਦਾ ਮੁੱਖ ਮੁਕਾਬਲਾ ਡਾ. ਧਰਮਵੀਰ ਗਾਂਧੀ ਨਾਲ ਹੈ ਜਦਕਿ ਕਾਂਗਰਸ ਤੀਜੇ ਨੰਬਰ 'ਤੇ ਹੈ। ਪਟਿਆਲਾ ਪਹੁੰਚੇ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਵਿਚ ਕੋਈ ਵਿਕਾਸ ਨਹੀਂ ਕੀਤਾ। ਇਸ ਲਈ ਲੋਕ ਕਾਂਗਰਸ ਨੂੰ ਨਾਕਾਰ ਚੁੱਕੇ ਹਨ। ਬੇਅਦਬੀ ਅਤੇ ਗੋਲੀ ਕਾਂਡ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਤੋਂ ਹਟਾਏ ਗਏ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮੁੜ ਸਿਟ 'ਚ ਸ਼ਾਮਲ ਕੀਤੇ ਜਾਣ ਸੰਬੰਧੀ ਵਿਰੋਧੀ ਧਿਰਾਂ ਵਲੋਂ ਕੀਤੀ ਜਾ ਰਹੀ ਮੰਗ 'ਤੇ ਸੁਖਬੀਰ ਨੇ ਕਿਹਾ ਕਿ ਇਹ ਸਾਰਾ ਖੇਡ ਮਿਲ ਕੇ ਖੇਡਿਆ ਜਾ ਰਿਹਾ ਹੈ।
ਇਸ ਦੌਰਾਨ ਸੁਖਬੀਰ ਬਾਦਲ ਵਲੋਂ ਪਟਿਆਲਾ 'ਚ ਆਮ ਆਦਮੀ ਪਾਰਟੀ ਦੇ ਆਗੂ ਸ਼ਰਨਜੀਤ ਸਿੰਘ ਜੋਗੀਪੁਰ ਨੂੰ ਅਕਾਲੀ ਦਲ ਵਿਚ ਸ਼ਾਮਲ ਕੀਤਾ ਗਿਆ। ਸੁਖਬੀਰ ਨੇ ਕਿਹਾ ਕਿ 'ਆਪ' ਛੱਡ ਕੇ ਅਕਾਲੀ ਦਲ 'ਚ ਆਏ ਲੀਡਰਾਂ ਦਾ ਪਾਰਟੀ ਵਿਚ ਬਣਦਾ ਸਨਮਾਨ ਦਿੱਤਾ ਜਾਵੇਗਾ।