ਸ਼ਰਮਸਾਰ ਪੰਜਾਬ! ਧਾਰਮਿਕ ਅਸਥਾਨ ਨੇੜੇ ਕੁੜੀ ਨੂੰ ਸੁੰਘਾਈ ਨਸ਼ੀਲੀ ਚੀਜ਼ ਤੇ ਫ਼ਿਰ...

Friday, May 30, 2025 - 03:29 PM (IST)

ਸ਼ਰਮਸਾਰ ਪੰਜਾਬ! ਧਾਰਮਿਕ ਅਸਥਾਨ ਨੇੜੇ ਕੁੜੀ ਨੂੰ ਸੁੰਘਾਈ ਨਸ਼ੀਲੀ ਚੀਜ਼ ਤੇ ਫ਼ਿਰ...

ਲੁਧਿਆਣਾ (ਤਰੁਣ): ਦੀਪਕ ਨਾਂ ਦੇ ਨੌਜਵਾਨ ਨੇ ਇਕ ਕੁੜੀ ਨਾਲ ਸੋਸ਼ਲ ਮੀਡੀਆ 'ਤੇ ਦੋਸਤੀ ਕੀਤੀ ਤੇ ਫ਼ਿਰ ਧਾਰਮਿਕ ਅਸਥਾਨ ਨੇੜੇ ਬੁਲਾ ਕੇ ਉਸ ਨੂੰ ਨਸ਼ੀਲੀ ਚੀਜ਼ ਸੁੰਘਾ ਦਿੱਤੀ। ਇਸ ਮਗਰੋਂ ਉਹ ਕੁੜੀ ਨੂੰ ਕਮਰੇ ਵਿਚ ਲੈ ਗਿਆ ਤੇ ਉਸ ਨਾਲ ਜਬਰ ਜ਼ਿਨਾਹ ਕੀਤਾ। ਪੀੜਤਾ ਨੇ ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਮਗਰੋਂ ਪੁਲਸ ਨੇ ਮੁਲਜ਼ਮ ਦੀਪਕ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ: 4 ਦਿਨ ਬੰਦ ਰਹਿਣਗੇ ਠੇਕੇ, ਨਹੀਂ ਵਿਕੇਗੀ ਸ਼ਰਾਬ

ਪੀੜਤਾ ਮੁਤਾਬਕ ਸੋਸ਼ਲ ਮੀਡੀਆ ਰਾਹੀਂ ਉਸ ਦੀ ਦੀਪਕ ਨਾਲ ਦੋਸਤੀ ਹੋਈ ਸੀ। 25 ਮਈ ਨੂੰ ਮੁਲਜ਼ਮ ਦੀਪਕ ਨੇ ਉਸ ਨੂੰ ਹਰਗੋਬਿੰਦ ਨਗਰ ਨੇੜੇ ਬੁਲਾਇਆ। ਉਹ ਚੌਕ ਵਿਚ ਪਹੁੰਚੀ ਤਾਂ ਮੌਕਾ ਵੇਖ ਦੀਪਕ ਨੇ ਉਸ ਨੂੰ ਨਸ਼ੀਲੀ ਚੀਜ਼ ਸੁੰਘਾ ਦਿੱਤੀ, ਜਿਸ ਨਾਲ ਉਹ ਬੇਹੋਸ਼ ਹੋ ਗਈ। ਦੀਪਕ ਉਸ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਇਕ ਕਮਰੇ ਵਿਚ ਲੈ ਗਿਆ। ਕੁਝ ਦੇਰ ਬਾਅਦ ਉਸ ਨੂੰ ਹੋਸ਼ ਆਇਆ ਤਾਂ ਦੀਪਕ ਉਸ ਨਾਲ ਜਬਰ-ਜ਼ਿਨਾਹ ਕਰ ਰਿਹਾ ਸੀ। ਦੀਪਕ ਨੇ ਉਸ ਤੋਂ ਮੋਬਾਈਲ ਵੀ ਖੋਹ ਲਿਆ। ਮੁਲਜ਼ਮ ਦੀਪਕ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਿਨਾਹ ਕਰਦਾ ਰਿਹਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ: ਰੱਦ ਹੋ ਗਈਆਂ ਛੁੱਟੀਆਂ! ਜਾਣੋ ਕਿਉਂ ਲਿਆ ਗਿਆ ਫ਼ੈਸਲਾ

ਇਸ ਸਬੰਧੀ ਜਾਂਚ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਦੀਪਕ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੀੜਤਾ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ ਹੈ। ਪੁਲਸ ਨੇ ਮੁਲਜ਼ਮ ਦੀਪਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਉਸ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News