ਦਿਨੇ 'ਤੱਕੜੀ' ਤੇ ਰਾਤੀਂ 'ਪੰਜੇ' ਦਾ ਪ੍ਰਚਾਰ ਕਰਦੇ ਹਨ ਅਕਾਲੀ : ਬੈਂਸ (ਵੀਡੀਓ)

05/25/2018 6:27:11 PM

ਲੁਧਿਆਣਾ (ਨਰਿੰਦਰ ਮਹਿੰਦਰੂ) : ਆਪਣੀ ਹੋਂਦ ਬਚਾਉਣ ਲਈ ਅਕਾਲੀ, ਕੈਪਟਨ ਨੂੰ ਮਜ਼ਬੂਤ ਕਰਨ 'ਚ ਲੱਗੇ ਹੋਏ ਹਨ ਜਿਸਦੇ ਚੱਲਦਿਆਂ ਸ਼ਾਹਕੋਟ ਜ਼ਿਮਨੀ ਚੋਣ 'ਚ ਅਕਾਲੀ ਦਿਨੇ ਤੱਕੜੀ ਅਤੇ ਰਾਤ ਨੂੰ ਪੰਜੇ ਦਾ ਪ੍ਰਚਾਰ ਕਰ ਰਹੇ ਹਨ। ਇਹ ਕਹਿਣਾ ਹੈ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ। ਬੈਂਸ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਜਨਮਦਿਨ 'ਤੇ ਸ਼ਰਧਾਂਜਲੀ ਭੇਟ ਕਰਨ ਪਹੁੰਚੇ ਹੋਏ ਸਨ। ਬੈਂਸ ਨੇ ਕਿਹਾ ਕਿ ਬਾਦਲ ਅਤੇ ਕੈਪਟਨ ਅੰਦਰਖਾਤੇ ਮਿਲੇ ਹੋਏ ਹਨ। 
ਇਸ ਦੇ ਨਾਲ ਹੀ ਬੈਂਸ ਨੇ ਕੈਪਟਨ ਸਰਕਾਰ 'ਤੇ ਚੱਢਾ ਸ਼ੂਗਰ ਮਿੱਲ ਦੇ ਮਾਲਕਾਂ ਨੂੰ ਬਚਾਉਣ ਦਾ ਵੀ ਦੋਸ਼ ਲਾਇਆ। ਬੈਂਸ ਨੇ ਕਿਹਾ ਕਿ ਚੱਢਾ ਗਰੁੱਪ ਸਭ ਤੋਂ ਵੱਡਾ ਸ਼ਰਾਬ ਨਿਰਮਾਤਾ ਹੈ। ਇਸ ਦੀ ਮਾਲਕ ਸਰਨਾ ਭਰਾਵਾਂ ਦੀ ਭੈਣ ਹੈ ਜੋ ਮੁੱਖ ਮੰਤਰੀ ਦੇ ਨਜ਼ਦੀਕੀ ਹਨ।


Related News