ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਹੁਣ 15 ਦੀ ਬਜਾਏ 50 ਲੱਖ ਰੁਪਏ ਦੀ ਮਦਦ ਦੇਵੇਗੀ : ਕੈਪਟਨ ਸੰਦੀਪ ਸੰਧੁ

Saturday, Feb 20, 2021 - 05:25 PM (IST)

ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਹੁਣ 15 ਦੀ ਬਜਾਏ 50 ਲੱਖ ਰੁਪਏ ਦੀ ਮਦਦ ਦੇਵੇਗੀ : ਕੈਪਟਨ ਸੰਦੀਪ ਸੰਧੁ

ਜਲੰਧਰ (ਸੁਨੀਲ ਧਵਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੁ ਨੇ ਅੱਤਵਾਦੀਆਂ ਵਲੋਂ ਨਿਰਦੋਸ਼ ਲੋਕਾਂ ਦੀਆਂ ਹੱਤਿਆਵਾਂ ਕਰਨ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦੇ ਹੋਏ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਵਾਰਣ ਕਰਨ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਯਤਨਸ਼ੀਲ ਹੈ।

ਇਹ ਵੀ ਪੜ੍ਹੋ : ਦਸੂਹਾ ਤੋਂ ਵੱਡੀ ਖ਼ਬਰ: ਕੇਂਦਰ ਦੇ ਖੇਤੀ ਕਾਨੂੰਨਾਂ ਅਤੇ ਪੰਜਾਬ ਸਰਕਾਰ ਤੋਂ ਦੁਖੀ ਪਿਓ-ਪੁੱਤ ਨੇ ਕੀਤੀ ਖ਼ੁਦਕੁਸ਼ੀ

ਉਹ ਸ਼ੁੱਕਰਵਾਰ ਇਥੇ ਪੰਜਾਬ ਕੇਸਰੀ ਸਮੂਹ ਵਲੋਂ ਆਯੋਜਿਤ 117ਵੇਂ (19) ਸ਼ਹੀਦ ਪਰਿਵਾਰ ਫੰਡ ਸਮਾਰੋਹ ਨੂੰ ਮੁੱਖ ਮਹਿਮਾਨਾਂ ਵਜੋਂ ਸੰਬੋਧਤ ਕਰ ਰਹੇ ਸਨ। ਸਮਾਰੋਹ ’ਚ ਅੱਤਵਾਦ ਨਾਲ ਪ੍ਰਭਾਵਿਤ 8 ਪਰਿਵਾਰਾਂ ’ਚ 4.27 ਲੱਖ ਰੁਪਏ (ਵਿਆਜ਼ ਸਮੇਤ) ਦੀ ਵਿੱਤੀ ਸਹਾਇਤਾ ਵੰਡੀ ਗਈ। ਇਸਦੇ ਇਲਾਵਾ ਉਨ੍ਹਾਂ ਨੂੰ ਇਕ ਕੰਬਲ, ਇਕ ਸ਼ਾਲ, ਇਕ ਸਵੈਟਰ ਅਤੇ ਹੋਰ ਸਾਮਾਨ ਵੀ ਦਿੱਤਾ ਗਿਆ। ਕੈਪਟਨ ਸੰਦੀਪ ਸੰਧੁ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਫੈਸਲਾ ਲਿਆ ਹੈ ਕਿ ਫੌਜ, ਅਰਧ ਸੈਨਿਕ ਬਲ ਜਾਂ ਪੁਲਸ ਦਾ ਕੋਈ ਵੀ ਜਵਾਨ ਜੇਕਰ ਅੱਤਵਾਦੀ ਹਮਲਿਆਂ ਜਾਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੁੰਦਾ ਹੈ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਹੁਣ 15 ਲੱਖ ਦੀ ਬਜਾਏ 50 ਲੱਖ ਰੁਪਏ ਦੀ ਸਹਾਇਦਾ ਦਿੱਤੀ ਜਾਏਗੀ ਅਤੇ ਨਾਲ ਹੀ ਉਨ੍ਹਾਂ ਦੇ ਪਰਿਵਾਰ ਦੇ ਇਕ ਆਸ਼ਰਿਤ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾ ਰਹੀ ਹੈ।

PunjabKesari

ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਦਿਲ ’ਚ ਸ਼ਹੀਦ ਪਰਿਵਾਰਾਂ ਦੇ ਨਾਲ-ਨਾਲ ਫੌਜ ’ਚ ਕੰਮ ਕਰ ਰਹੇ ਫੌਜੀਆਂ ਪ੍ਰਤੀ ਵੀ ਡੂੰਘੀ ਭਾਵਨਾ ਲੁੱਕੀ ਹੋਈ ਹੈ ਅਤੇ ਉਹ ਹਰੇਕ ਰਿਟਾਇਰ ਫੌਜੀ ਅਧਿਕਾਰੀ ਅਤੇ ਜਵਾਨਾਂ ਨੂੰ ਪੂਰਾ ਮਾਣ-ਸਨਮਾਨ ਆਪਣੀ ਸਰਕਾਰ ਵਲੋਂ ਦੇ ਰਹੇ ਹਨ। ਉਨ੍ਹਾਂ ਨੇ ਇਕ ਘਟਨਾ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਕੁਝ ਸਮਾਂ ਪਹਿਲਾਂ ਨਵਾਂਸ਼ਹਿਰ ’ਚ ਮੁੱਖ ਮੰਤਰੀ ਇਕ ਰੈਲੀ ’ਚ ਭਾਗ ਲੈਣ ਲਈ ਆਏ ਸਨ ਅਤੇ ਵਾਪਸ ਜਾਂਦੇ ਸਮੇਂ ਜਿਵੇਂ ਹੀ ਉਹ ਹੈਲੀਕਾਪਟਰ ’ਤੇ ਸਵਾਰ ਹੋਏ ਤਾਂ ਦੂਰੋਂ ਇਕ ਫੌਜੀ ਨੇ ਉਨ੍ਹਾਂ ਨੂੰ ਮਿਲਣ ਲਈ ਹੱਥ ਹਿਲਾਇਆ। ਕੈਪਟਨ ਨੇ ਤੁਰੰਤ ਹੈਲੀਕਾਪਟਰ ਤੋਂ ਉਤਰਕੇ ਫੌਜੀ ਦੀ ਸਮੱਸਿਆ ਸੁਣੀ ਅਤੇ ਤੁਰੰਤ ਅਧਿਕਾਰੀਆਂ ਨੂੰ ਉਸਦਾ ਹੱਲ ਕਰਨ ਦੇ ਹੁਕਮ ਦਿੱਤੇ।

ਇਹ ਵੀ ਪੜ੍ਹੋ : ਹਾਦਸੇ ਨੇ ਤਬਾਹ ਕੀਤੀਆਂ ਦੋ ਪਰਿਵਾਰਾਂ ਦੀਆਂ ਖ਼ੁਸ਼ੀਆਂ, ਗੱਭਰੂ ਪੁੱਤਰਾਂ ਦੀ ਹੋਈ ਮੌਤ

ਕੈਪਟਨ ਸੰਦੀਪ ਸੰਧੁ ਨੇ ਕਿਹਾ ਕਿ ਅੱਤਵਾਦੀ ਹਮਲੇ ’ਚ ਕਿਸੇ ਦਾ ਭਰਾ, ਕਿਸੇ ਦਾ ਬੇਟਾ, ਕਿਸੇ ਦਾ ਪਤੀ ਦੇਸ਼ ਲਈ ਕੰਮ ਆਉਂਦਾ ਹੈ। ਇਸ ਲਈ ਅਜਿਹੇ ਪਰਿਵਾਰਾਂ ਦੀ ਮਦਦ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਪਰਿਵਾਰ ਫੰਡ ਇਕ ਅਜਿਹਾ ਮੰਚ ਹੈ ਜੋ ਸ਼ਹੀਦ ਪਰਿਵਾਰਾਂ ਨੂੰ ਪੂਰਾ ਮਾਣ-ਸਨਮਾਨ ਦੇ ਰਿਹਾ ਹੈ ਜਿਸਦੇ ਲਈ ਸ਼੍ਰੀ ਵਿਜੇ ਚੋਪੜਾ ਵਧਾਈ ਦੇ ਪਾਤਰ ਹਨ।ਕੈਪਟਨ ਸੰਦੀਪ ਸੰਧੁ ਨੇ ਕਿਹਾ ਕਿ ਜੰਮੂ-ਕਸ਼ਮੀਰ ’ਚ ਸਰਹੱਦੀ ਖੇਤਰਾਂ ਤੋਂ ਪਾਕਿਸਤਾਨ ਫਾਇਰਿੰਗ ਕਾਰਣ ਉਜੜਕੇ ਆਉਣ ਵਾਲੇ ਸ਼ਰਨਾਰਥੀਆਂ ਲਈ ਰਾਹਤ ਸਮੱਗਰੀ ਦੇ 588 ਟਰੱਕ ਭੇਜਣਾ ਕੋਈ ਸੌਖਾ ਕੰਮ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਪਰਿਵਾਰਾਂ ਨੂੰ ਅਨੇਕਾਂ ਤਰ੍ਹਾਂ ਦੇ ਸਿਤਮ ਸਹਿਣੇ ਪੈਂਦੇ ਹਨ ਇਸ ਲਈ ਸਮਾਜ ਨੂੰ ਇਨ੍ਹਾਂ ਪਰਿਵਾਰਾਂ ਦੀ ਮਦਦ ਲਈ ਹਮੇਸ਼ਾ ਅੱਗ ਆਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਹੁਸ਼ਿਆਰਪੁਰ ਦੇ ਦੋ ਨੌਜਵਾਨ ਤਿਹਾੜ ਜੇਲ੍ਹ ਵਿਚੋਂ ਰਿਹਾਅ

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ’ਚ ਕਈ ਸਮਾਰੋਹਾਂ ’ਚ ਭਾਗ ਲਿਆ ਪਰ ਅੱਜ ਪਰਿਵਾਰ ਫੰਡ ਪ੍ਰੋਗਰਾਮ ’ਚ ਜਿਸ ਤਰ੍ਹਾਂ ਨਾਲ ਅੱਜ ਉੁਨ੍ਹਾਂ ਨੂੰ ਸ਼ਹੀਦ ਪਰਿਵਾਰਾਂ ਨਾਲ ਮਿਲਣ ਦਾ ਮੌਕਾ ਮਿਲਿਆ ਹੈ ਉਸਨੂੰ ਉਹ ਜ਼ਿੰਦਗੀ ਭਰ ਨਹੀਂ ਭੁੱਲਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਸਮਾਜ ਅਜਿਹੇ ਪ੍ਰੋਗਰਾਮਾਂ ਤੋਂ ਥੋੜ੍ਹੀ ਵੀ ਸਿੱਖਿਆ ਗ੍ਰਹਿਣ ਕਰ ਲੈਣ ਤਾਂ ਦੇਸ਼ ਦਾ ਬਹੁਤ ਕਲਿਆਣ ਹੋ ਸਕਦਾ ਹੈ। ਕੈਪਟਨ ਸੰਧੁ ਨੇ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਮਹਾਨ ਆਜ਼ਾਦੀ ਘੁਲਾਟੀਏ ਸਨ ਜਿਨ੍ਹਾਂ ਨੇ ਅੱਤਵਾਦ ਦੇ ਦੌਰ ’ਤੇ ਨਿਰੱਪਖਤਾ ਨਾਲ ਆਪਣੀ ਕਲਮ ਨੂੰ ਚਲਾਉਂਦੇ ਹੋਏ ਆਪਣੀ ਕੁਰਬਾਨੀ ਦਿੱਤੀ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਰਮੇਸ਼ ਚੰਦਰ ਵੀ ਸ਼ਹੀਦ ਹੋ ਗਏ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਦੀ ਸੋਚ ਰਾਸ਼ਟਰਵਾਦੀ ਹੈ ਅਤੇ ਉਨ੍ਹਾਂ ਦੇ ਦਿਲ ’ਚ ਸਮਾਜ, ਧਰਮ ਨੂੰ ਲੈ ਕੇ ਦਰਦ ਲੁਕਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਹ ਪਰਿਵਾਰ ਹੈ ਜਿਸਨੇ ਹਮੇਸ਼ਾ ਪੀੜਤਾਂ ਦੀ ਮਦਦ ਲਈ ਹੱਥ ਅੱਗੇ ਵਧਾਇਆ ਹੈ। ਕੈਪਟਨ ਸੰਧੁ ਨੇ ਕਿਹਾ ਕਿ ਡਾ. ਚਾਵਲਾ, ਮੰਗਤ ਰਾਮ ਪਾਸਲਾ, ਭਗਤ ਜੀ ਤੇ ਹੋਰ ਸਾਰਿਆਂ ਦੇ ਵਿਚਾਰਾਂ ਨੂੰ ਸੁਣਨ ਤੋਂ ਬਾਅਦ ਅਜਿਹਾ ਮਲੂਮ ਹੁੰਦਾ ਹੈ ਕਿ ਸਾਰਿਆਂ ਨੇ ਸਮਾਜ ਦੇ ਦੁੱਖ-ਦਰਦ ਨੂੰ ਸਾਹਮਣੇ ਰੱਖ ਦਿੱਤਾ ਹੈ।

ਇਹ ਵੀ ਪੜ੍ਹੋ : ਖਹਿਰਾ ਨੇ ਧਰਮੀ ਫੌਜੀਆਂ ਦੇ ਭੱਤੇ ਨੂੰ ਲੈ ਕੇ ਕੈਪਟਨ ਨੂੰ ਲਿਖੀ ਚਿੱਠੀ, ਰੱਖੀ ਇਹ ਮੰਗ

PunjabKesari

ਸ਼ਹੀਦੀਆਂ ਦੇਣ ਵਾਲਿਆਂ ਦੇ ਪਰਿਵਾਰ ਹੋਰ ਸ਼ਹੀਦੀਆਂ ਦੇਣ ਨੂੰ ਤਿਆਰ : ਬਲਦੇਵ ਚਾਵਲਾ
ਸ਼ਹੀਦ ਪਰਿਵਾਰ ਫੰਡ ਕਮੇਟੀ ਦੇ ਮੈਂਬਰ ਤੇ ਸਾਬਕਾ ਸਿਹਤ ਮੰਤਰੀ ਡਾ. ਬਲਦੇਵ ਰਾਜ ਚਾਵਲਾ ਨੇ ਕਿਹਾ ਕਿ ਸ਼ਹੀਦੀਆਂ ਦੇਣ ਵਾਲਿਆਂ ਦੇ ਪਰਿਵਾਰ ਹੋਰ ਸ਼ਹੀਦੀਆਂ ਦੇਣ ਨੂੰ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਕਾਰਗਿਲ ਜੰਗ ਦੌਰਾਨ ਉਨ੍ਹਾਂ ਨੂੰ ਇਕ ਸ਼ਹੀਦ ਫੌਜੀ ਦੇ ਘਰ ਜਾਣ ਦਾ ਮੌਕਾ ਮਿਲਿਆ ਸੀ ਅਤੇ ਉਨ੍ਹਾਂ ਨੇ ਜਦੋਂ ਉਨ੍ਹਾਂ ਦੇ ਪਿਤਾ ਨਾਲ ਅਫਸੋਸ ਪ੍ਰਗਟ ਕੀਤਾ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਪੁੱਤਰ ਦੀ ਸ਼ਹੀਦੀ ’ਤੇ ਕੋਈ ਅਫਸੋਸ ਨਹੀਂ ਹੈ। ਨਾਲ ਹੀ ਖੜੀ ਉਨ੍ਹਾਂ ਦੀ ਪਤਨੀ ਨੇ ਆਪਣੇ ਨੰਨ੍ਹੇ-ਮੁੰਨੇ ਬੱਚਿਆਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਲੋੜ ਪਈ ਤਾਂ ਇਹ ਬੱਚੇ ਵੀ ਵੱਡੇ ਹੋ ਕੇ ਰਾਸ਼ਟਰ ਲਈ ਸ਼ਹੀਦੀਆਂ ਦੇਣ ਲਈ ਤਿਆਰ ਹਨ।

ਡਾ. ਚਾਵਲਾ ਨੇ ਕਿਹਾ ਕਿ ਕਾਰਗਿਲ ਜੰਗ ਦੇ ਸਮੇਂ ਸ਼੍ਰੀ ਵਿਜੇ ਚੋਪੜਾ ਨੇ 10 ਕਰੋੜ ਤੋਂ ਜ਼ਿਆਦਾ ਦੀ ਰਾਸ਼ੀ ਇਕੱਤਰ ਕਰ ਕੇ ਪ੍ਰਧਾਨ ਮੰਤਰੀ ਰਾਹਤ ਫੰਡ ’ਚ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਪਰਿਵਾਰ ਫੰਡ ਪ੍ਰੋਗਰਾਮ ’ਚ ਸਾਰੇ ਧਰਮਾਂ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਆਉਂਦੇ ਹਨ ਜੋ ਆਪਸ ’ਚ ਮਿਲਕੇ ਅੱਤਵਾਦ ਦੀ ਸਮੱਸਿਆ ’ਤੇ ਮੰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸਲ ’ਚ ਸ਼ਹੀਦ ਪਰਿਵਾਰ ਫੰਡ ਇਕ ਤੀਰਥ ਸਥਾਨ ਬਣ ਚੁੱਕਾ ਹੈ ਕਿਉਂਕਿ ਇਥੇ ਲਾਲਾ ਜਗਤ ਨਾਰਾਇਣ ਤੇ ਰਮੇਸ਼ ਚੰਦਰ ਜੀ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਸਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਭਾਰਤ-ਪਾਕਿ ਸਰਹੱਦ ’ਤੇ ਕੰਢਿਆਲੀ ਤਾਰ ਲਗਾਉਣ ਦਾ ਸਿਹਰਾ ਸ਼੍ਰੀ ਵਿਜੇ ਚੋਪੜਾ ਨੂੰ ਜਾਂਦਾ ਹੈ ਕਿਉਂਕਿ ਉਨ੍ਹਾਂ ਤੋਂ ਸੁਝਾਅ ਲੈ ਕੇ ਉਨ੍ਹਾਂ ਨੇ ਤਤਕਾਲੀਨ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਅੱਤਵਾਦ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਹੱਦ ’ਤੇ ਤਾਰ ਲਗਾਉਣ ਦੀ ਗੱਲ ਕਹੀ ਸੀ।

PunjabKesari

ਪੰਜਾਬੀਆਂ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਬੰਦ ਹੋਣ : ਮੰਗਲ ਰਾਮ ਪਾਸਲਾ
ਸ਼ਹੀਦ ਪਰਿਵਾਰ ਫੰਡ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਕਮਿਊਨਿਸਟ ਨੇਤਾ ਮੰਗਲ ਰਾਮ ਪਾਸਲਾ ਨੇ ਕਿਹਾ ਕਿ ਪੰਜਾਬੀਆਂ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਬੰਦ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਸਿੰਘੁ ਬਾਰਡਰ ’ਤੇ ਚਲ ਰਹੇ ਕਿਸਾਨਾਂ ਦੇ ਅੰਦੋਲਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਕ ਵੀ ਕਿਸਾਨ ਨੇ ਦੇਸ਼ ਪ੍ਰਤੀ ਕੋਈ ਅਪਸ਼ਬਦ ਨਹੀਂ ਕਿਹਾ ਅਤੇ ਨਾ ਹੀ ਕਿਸੇ ਹਿੰਸਾ ’ਚ ਭਾਗ ਲਿਆ ਹੈ। ਪਾਸਲਾ ਨੇ ਕਿਹਾ ਕਿ ਸਿੰਘੁ ਬਾਰਡਰ ’ਚ ਰਾਤ ਦੇ ਸਮੇਂ ਜੇਕਰ ਕੋਈ ਵੀ ਲੜਕੀ ਇਕੱਲੀ ਵੀ ਘੁੰਮਦੀ ਹੈ ਤਾਂ ਕੋਈ ਵੀ ਹੋਰ ਵਿਅਕਤੀ ਉਸਦੇ ਵੱਲ ਅੱਖ ਚੁੱਕ ਕੇ ਨਹੀਂ ਦੇਖਦਾ ਹੈ। ਜਿੱਥੇ ਅਜਿਹੀਆਂ ਮਿਸਾਲਾਂ ਦੇਖਣ ਨੂੰ ਮਿਲ ਰਹੀਆਂ ਹੋਣ ਤਾਂ ਉਹ ਲੋਕ ਖਾਲਿਸਤਾਨੀ ਕਿਵੇਂ ਹੋ ਸਕਦੇ ਹਨ? ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਖਾਲਿਸਤਾਨੀ ਕਹਿ ਕੇ ਉਨ੍ਹਾਂ ਨੂੰ ਬਦਨਾਮ ਨਾ ਕਰੇ।

ਉਨ੍ਹਾਂ ਨੇ ਸ਼ਹੀਦ ਪਰਿਵਾਰ ਫੰਡ ਕਮੇਟੀ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਮੰਚ ਰਾਜਨੇਤਾਵਾਂ ਨੂੰ ਇੱਕਠਾ ਕਰਨ ਦਾ ਨਹੀਂ ਹੈ ਸਗੋਂ ਇਹ ਵੱਖ-ਵੱਖ ਨੇਤਾਵਾਂ ਦੇ ਵਿਚਾਰਾਂ ਦਾ ਵਿਸ਼ਲੇਸ਼ਣ ਕਰਨ ਦਾ ਮੰਚ ਹੈ। ਉਨ੍ਹਾਂ ਕਿਹਾ ਕਿ ਲਾਲਾ ਜੀ ਅਤੇ ਰਮੇਸ਼ ਚੰਦਰ ਤੋਂ ਬਾਅਦ ਸ਼੍ਰੀ ਵਿਜੇ ਚੋਪੜਾ ਨੇ ਸ਼ਹੀਦ ਪਰਿਵਾਰਾਂ ਦੀ ਮਦਦ ਕਰਨ ਦੇ ਕੰਮ ਨੂੰ ਬਾਖੂਬੀ ਨਿਭਾਇਆ ਹੈ।ਪਾਸਲਾ ਨੇ ਕਿਹਾ ਕਿ ਸਾਡੇ ਸਮਾਜ ’ਚ ਗੰਦੇ ਲੋਕ ਨਹੀਂ ਹਨ। ਜੇਕਰ ਅਜਿਹਾ ਹੁੰਦਾ ਤਾਂ ਫਿਰ ਭਗਤ ਸਿੰਘ ਫਾਂਸੀ ਦੇ ਫੰਦੇ ’ਤੇ ਕਿਉਂ ਝੂਲ ਜਾਂਦੇ। ਦੇਸ਼ ਦੇ ਲੋਕਾਂ ਦੇ ਅੰਦਰ ਰਾਸ਼ਟਰਵਾਦ ਨੂੰ ਲੈ ਕੇ ਇਕ ਜ਼ਜਬਾ ਪਾਇਆ ਜਾਂਦਾ ਹੈ। ਜੇਕਰ ਲੋਕ ਗੰਦੇ ਹੀ ਹੁੰਦੇ ਤਾਂ ਫਿਰ ਸਿੰਘੁ ਬਾਰਡਰ ’ਤੇ ਅੰਦੋਲਨ ਤਿੰਨ ਮਹੀਨਿਆਂ ਤੋਂ ਲਗਾਤਾਰ ਨਾ ਚਲਦਾ।


author

shivani attri

Content Editor

Related News