ਸ਼ਹੀਦ ਕਮਲਜੀਤ ਦੀ ਮ੍ਰਿਤਕ ਦੇਹ ਪਹੁੰਚੀ ਜੱਦੀ ਪਿੰਡ, ਰੋਦੇਂ ਹੋਏ ਪਰਿਵਾਰ ਨੇ ਕਿਹਾ 'ਸ਼ਹਾਦਤ' 'ਤੇ ਹੈ ਮਾਣ (ਵੀਡੀਓ)
Sunday, Sep 03, 2017 - 02:18 PM (IST)
ਮਾਨਸਾ (ਅਮਰਜੀਤ ਚਾਹਲ) — ਪਿੰਡ ਨੰਗਲ ਕਲਾਂ ਤੋਂ ਬੀ. ਐੱਸ. ਐੱਫ. 'ਚ ਪੁੰਛ ਰਾਜੌਰੀ ਵਿਖੇ ਤਾਇਨਾਤ ਜਵਾਨ ਕਮਲਜੀਤ ਸਿੰਘ (50) ਨੇ ਬੀਤੇ ਦਿਨੀਂ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ 'ਚ ਸ਼ਹੀਦੀ ਪ੍ਰਾਪਤ ਕੀਤੀ। ਜਿਸ ਦੀ ਮ੍ਰਿਤਕ ਦੇਹ ਨੂੰ ਲੈ ਕੇ ਬੀ. ਐੱਸ. ਐੱਫ ਦੇ ਜਵਾਨ ਨੰਗਲ ਕਲਾਂ ਉਨ੍ਹਾਂ ਦੇ ਘਰ ਪਹੁੰਚੇ, ਜਿਥੇ ਸ਼ਹੀਦ ਦਾ ਸਸਕਾਰ ਕੀਤਾ ਜਾਵੇਗਾ ਤੇ ਸਾਰੇ ਪਿੰਡ 'ਚ ਇਸ ਸਮੇਂ ਸ਼ੌਕ ਦਾ ਮਾਹੌਲ ਹੈ।

ਜ਼ਿਕਰਯੋਗ ਹੈ ਕਿ ਸ਼ਹੀਦ ਦੇ ਪਰਿਵਾਰ ਨੂੰ ਉਸ ਦੀ ਆਪਣੇ ਪੁੱਤਰ ਦੀ ਸ਼ਹਾਦਤ 'ਤੇ ਮਾਣ ਹੈ। ਸ਼ਹੀਦ ਦੇ ਪਰਿਵਾਰ 'ਚ ਉਸ ਦੇ ਬਜ਼ੁਰਗ ਪਿਤਾ ਤੋਂ ਇਲਾਵਾ ਉਸ ਦੀ ਪਤਨੀ ਕਰਮਜੀਤ ਕੌਰ ਤੇ ਦੋ ਨੌਜਵਾਨ ਬੱਚੇ। ਬਜ਼ੁਰਗ ਪਿਤਾ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਚਲੇ ਜਾਣ ਦਾ ਦੁੱਖ ਹੈ ਪਰ ਉਸ ਨੇ ਦੇਸ਼ ਦੀ ਸੇਵਾ ਕਰਦਿਆਂ ਆਪਣੀ ਜਾਨ ਕੁਰਬਾਨ ਕੀਤੀ ਇਸ ਗੱਲ ਦਾ ਮਾਣ ਵੀ ਹੈ।

