ਸ਼ਹੀਦੀ ਜੋੜ ਮੇਲੇ 'ਤੇ ਪ੍ਰਸ਼ਾਸਨ ਵੱਲੋਂ ਸੰਗਤਾਂ ਨੂੰ ਦਿੱਤੀ ਜਾਵੇਗੀ ਇਹ ਮੁਫ਼ਤ ਸਹੂਲਤ

Tuesday, Dec 15, 2020 - 01:19 PM (IST)

ਬੱਸੀ ਪਠਾਣਾਂ (ਰਾਜਕਮਲ) : ਸ਼ਹੀਦੀ ਜੋੜ ਮੇਲੇ ਮੌਕੇ ਪ੍ਰਸ਼ਾਸਨ ਵੱਲੋਂ ਬਜ਼ੁਰਗਾਂ, ਚੱਲਣ ’ਚ ਅਸਮਰੱਥ ਸ਼ਰਧਾਲੂਆਂ, ਗਰਭਵਤੀ ਜਨਾਨੀਆਂ ਤੇ ਬੱਚਿਆਂ ਲਈ 40 ਦੇ ਕਰੀਬ ਮੁਫ਼ਤ ਈ-ਰਿਕਸ਼ਾ ਚਲਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਐੱਸ. ਡੀ. ਐੱਮ. ਜਸਪ੍ਰੀਤ ਸਿੰਘ ਨੇ ਦੱਸਿਆ ਇਹ ਮੁਫ਼ਤ ਸੇਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਲਈ ਕੀਤੀ ਜਾ ਰਹੀ ਹੈ, ਜਿਸ ਤਹਿਤ ਚਾਰ ਰੂਟ ਬਣਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਪਹਿਲੇ ਰੂਟ ਤਹਿਤ ਰੋਪੜ ਅੱਡਾ ਤੋਂ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੱਕ, ਦੂਜੇ ਰੂਟ ਤਹਿਤ ਜੀਸਸ ਸੇਵੀਅਰਜ਼ ਸਕੂਲ (ਮਾਧੋਪੁਰ ਚੌਕ) ਤੋਂ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ, ਤੀਜੇ ਰੂਟ ਤਹਿਤ ਅੱਤੇਵਾਲੀ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ/ਫ਼ਤਿਹਗੜ੍ਹ ਸਾਹਿਬ ਤੇ ਚੌਥੇ ਰੂਟ ਤਹਿਤ ਪਿੰਡ ਤਲਾਣੀਆ ਗੇਟ ਤੋਂ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੱਕ ਚਲਾਏ ਜਾਣ ਵਾਲੇ ਇਨ੍ਹਾਂ ਰਿਕਸ਼ਾ ’ਚ ਸ਼ਰਧਾਲੂ ਬੈਠ ਕੇ ਗੁਰਦੁਆਰਾ ਸਾਹਿਬ ਤੱਕ ਪਹੁੰਚ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੋਸਟਰ ਵੀ ਜਾਰੀ ਕਰ ਦਿੱਤੇ ਗਏ ਹਨ, ਜੋ ਵੱਖ-ਵੱਖ ਥਾਵਾਂ ’ਤੇ ਚਿਪਕਾਏ ਜਾਣਗੇ ਤਾਂ ਜੋ ਸ਼ਰਧਾਲੂਆਂ ਨੂੰ ਇਸ ਬਾਰੇ ਜਾਣਕਾਰੀ ਮਿਲ ਸਕੇ।


Babita

Content Editor

Related News