ਖਾਲਸਾ ਏਡ ਨੇ ਫੜੀ ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਦੀ ਬਾਂਹ

Saturday, Mar 02, 2019 - 01:22 PM (IST)

ਖਾਲਸਾ ਏਡ ਨੇ ਫੜੀ ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਦੀ ਬਾਂਹ

ਮੋਗਾ (ਵਿਪਨ)—ਬੀਤੇ ਦਿਨੀਂ ਪਲਵਾਮਾ 'ਚ ਸ਼ਹੀਦ ਹੋਏ ਜ਼ਿਲਾ ਮੋਗਾ ਦੇ ਕੋਟ ਈਸੇ ਖਾਂ ਦੇ ਜੈਮਲ ਸਿੰਘ ਦੇ ਪਰਿਵਾਰ ਨੂੰ ਜਿੱਥੇ ਸਰਕਾਰ ਵਲੋਂ ਮਦਦ ਦਿੱਤੀ ਜਾ ਰਹੀ ਹੈ, ਉੱਥੇ ਇਸ ਸਮੇਂ ਖਾਲਸਾ ਏਡ ਵਲੋਂ ਮ੍ਰਿਤਕ ਦੀ ਪਤਨੀ ਸੁਖਜੀਤ ਕੌਰ ਨੂੰ ਹਰ ਮਹੀਨੇ 5 ਹਜ਼ਾਰ ਰੁਪਏ ਮਹੀਨਾ ਪੈਂਨਸ਼ਨ ਦੇਣ ਲਈ ਇਕ ਪੱਤਰ ਜਾਰੀ ਕੀਤਾ ਹੈ। ਉਸ ਨੂੰ ਹਰ ਮਹੀਨੇ 5 ਹਜ਼ਾਰ ਰੁਪਏ ਮਹੀਨਾ ਦਿੱਤਾ ਜਾਵੇਗਾ। ਅੱਜ ਜਗਬਾਣੀ ਨਾਲ ਗੱਲ ਕਰਦੇ ਹੋਏ ਸ਼ਹੀਦ ਜੈਮਲ ਸਿੰਘ ਦੀ ਪਤਨੀ ਅਤੇ ਰਿਸ਼ਤੇਦਾਰ ਬਾਜ ਸਿੰਘ ਨੇ ਜਿੱਥੇ ਸਾਰਿਆਂ ਦਾ ਧੰਨਵਾਦ ਕੀਤਾ। ਉੱਥੇ ਖਾਲਸਾ ਏਡ ਦਾ ਤਹਿ ਦਿਲੋਂ ਸ਼ੁਕਰੀਆ ਕੀਤਾ।


author

Shyna

Content Editor

Related News