ਸ਼ਹੀਦ ਗੁਰਵਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਅਕਾਲੀ ਆਗੂ, ਪਰਿਵਾਰ ਨੇ ਕੀਤੀ ਇਹ ਮੰਗ
Thursday, Jun 18, 2020 - 02:29 PM (IST)
ਸੰਗਰੂਰ : ਭਾਰਤ ਚੀਨ ਝੜਪ ਦੌਰਾਨ ਸ਼ਹੀਦ ਹੋਏ ਸੰਗਰੂਰ ਦੇ ਪਿੰਡ ਤੋਲਾਵਾਲ ਦੇ ਫ਼ੌਜੀ ਗੁਰਵਿੰਦਰ ਸਿੰਘ ਦੀ ਯਾਦ 'ਚ ਸ਼ਹੀਦ ਦੇ ਪਰਿਵਾਰ, ਅਕਾਲੀ ਦਲ ਅਤੇ ਪਿੰਡ ਵਾਸੀਆਂ ਵਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕੋਲੋਂ ਸ਼ਹੀਦ ਗੁਰਵਿੰਦਰ ਸਿੰਘ ਦੇ ਨਾਂ 'ਤੇ ਪਿੰਡ 'ਚ ਸਟੇਡੀਅਮ ਬਣਾਉਣ ਦੀ ਮੰਗ ਕੀਤੀ ਹੈ। ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਅਕਾਲੀ ਦਲ ਦੇ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਗੁਰਵਿੰਦਰ ਸਿੰਘ ਦੇਸ਼ ਖਾਤਰ ਸ਼ਹੀਦ ਹੋਇਆ ਹੈ ਅਤੇ ਉਸ ਦੀ ਸ਼ਹਾਦਤ ਤੇ ਸਾਨੂੰ ਮਾਣ ਹੈ।
ਲਿਹਾਜ਼ਾ ਸ਼ਹੀਦ ਦੇ ਪਰਵਾਰ, ਪਿੰਡ ਵਾਸੀਆਂ ਅਤੇ ਅਕਾਲੀ ਦਲ ਦੀ ਮੰਗ ਹੈ ਕਿ ਸ਼ਹੀਦ ਦੇ ਨਾਂ 'ਤੇ ਪਿੰਡ 'ਚ ਸਟੇਡੀਅਮ ਬਣਾਇਆ ਜਾਵੇ ਅਤੇ ਸ਼ਹੀਦ ਦੇ ਪਰਿਵਾਰ ਨੂੰ ਬਣਦਾ ਮਾਣ ਦਿੱਤਾ ਜਾਵੇ। ਗੋਲਡੀ ਨੇ ਕਿਹਾ ਕਿ 22 ਸਾਲ ਦੀ ਉਮਰ 'ਚ ਦੇਸ਼ ਲਈ ਕੁਰਬਾਨ ਹੋਣਾ ਬਹੁਤ ਵੱਡੀ ਗੱਲ ਹੈ। ਗੋਲਡੀ ਨੇ ਕਹਾ ਕਿ ਜੇਕਰ ਅੱਜ ਅਸੀਂ ਆਰਾਮ ਦੀ ਜ਼ਿੰਦਗੀ ਵਸਰ ਰਹੇ ਹਾਂ ਤਾਂ ਇਹ ਸਿਰਫ ਫ਼ੌਜੀ ਭਰਾਵਾਂ ਦੇ ਸਿਰ 'ਤੇ ਜਿਹੜੇ ਆਪਣੇ ਜਾਨ ਤਲੀ ਤੇ ਧਰ ਦੇ ਦੁਸ਼ਮਣ ਨਾਲ ਟਾਕਰਾ ਲੈਂਦੇ ਹਨ।