ਸ਼ਹੀਦ ਹੋਏ ਕਾਂਸਟੇਬਲ ਗੁਰਦੀਪ ਸਿੰਘ ਦਾ ਜਲੰਧਰ 'ਚ ਕੀਤਾ ਗਿਆ ਅੰਤਿਮ ਸੰਸਕਾਰ
Wednesday, Oct 02, 2019 - 03:42 PM (IST)
ਜਲੰਧਰ/ ਅੰਮ੍ਰਿਤਸਰ (ਸੋਨੂੰ)—ਜੰਡਿਆਲਾ ਗੁਰੂ 'ਚ ਨਸ਼ਾ ਤਸਕਰਾਂ ਅਤੇ ਐੱਸ.ਟੀ.ਐੱਫ ਵਿਚਾਲੇ ਹੋਏ ਮੁਕਾਬਲੇ 'ਚ ਸ਼ਹੀਦ ਹੋਏ ਕਾਂਸਟੇਬਲ ਗੁਰਦੀਪ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਾਣਕਾਰੀ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ ਜਲੰਧਰ ਦੇ ਮਾਡਲ ਟਾਊਨ ਸਥਿਤ ਸ਼ਮਸ਼ਾਨ ਘਾਟ 'ਚ ਕੀਤਾ ਗਿਆ।
ਇਸ ਮੌਕੇ ਐੱਸ.ਟੀ.ਐੱਫ ਮੁਖੀ ਹਰਪ੍ਰੀਤ ਸਿੰਘ ਸਿੰਧੂ ਨੇ ਗੁਰਦੀਪ ਸਿੰਘ ਦੀ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਇਕ ਐੱਸ.ਟੀ.ਐੱਫ ਅਤੇ ਪੁਲਸ ਦੇ ਮਹਿਕਮੇ ਲਈ ਭਾਰੀ ਲਾਸ ਹੈ।ਜ਼ਿਕਰਯੋਗ ਹੈ ਕਿ ਬੀਤੇ ਦਿਨ ਨਸ਼ਾ ਤਸਕਰਾਂ ਅਤੇ ਐੱਸ.ਟੀ.ਐੱਫ. ਵਿਚਾਲੇ ਹੋਏ ਮੁਕਾਬਲੇ ਦੌਰਾਨ ਗੋਲੀ ਲੱਗਣ ਕਰਕੇ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ ਸੀ।