ਭਾਰਤ-ਚੀਨ ਝੜਪ ''ਚ ਸ਼ਹੀਦ ਹੋਏ ਗੁਰਬਿੰਦਰ ਸਿੰਘ ਦੀ ਭਾਬੀ ਦੀ ਮੋਦੀ ਨੂੰ ਅਪੀਲ (ਵੀਡੀਓ)
Sunday, Jul 05, 2020 - 06:15 PM (IST)
ਸੰਗਰੂਰ : 15 ਜੂਨ ਨੂੰ ਭਾਰਤ-ਚੀਨ ਦਰਮਿਆਨ ਹੋਈ ਝੜਪ 'ਚ ਸ਼ਹੀਦ ਹੋਏ ਸੰਗਰੂਰ ਦੇ ਗੁਰਬਿੰਦਰ ਸਿੰਘ ਦੇ ਪਰਿਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੇਹ ਦੌਰੇ ਦੀ ਪ੍ਰਸ਼ੰਸਾ ਕੀਤੀ ਹੈ। ਸ਼ਹੀਦ ਗੁਰਬਿੰਦਰ ਸਿੰਘ ਦੀ ਭਾਬੀ ਦਾ ਕਹਿਣਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਨਾਲ ਭਾਰਤੀ ਜਵਾਨਾਂ ਦਾ ਹੌਸਲਾ ਵਧੇਗਾ ਪਰ ਅਸੀਂ ਨਹੀਂ ਚਾਹੁੰਦੇ ਕਿ ਜਿਸ ਤਰ੍ਹਾਂ ਸਾਡਾ ਜਵਾਨ ਪੁੱਤ ਦੇਸ਼ ਦੀ ਰਾਖੀ ਕਰਦਾ ਸ਼ਹੀਦ ਹੋ ਗਿਆ, ਉਸ ਤਰ੍ਹਾਂ ਕਿਸੇ ਹੋਰ ਮਾਂ ਦਾ ਪੁੱਤ ਵੀ ਸ਼ਹੀਦ ਹੋਵੇ।
ਇਹ ਵੀ ਪੜ੍ਹੋ : ਪੰਜਾਬ ਵਿਚ 'ਆਪ' ਦੀ ਲੀਡਰਸ਼ਿਪ ਨੂੰ 'ਲਾੜੇ' ਦਾ ਇਸ਼ਾਰਾ!
ਗੁਰਬਿੰਦਰ ਸਿੰਘ ਦੀ ਭਾਬੀ ਦਾ ਇਹ ਵੀ ਕਹਿਣਾ ਕਿ ਲੋਕ ਸਾਨੂੰ ਦੱਸਦੇ ਹਨ ਕਿ ਸਾਡੇ ਜਵਾਨਾਂ ਕੋਲ ਹਥਿਆਰ ਨਹੀਂ ਸਨ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਸਰਕਾਰਾਂ ਭਾਰਤੀ ਫ਼ੌਜੀਆਂ ਦੇ ਹੱਥ ਬੰਨ੍ਹ ਦਿੰਦੀਆਂ ਹਨ ਅਤੇ ਸਾਡੇ ਜਵਾਨ ਸ਼ਹਾਦਤ ਦਾ ਜਾਮ ਪੀ ਜਾਂਦੇ ਹਨ। ਸ਼ਹੀਦ ਦੀ ਭਾਬੀ ਨੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਵੀ ਆਪਣੇ ਫ਼ੌਜੀਆਂ ਦੇ ਹੱਥ ਖੋਲ੍ਹ ਦੇਣ ਤਾਂ ਜੋ ਸਾਹਮਣੇ ਆਏ ਦੁਸ਼ਮਣ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ।
ਇਹ ਵੀ ਪੜ੍ਹੋ : ਸ੍ਰੀ ਕੀਰਤਪੁਰ ਸਾਹਿਬ ਨੇੜੇ ਵਾਪਰਿਆ ਭਿਆਨਕ ਹਾਦਸਾ, ਕਾਲ ਬਣ ਕੇ ਆਈ ਕਾਰ ਨੇ ਵਰ੍ਹਾਇਆ ਕਹਿਰ
ਦੂਜੇ ਪਾਸੇ ਪ੍ਰਧਾਨ ਮੰਤਰੀ ਦੇ ਲੱਦਾਖ਼ ਦੌਰੇ 'ਤੇ ਸਵਾਲ ਚੁੱਕਦਿਆਂ ਸ਼ਹੀਦ ਗੁਰਬਿੰਦਰ ਸਿੰਘ ਦੇ ਮਾਮਾ ਨੇ ਕਿਹਾ ਕਿ ਇਸ ਦੌਰੇ ਨਾਲ ਕਿਸੇ ਨੂੰ ਕੋਈ ਲਾਭ ਨਹੀਂ ਮਿਲਣਾ, ਕੀ ਇਸ ਦੌਰੇ ਨਾਲ ਬਾਰਡਰਾਂ ਦੀ ਲੜਾਈ ਖ਼ਤਮ ਹੋ ਜਾਵੇਗੀ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਲੇਹ ਦੌਰੇ ਦੌਰਾਨ ਬੇਸ਼ੱਕ ਭਾਰਤੀ ਜਵਾਨਾਂ ਦੀ ਜੰਮ ਕੇ ਹੌਂਸਲਾ ਅਫਜ਼ਾਈ ਕੀਤੀ ਪਰ ਪ੍ਰਧਾਨ ਮੰਤਰੀ ਦਾ ਭਾਸ਼ਣ ਚੀਨ ਝੜਪ ਦੌਰਾਨ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਆਤਮਾ ਨੂੰ ਸ਼ਾਂਤ ਨਾ ਕਰ ਸਕਿਆ। ਸ਼ਹੀਦ ਜਵਾਨਾਂ ਦੇ ਪਰਿਵਾਰ ਹੌਂਸਲਾ ਅਫ਼ਜ਼ਾਈ ਦੀ ਥਾਂ ਚੀਨ 'ਤੇ ਬਰਾਬਰ ਕਾਰਵਾਈ ਜਾਂ ਸਰਹੱਦਾਂ ਦੇ ਪੱਕੇ ਹੱਲ ਕਰਨ ਦੀ ਮੰਗ ਕਰਦੇ ਹਨ।
ਇਹ ਵੀ ਪੜ੍ਹੋ : ਬ੍ਰਹਮਪੁਰਾ ਦੇ ਬਿਆਨ ''ਤੇ ਢੀਂਡਸਾ ਨੇ ਵੱਟੀ ਚੁੱਪ