ਮਾਮਲਾ ਸ਼ਗਨ ਸਕੀਮ ਪ੍ਰਾਪਤ ਕਰਨ ਦਾ, ਮਾਪਿਆਂ ਨੇ ਫਾਈਲਾਂ ਨਾ ਜਮ੍ਹਾ ਕਰਨ ਦਾ ਲਗਾਇਆ ਦੋਸ਼

Monday, Nov 13, 2017 - 06:08 PM (IST)

ਮਾਮਲਾ ਸ਼ਗਨ ਸਕੀਮ ਪ੍ਰਾਪਤ ਕਰਨ ਦਾ, ਮਾਪਿਆਂ ਨੇ ਫਾਈਲਾਂ ਨਾ ਜਮ੍ਹਾ ਕਰਨ ਦਾ ਲਗਾਇਆ ਦੋਸ਼

ਬੁਢਲਾਡਾ (ਬਾਂਸਲ) -  ਸ਼ਗਨ ਸਕੀਮ ਦਾ ਲਾਭ ਪ੍ਰਾਪਤ ਕਰਨ ਵਾਲੇ ਮਾਪੇ ਫਾਈਲਾਂ ਜਮਾਂ ਕਰਵਾਉਣ ਲਈ ਪਿਛਲੇ ਇਕ ਹਫਤੇ ਤੋਂ ਖੱਜਲ ਖੁਆਰ ਹੋ ਰਹੇ ਹਨ ਤੇ ਇਸ ਦੇ ਵਿਰੋਧ 'ਚ ਸੋਮਵਾਰ ਮਾਪਿਆਂ ਵਲੋਂ ਤਹਿਸੀਲ ਭਲਾਈ ਦਫਤਰ ਦੇ ਬਾਹਰ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਇਨਸਾਫ ਦੀ ਮੰਗ ਕੀਤੀ ਗਈ। ਮਜ਼ਦੂਰ ਮੁਕਤੀ ਮੋਰਚਾ ਦੇ ਭੋਲਾ ਸਿੰਘ ਗੁੜੱਦੀ ਨੇ ਦੱਸਿਆ ਕਿ ਬੀ. ਡੀ. ਪੀ. ਓ. ਦਫਤਰ ਕੰਪਲੈਕਸ 'ਚ ਬਣੇ ਤਹਿਸੀਲ ਭਲਾਈ ਅਫਸਰ ਦੇ ਦਫਤਰ 'ਚ ਵਿਆਹ ਸੰਬੰਧੀ ਫਾਇਲਾਂ ਜਮਾਂ ਕਰਾਉਣ ਲਈ ਪਿਛਲੇ ਇਕ ਹਫਤੇ ਤੋਂ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਦਫਤਰ 'ਚ ਅਫਸਰ ਦੀ ਕੁਰਸੀ ਹਮੇਸ਼ਾਂ ਖਾਲੀ ਮਿਲਦੀ ਹੈ ਅਤੇ ਉੱਥੇ ਸ਼ਗਨ ਸਕੀਮ ਦੀਆਂ ਫਾਈਲਾਂ ਫੜਨ ਲਈ ਕੋਈ ਵੀ ਰਾਜਾ ਬਾਬੂ ਨਜ਼ਰ ਨਹੀਂ ਆਉਦਾ।|ਉਨ੍ਹਾਂ ਕਿਹਾ ਕਿ ਸ਼ਗਨ ਸਕੀਮ ਦੀਆਂ ਫਾਇਲਾਂ ਜਮਾਂ ਕਰਾਉਣ ਲਈ ਉਹ ਆਪਣੀ ਮਿਹਨਤ ਮਜ਼ਦੂਰੀ ਛੱਡ ਕੇ ਦਫਤਰ ਦੇ ਬਾਹਰ ਭਲਾਈ ਅਫਸਰ ਦੇ ਇਤਜ਼ਾਰ 'ਚ ਰੋਜ਼ਾਨਾਂ ਸ਼ਾਮ ਨੂੰ ਬਿਨ੍ਹਾਂ ਮਿਲੇ ਘਰ ਚਲੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਫਾਇਲਾਂ ਫੜਾਉਣ ਵਾਲੇ ਦੋ ਦਰਜਨ ਸ਼ਗਨ ਸਕੀਮ ਦਾ ਲਾਭ ਪ੍ਰਾਪਤ ਕਰਨ ਵਾਲੇ ਮਾਪਿਆਂ ਨੇ ਸੋਮਵਾਰ ਮਜ਼ਬੂਰਨ ਸਰਕਾਰ ਦੇ ਕੰਮਾਂ ਖਿਲਾਫ ਨਾਅਰੇਬਾਜ਼ੀ ਕੀਤੀ। ਮੋਰਚੇ ਦੇ ਆਗੂ ਪੱਪੂ ਸਿੰਘ ਗੁੜੱਦੀ ਨੇ ਕਿਹਾ ਕਿ ਜੇਕਰ ਇਸ ਪਾਸੇ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਮਜ਼ਦੂਰ 
ਮੁਕਤੀ ਮੋਰਚਾ ਡੀ. ਸੀ ਦਫਤਰ ਦੇ ਬਾਹਰ ਧਰਨਾ ਦੇਣ ਲਈ ਮਜ਼ਬੂਰ ਹੋਣਗੇ।|ਇਸ ਮੌਕੇ ਤੇ ਜਗਸੀਰ ਸਿੰਘ, ਜਗਦੀਪ ਸਿੰਘ, ਦਰਸ਼ਨ ਸਿੰਘ, ਤਰਸੇਮ ਸਿੰਘ ਆਦਿ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਸੰਬੰਧੀ ਤਹਿਸੀਲ ਭਲਾਈ ਅਫਸਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਮੋਬਾਇਲ ਪਹੁੰਚ ਤੋਂ ਬਾਹਰ ਸੀ।|


Related News