SGPC ਮੁਲਾਜ਼ਮਾਂ ਤੇ ਸਤਿਕਾਰ ਕਮੇਟੀ ਵਿਚਾਲੇ ਝੜਪ ਮਾਮਲੇ 'ਚ ਆਇਆ ਨਵਾਂ ਮੋੜ

10/27/2020 10:21:16 AM

ਚੰਡੀਗੜ੍ਹ (ਰਮਨਜੀਤ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਅਤੇ ਸਤਿਕਾਰ ਕਮੇਟੀ ਵਿਚਕਾਰ ਹੋਈ ਝੜਪ ਦੇ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਇਹ ਮਾਮਲਾ ਡੀ. ਜੀ. ਪੀ. ਦਫ਼ਤਰ ਤੱਕ ਪਹੁੰਚ ਗਿਆ।

ਇਹ ਵੀ ਪੜ੍ਹੋ : ਪ੍ਰੇਮ ਵਿਆਹ ਪਿੱਛੋਂ ਪਤੀ ਦੇ ਅਸਲੀ ਰੰਗ ਨੇ ਬੇਰੰਗ ਕੀਤੀ ਜ਼ਿੰਦਗੀ, ਸੋਚਿਆ ਨਹੀਂ ਸੀ ਇੰਨਾ ਮਾੜਾ ਹੋਵੇਗਾ ਅਖ਼ੀਰ

ਸਤਿਕਾਰ ਕਮੇਟੀ ਦੇ ਮੁਖੀ ਸੁਖਜੀਤ ਸਿੰਘ ਖੋਸੇ ਨੇ ਚੰਡੀਗੜ੍ਹ 'ਚ ਡੀ. ਜੀ. ਪੀ. ਦਫ਼ਤਰ 'ਚ ਦਸਤਕ ਦਿੱਤੀ ਅਤੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਪੁਲਸ ਦੇ ਮੁੱਖ ਦਫ਼ਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਖੋਸੇ ਨੇ ਕਿਹਾ ਕਿ ਸਤਿਕਾਰ ਕਮੇਟੀ ਦੇ ਮੈਂਬਰਾਂ ਵਲੋਂ ਬਿਲਕੁਲ ਵੀ ਹਿੰਸਾ ਨਹੀਂ ਕੀਤੀ ਗਈ ਅਤੇ ਅਸੀਂ ਅਰਦਾਸ ਕਰਕੇ ਹੀ ਆਪਣੇ ਆਪ ਨੂੰ ਐੱਸ. ਜੀ. ਪੀ. ਸੀ. ਦੇ ਹਮਲਾਵਰ ਮੁਲਾਜ਼ਮਾਂ ਦੇ ਹਵਾਲੇ ਕੀਤਾ ਸੀ।

ਇਹ ਵੀ ਪੜ੍ਹੋ : ਮਾਸੂਮ ਬੱਚਿਆਂ ਨੂੰ ਅਗਵਾ ਕਰਕੇ ਅਜਿਹੇ ਕੰਮ ਕਰਵਾਉਂਦਾ ਸੀ ਦਰਿੰਦਾ, ਗ੍ਰਿਫ਼ਤਾਰੀ ਮਗਰੋਂ ਹੋਏ ਸਨਸਨੀਖੇਜ਼ ਖ਼ੁਲਾਸੇ

ਖੋਸੇ ਨੇ ਕਿਹਾ ਕਿ ਜੇਕਰ ਪੁਲਸ ਜਾਂ ਕੋਈ ਵੀ ਏਜੰਸੀ ਘਟਨਾ ਦੇ ਦਿਨ ਦੀ ਪੂਰੀ ਸੀ. ਸੀ. ਟੀ. ਵੀ. ਫੁਟੇਜ ਦੇਖ ਲਵੇ ਤਾਂ ਸਾਫ਼ ਹੋ ਜਾਵੇਗਾ ਕਿ ਆਖ਼ਰ ਹਿੰਸਕ ਕੌਣ ਹੋਇਆ ਅਤੇ ਹਮਲਾ ਕਿਸਨੇ ਕੀਤਾ। ਖੋਸੇ ਨੇ ਕਿਹਾ ਕਿ ਐੱਸ. ਜੀ. ਪੀ. ਸੀ. ਪ੍ਰਧਾਨ ਲੌਂਗੋਵਾਲ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੋਸ਼ ਲਾ ਰਹੇ ਹਨ ਅਤੇ ਉਸ 'ਚ ਪੰਜਾਬ ਪੁਲਸ ਵੀ ਉਨ੍ਹਾਂ ਦਾ ਸਾਥ ਦੇ ਰਹੀ ਹੈ।

ਇਹ ਵੀ ਪੜ੍ਹੋ : ਮਾਲ ਗੱਡੀਆਂ ਦੀ ਬਹਾਲੀ 'ਤੇ ਕੇਂਦਰ ਦਾ ਕੈਪਟਨ ਨੂੰ ਜਵਾਬ, 'ਸੁਰੱਖਿਆ ਦੀ ਗਾਰੰਟੀ ਦਿਓ, ਫਿਰ ਚੱਲਣਗੀਆਂ ਟੇਰਨਾਂ'

ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ. ਦੀ ਦੇਖ-ਭਾਲ 'ਚ ਸਾਡੇ ਗੁਰੂ ਗ੍ਰੰਥ ਸਾਹਿਬ ਦੇ 300 ਤੋਂ ਜ਼ਿਆਦਾ ਸਰੂਪ ਗਾਇਬ ਹੋਏ ਹਨ ਅਤੇ ਸੰਗਤ ਉਸੇ ਦਾ ਹਿਸਾਬ ਮੰਗ ਰਹੀ ਹੈ।



 


Babita

Content Editor

Related News