SGPC ਦੇ ਨਵੇਂ ਬਣੇ ਪ੍ਰਧਾਨ ਹਰਜਿੰਦਰ ਧਾਮੀ ਦਾ ਜਾਣੋ ਵਕਾਲਤ ਸਣੇ ਸ਼੍ਰੋਮਣੀ ਕਮੇਟੀ ’ਚ ਆਉਣ ਦਾ ਸਫ਼ਰ (ਵੀਡੀਓ)

12/03/2021 4:15:23 PM

ਅੰਮ੍ਰਿਤਸਰ (ਬਿਊਰੋ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ 44ਵੇਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਜਗਬਾਣੀ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਹਰਜਿੰਦਰ ਧਾਮੀ ਨੇ ਦੱਸਿਆ ਕਿ ਮੇਰਾ ਜਨਮ 28 ਅਗਸਤ, 1956 ਨੂੰ ਪਿੱਪਲਾਵਾਲਾ ਵਿਖੇ ਹੋਇਆ ਹੈ। ਮੈਂ ਆਪਣੀ ਗ੍ਰੈਜ਼ੂਏਸ਼ਨ ਖ਼ਾਲਸਾ ਕਾਲਜ ਹੁਸ਼ਿਆਰਪੁਰ ਤੋਂ ਕੀਤੀ। ਫਿਰ ਮੈਂ ਆਪਣੀ ਲਾਅ ਦੀ ਗ੍ਰੈਜੂਏਸ਼ਨ ਐੱਸ. ਜੀ. ਐੱਨ. ਖ਼ਾਲਸਾ ਕਾਲਜ ਗੰਗਾ ਨਗਰ ਤੋਂ ਕੀਤੀ। 1981 ’ਚ ਮੈਂ ਜ਼ਿਲ੍ਹਾ ਕਚਿਹਰੀ ਵਿਖੇ ਬਤੌਰ ਵਕੀਲ ਪ੍ਰਕੈਟਿਸ ਕਰਨੀ ਸ਼ੁਰੂ ਕੀਤੀ। ਲਗਭਗ 40 ਸਾਲ ਮੈਂ ਉੱਥੇ ਵਕਾਲਤ ਕੀਤੀ। ਹਰਜਿੰਦਰ ਧਾਮੀ ਨੇ ਦੱਸਿਆ ਕਿ ਮੈਂ ਜ਼ਿਲ੍ਹੇ ਦਾ ਜਨਰਲ ਸਕੱਤਰ ਵੀ ਰਹਿ ਚੁੱਕਾ ਹਾਂ। ਮੈਂ ਪੁਰਾਣੇ ਅਕਾਲੀ ਗਿਆਨੀ ਕਰਤਾਰ ਸਿੰਘ ਟੋਬਾ ਜਿਨ੍ਹਾਂ ਨੂੰ ਡੁਪਲੀਕੇਟ ਟੋਬਾ ਕਿਹਾ ਜਾਂਦਾ ਹੈ, ਮੈਂ ਉਨ੍ਹਾਂ ਸਖ਼ਸੀਅਤ ਦਾ ਸ਼ੁਭਚਿੰਤਕ ਹਾਂ।

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ਦੇ ਨੌਜਵਾਨ ਦੀ ਅਮਰੀਕਾ ’ਚ ਮੌਤ, ਖ਼ਬਰ ਮਿਲਣ ’ਤੇ ਪਰਿਵਾਰ ’ਚ ਪਿਆ ਚੀਕ-ਚਿਹਾੜਾ

ਹਰਜਿੰਦਰ ਧਾਮੀ ਨੇ ਦੱਸਿਆ ਕਿ 1996 ’ਚ ਹਲਕਾ ਸ਼ਾਮਚੁਰਾਸੀ ਤੋਂ ਮੈਂ ਪਹਿਲੀ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ। ਮੈਂ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਵੀ ਰਹਿ ਚੁੱਕਾ ਹਾਂ। ਜਦੋਂ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣੇ ਤਾਂ ਮੈਂ ਉਨ੍ਹਾਂ ਨਾਲ ਵੀ ਰਿਹਾ। ਸ. ਪ੍ਰਕਾਸ਼ ਸਿੰਘ ਬਾਦਲ ਨੇ ਮੈਨੂੰ ਬਹੁਤ ਮਾਣ ਦਿੱਤਾ। ਮੇਰੀਆਂ ਕੁਝ ਮਜ਼ਬੂਰੀਆਂ ਸਨ, ਜਿਨ੍ਹਾਂ ਨੂੰ ਮੈਂ ਜ਼ਾਹਿਰ ਨਹੀਂ ਕਰਨਾ ਚਾਹੁੰਦਾ। ਉਹ ਪਰਦੇ ਪਿੱਛੇ ਹੀ ਰਹਿਣ ਤਾਂ ਸਹੀ ਹੈ। ਹਰਜਿੰਦਰ ਧਾਮੀ ਨੇ ਦੱਸਿਆ ਕਿ 2019 ’ਚ ਸੁਖਬੀਰ ਸਿੰਘ ਬਾਦਲ ਨੇ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਤੌਰ ਜਨਰਲ ਸਕੱਤਰ ਬਣਾਇਆ। 2020 ’ਚ ਮੈਨੂੰ ਬਤੌਰ ਮੁੱਖ ਸਕੱਤਰ ਬਣਾਇਆ ਗਿਆ।

ਪੜ੍ਹੋ ਇਹ ਵੀ ਖ਼ਬਰ - ਭਿਆਨਕ ਸੜਕ ਹਾਦਸੇ ’ਚ ਮਾਪਿਆਂ ਦੇ ਇੱਕਲੌਤੇ ਜਵਾਨ ਪੁੱਤ ਦੀ ਮੌਤ, ਕਾਰ ਦੇ ਉੱਡੇ ਪਰਖਚੇ 

ਹਰਜਿੰਦਰ ਧਾਮੀ ਨੇ ਦੱਸਿਆ ਕਿ ਮੇਰੇ ਦੋ ਪੁੱਤਰ ਹਨ। ਵੱਡਾ ਪੁੱਤਰ ਇੰਜੀਨੀਅਰ ਅਤੇ ਛੋਟਾ ਮਰਚੈਂਟ ਨੇਵੀ ’ਚ ਹੈ। ਮੈਂ ਗਰੀਬ ਲੋਕਾਂ ਦੇ ਮੁਫ਼ਤ ’ਚ ਕੇਸ ਲੜੇ ਹਨ। ਮੈਂ ਆਪਣੀ ਵਕਾਲਤ ਦੀ ਆਪਣੇ ਮੂੰਹੋਂ ਤਾਰੀਫ਼ ਨਹੀਂ ਕਰਨਾ ਚਾਹੁੰਦਾ। ਇਸ ਦੇ ਨਾਲ ਹੀ ਹਰਜਿੰਦਰ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ 44ਵਾਂ ਪ੍ਰਧਾਨ ਬਣਨ ’ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਹੈ। ਅੱਤਵਾਦ ਸਮੇਂ ਬਹੁਤ ਲੋਕਾਂ ਨਾਲ ਤਸ਼ੱਦਦ ਹੁੰਦਾ ਸੀ। ਮੈਂ ਉਨ੍ਹਾਂ ਦੀ ਮੁਫ਼ਤ ਵਕਾਲਤ ਕੀਤੀ ਅਤੇ ਨਾਭਾ-ਸੰਗਰੂਰ ਦੀਆਂ ਜੇਲ੍ਹਾਂ ਤੱਕ ਉਨ੍ਹਾਂ ਦੀ ਪੈਰਵੀਂ ਕੀਤੀ। ਲਗਭਗ 1992-93 ਤੱਕ ਮੈਂ ਅਜਿਹੀ ਲੋਕਾਂ ਦੀ ਸੇਵਾ ਕੀਤੀ।

ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : UK ਸਮੇਤ ਇਨ੍ਹਾਂ 12 ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਦੀ ਅੰਮ੍ਰਿਤਸਰ ’ਚ ਸੌਖੀ ਨਹੀਂ ਹੋਵੇਗੀ ਐਂਟਰੀ

ਹਰਜਿੰਦਰ ਧਾਮੀ ਨੇ ਦੱਸਿਆ ਕਿ 25 ਸਾਲ ਮੈਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ’ਚ ਕੰਮ ਕਰਦੇ ਹੋ ਗਏ ਹਨ ਅਤੇ ਅੱਗੇ ਵੀ ਮੈਂ ਗੁਰੂ ਸਾਹਿਬਾਨ ਦੀ ਹਜ਼ੂਰੀ ’ਚ ਇਸੇ ਤਰ੍ਹਾਂ ਸੇਵਾ ਕਰਨਾ ਚਾਹੁੰਦਾ ਹਾਂ। ਇਨ੍ਹਾਂ 25 ਸਾਲਾਂ ’ਚ ਮੈਂ ਕੋਈ ਟੀ.ਏ., ਡੀ.ਏ. ਨਹੀਂ ਲਿਆ। ਸ਼੍ਰੋਮਣੀ ਗੁਰਦੁਆਰਾ ਕਮੇਟੀ ਵਲੋਂ ਕੋਈ ਗੱਡੀ ਨਹੀਂ ਲਈ। ਇੰਨਾ ਵਲੋਂ ਮੈਂ ਕੋਈ ਕਰਮਚਾਰੀ ਨਹੀਂ ਰੱਖਿਆ ਹਾਂ। ਮੈਂ ਆਪਣੇ ਪਰਸਨਲ ਖ਼ਰਚੇ ਤੋਂ ਆਪਣਾ ਕਰਮਚਾਰੀ ਰੱਖਿਆ ਹੈ। ਜਿਵੇਂ ਕਿ ਪ੍ਰਧਾਨ ਦੇ ਰੁਝੇਵੇਂ ਬਹੁਤ ਹੁੰਦੇ ਹਨ। ਕੰਮਾਂ ਲਈ ਬਾਹਰ ਅੰਦਰ ਜਾਣਾ ਪੈਂਦਾ ਹੈ ਇਸ ਲਈ ਹੁਣ ਮੈਂ ਗੱਡੀ ਦੀ ਮੰਗ ਜ਼ਰੂਰ ਕਰਦਾ ਹਾਂ ਪਰ ਜਿੱਥੋਂ ਤੱਕ ਹੋ ਸਕਿਆ ਮੈਂ ਪੈਟਰੋਲ ਜਾਂ ਗੱਡੀ ਦੇ ਖ਼ਰਚੇ ਕੋਸ਼ਿਸ਼ ਕਰਾਂਗਾ ਕਿ ਆਪਣੇ ਵਲੋਂ ਕਰਾ। ਮੇਰੀ 5 ਕੁ ਐਕੜ ਪੈਲੀ ਹੈ ਅਤੇ ਮੇਰੇ ਤਿੰਨ ਭਰਾ ਵਿਦੇਸ਼ ’ਚ ਹਨ ਜੋ ਮੇਰੀ ਬਹੁਤ ਮਦਦ ਕਰਦੇ ਹਨ।

ਪੜ੍ਹੋ ਇਹ ਵੀ ਖ਼ਬਰ -  ਵੱਡੀ ਖ਼ਬਰ: ਪਠਾਨਕੋਟ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਨੂੰ ਦਿੱਤੀਆਂ 2 ਹੋਰ ਗਰੰਟੀਆਂ


rajwinder kaur

Content Editor

Related News