ਤਲਾਕਸ਼ੁਦਾ ਔਰਤ ਨਾਲ ਇਸ਼ਕ ਦੀਆਂ ਪੀਂਘਾ ਪਾ ਬਣਾਏ ਸਰੀਰਕ ਸਬੰਧ, ਅਖ਼ੀਰ ਕਰ ਗਿਆ ਵੱਡਾ ਕਾਂਡ

Thursday, Dec 14, 2023 - 06:44 PM (IST)

ਤਲਾਕਸ਼ੁਦਾ ਔਰਤ ਨਾਲ ਇਸ਼ਕ ਦੀਆਂ ਪੀਂਘਾ ਪਾ ਬਣਾਏ ਸਰੀਰਕ ਸਬੰਧ, ਅਖ਼ੀਰ ਕਰ ਗਿਆ ਵੱਡਾ ਕਾਂਡ

ਗੁਰਦਾਸਪੁਰ (ਵਿਨੋਦ)- ਇਕ ਵਿਆਹੁਤਾ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਿਕ ਸਬੰਧ ਬਣਾਉਣ, 2ਲੱਖ 69 ਹਜ਼ਾਰ 500 ਰੁਪਏ ਦੀ ਠੱਗੀ ਮਾਰਨ ਅਤੇ ਔਰਤ ਦੀ ਕੁੜੀ ਨੂੰ ਅਡਾਪਟ ਕਰਨ ਤੋਂ ਮਨਾਂ ਕਰਨ ਵਾਲੇ ਵਿਅਕਤੀ ਦੇ ਖ਼ਿਲਾਫ਼ ਦੀਨਾਨਗਰ ਪੁਲਸ ਨੇ ਧਾਰਾ 376,420,506 ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ-  ਗੁਰੂ ਨਾਨਕ ਦੇਵ ਹਸਪਤਾਲ 'ਤੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਸ਼ਾਸਨ ਨੇ ਕੱਸਿਆ ਸ਼ਿਕੰਜਾ, ਫੜੇ 6 ਡਾਕਟਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਪੁਸ਼ਪਾ ਦੇਵੀ ਨੇ ਦੱਸਿਆ ਕਿ ਥਾਣੇ ਦੇ ਅਧੀਨ ਪੈਂਦੇ ਇਕ ਪਿੰਡ ਦੀ ਰਹਿਣ ਵਾਲੀ ਔਰਤ ਨੇ ਆਪਣੇ ਬਿਆਨ ’ਚ ਦੱਸਿਆ ਕਿ ਉਹ ਦਾਣਾ ਮੰਡੀ ਗੁਰਦਾਸਪੁਰ ਨਜ਼ਦੀਕ ਇਕ ਹੋਟਲ ’ਚ ਕੰਮ ਕਰਦੀ ਹੈ ਅਤੇ ਇਸ ਦਾ ਆਪਣੇ ਪਤੀ ਨਾਲ ਤਲਾਕ ਹੋ ਚੁੱਕਾ ਹੈ। ਉਸ ਦੀ ਪਹਿਲੇ ਵਿਆਹ ਵਿਚੋਂ ਇਕ ਕੁੜੀ ਹੈ, ਜੋ ਉਸ ਦੇ ਕੋਲ ਹੀ ਰਹਿੰਦੀ ਹੈ। ਸਾਲ 2022 ਵਿਚ ਉਸ ਦੀ ਵਾਕਫੀਅਤ ਸੋਸ਼ਲ ਮੀਡੀਆ ਰਾਹੀਂ ਜੋਬਨਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਜੀਵਨਚੱਕ ਨਾਲ ਹੋਈ ਸੀ। ਜਿਸ ਨੇ ਉਸ ਨੂੰ ਕਿਹਾ ਕਿ ਉਹ ਉਸ ਨਾਲ ਵਿਆਹ ਕਰ ਲਵੇਗਾ ਅਤੇ ਉਸ ਦੀ ਕੁੜੀ ਨੂੰ ਵੀ ਅਡਾਪਟ ਕਰ ਲਵੇਗਾ। ਜਿਸ ਤੋਂ ਬਾਅਦ ਜੋਬਨਪ੍ਰੀਤ ਨੇ ਉਸ ਨੂੰ ਪਨਿਆੜ ਵਿਖੇ ਇਕ ਰੈਸਟੋਰੈਂਟ ਅਤੇ ਆਪਣੇ ਘਰ ਦੋਰਾਂਗਲਾ ਵਿਖੇ ਲਿਜਾ ਕੇ ਜਬਰਦਸਤੀ ਉਸ ਨਾਲ ਸਰੀਰਿਕ ਸਬੰਧ ਬਣਾਉਂਦਾ ਰਿਹਾ। ਇਹ ਸਭ ਕਰਨ ਤੋਂ ਬਾਅਦ ਜੋਬਨਪ੍ਰੀਤ ਨੇ 2ਲੱਖ 69ਹਜ਼ਾਰ 500 ਰੁਪਏ ਦੀ ਠੱਗੀ ਮਾਰੀ ਅਤੇ ਔਰਤ ਦੀ ਕੁੜੀ ਨੂੰ ਅਡਾਪਟ ਕਰਨ ਤੋਂ ਮਨਾਂ ਕਰ ਦਿੱਤਾ।

ਇਹ ਵੀ ਪੜ੍ਹੋ- ਸਰਕਾਰੀ ਨੌਕਰੀ ਕਰ ਰਹੇ ਕਈ ਫਾਰਮਾਸਿਸਟ ਵਿਜੀਲੈਂਸ ਦੇ ਰਾਡਾਰ 'ਤੇ, 300 ਤੋਂ ਵੱਧ ਫੜ੍ਹੇ ਫਰਜ਼ੀ ਸਰਟੀਫਿਕੇਟ

 ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਜੋਬਨਜੋਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਜੀਵਨਚੱਕ ਥਾਣਾ ਦੋਰਾਂਗਲਾ ਨੇ ਉਕਤ ਔਰਤ ਕੋਲੋਂ ਉਸ ਦੇ ਫੋਨ ਪੇਅ ਰਾਹੀਂ ਵੱਖ-ਵੱਖ ਮਿਤੀਆਂ ਨੂੰ 2,69,500 ਰੁਪਏ ਆਪਣੇ ਬੈਂਕ ਖਾਤੇ ਵਿਚ ਟਰਾਂਸਫਰ ਕਰਵਾ ਕੇ ਉਸ ਨਾਲ ਠੱਗੀ ਮਾਰੀ ਹੈ ਅਤੇ ਉਸ ਦੀ ਕੁੜੀ ਨੂੰ ਅਡਾਪਟ ਕਰਨ ਅਤੇ ਉਸ ਨਾਲ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਇੰਸਪੈਕਟਰ ਪੁਸ਼ਪਾ ਦੇਵੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮੁਲਜ਼ਮ ਪਾਏ ਗਏ ਜੋਬਨਜੋਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News