ਸਪਾ ਸੈਂਟਰਾਂ ’ਚ ਬੇਖੌਫ ਚੱਲ ਰਿਹਾ ਦੇਹ ਵਪਾਰ ਦਾ ਧੰਦਾ, ਬੰਦ ਕਮਰੇ 'ਚ ਸੈਟਿੰਗ ਕਰ ਰਹੀਆਂ ਵਿਦੇਸ਼ੀ ਕੁੜੀਆਂ

Saturday, Jun 03, 2023 - 01:11 PM (IST)

ਲੁਧਿਆਣਾ (ਤਰੁਣ) : ਮਹਾਨਗਰ ਦੇ ਕਈ ਸਪਾ ਸੈਂਟਰਾਂ ’ਚ ਥਾਈਲੈਂਡ ਅਤੇ ਅਫ਼ਰੀਕਾ ਦੀਆਂ ਕੁੜੀ ਵੇਸ਼ਵਾਪੁਣੇ ਦੇ ਕਾਰੋਬਾਰ ਨੂੰ ਉਤਸ਼ਾਹ ਦੇ ਰਹੀਆਂ ਹਨ, ਜਿਸ ਕਾਰਨ ਸਪਾ ਸੈਂਟਰਾਂ ਦੇ ਮਾਲਕਾਂ ਦੀ ਚਾਂਦੀ ਹੋ ਰਹੀ ਹੈ। ‘ਜਗ ਬਾਣੀ’ ਕਈ ਵਾਰ ਖ਼ੁਲਾਸਾ ਕਰ ਚੁੱਕੀ ਹੈ ਕਿ ਮਹਾਨਗਰ ਦੇ ਜ਼ਿਆਦਾਤਰ ਸਪਾ ਸੈਂਟਰਾਂ ’ਚ ਵੇਸ਼ਵਾਪੁਣੇ ਅਤੇ ਜਿਸਮਫਰੋਸ਼ੀ ਦਾ ਕਾਰੋਬਾਰ ਕਈ ਗੁਣਾ ਵੱਧ ਚੁੱਕਾ ਹੈ ਪਰ ਪੁਲਸ ਕਮਿਸ਼ਨਰੇਟ ਸਿਸਟਮ ਦੇ ਕੰਨਾਂ ’ਚ ਜੂੰ ਤੱਕ ਨਹੀਂ ਰੇਂਗ ਰਹੀ। ਇਸ ਦਾ ਸਭ ਤੋਂ ਵੱਡਾ ਕਾਰਨ ਸਪਾ ਸੈਂਟਰਾਂ ਤੋਂ ਹੋਣ ਵਾਲੀ ਕਮਾਈ ਦਾ ਮੋਟਾ ਹਿੱਸਾ ਇਨ੍ਹਾਂ ਨੂੰ ਸਰਪ੍ਰਸਤੀ ਦੇਣ ਵਾਲਿਆਂ ਕੋਲ ਪੁੱਜ ਰਿਹਾ ਹੈ। ‘ਜਗ ਬਾਣੀ’ ਦੀ ਟੀਮ ਨੇ ਫਿਰੋਜ਼ਪੁਰ ਰੋਡ ’ਤੇ ਆਸ-ਪਾਸ ਦੇ ਪਾਸ਼ ਇਲਾਕੇ ਦੇ ਕਰੀਬ 6-7 ਸਪਾ ਸੈਂਟਰਾਂ ਦਾ ਦੌਰਾ ਕੀਤਾ, ਜਿੱਥੇ ਬੜੀ ਆਸਾਨੀ ਨਾਲ ਵੇਸ਼ਵਾਪੁਣਾ ਕਰਨ ਵਾਲੀਆਂ ਕੁੜੀਆਂ ਬੰਦ ਰੂਮ ’ਚ ਆਪਣਾ ਮੈਨਿਊ ਕਾਰਡ ਦੱਸਦੀਆਂ ਹਨ। ਇਸ 'ਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜ਼ਿਆਦਾਤਰ ਸਪਾ ਸੈਂਟਰ ਸੀ. ਪੀ. ਆਫ਼ਿਸ ਤੋਂ ਸਿਰਫ 700 ਮੀਟਰ ਦੇ ਘੇਰੇ 'ਚ ਹਨ ਪਰ ਕਈ ਪੁਲਸ ਅਧਿਕਾਰੀ ਆਪਣੀ ਜੇਬ ਭਰਦੀ ਹੋਣ ਕਾਰਨ ਇਨ੍ਹਾਂ ਸਪ ਸੈਂਟਰਾਂ ’ਤੇ ਜ਼ਿਆਦਾਤਰ ਮਿਹਰਬਾਨ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਆਂਗਣਵਾੜੀ ਕੇਂਦਰਾਂ 'ਚ ਕਰੋੜਾਂ ਦਾ ਘਪਲਾ, ਮੁਲਜ਼ਮਾਂ ਖ਼ਿਲਾਫ਼ ਹੋਣ ਜਾ ਰਹੀ ਸਖ਼ਤ ਕਾਰਵਾਈ
ਜ਼ਿਆਦਾਤਰ ਸਪਾ ਸੈਂਟਰਾਂ ਦੀ ਨਹੀਂ ਹੋਈ ਰਜਿਸਟ੍ਰੇਸ਼ਨ
ਮਹਾਨਗਰ ’ਚ ਕਰੀਬ 250 ਤੋਂ ਵੱਧ ਸਪਾ ਸੈਂਟਰ ਹਨ, ਜੋ ਵੇਸ਼ਵਾਪੁਣੇ ਜ਼ਰੀਏ ਬੀਮਾਰੀਆਂ ਫੈਲਾਅ ਰਹੇ ਹਨ ਪਰ ਇੱਥੇ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਜ਼ਿਆਦਾਤਰ ਸਪਾ ਸੈਂਟਰਾਂ ਨੇ ਆਪਣੀ ਰਜਿਸਟ੍ਰੇਸ਼ਨ ਤੱਕ ਨਹੀਂ ਕਰਵਾ ਰੱਖੀ। ਵੈਰੀਫਿਕੇਸ਼ਨ ਅਤੇ ਰਜਿਸਟ੍ਰੇਸ਼ਨ ’ਚ ਸਟਾਫ਼ ਸਮੇਤ ਕੰਮ ਕਰਨ ਵਾਲੀਆਂ ਕੁੜੀਆਂ ਬਾਰੇ ਪੁਖ਼ਤਾ ਜਾਣਕਾਰੀ ਹੁੰਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਕੱਟ ਰਹੇ ਬੱਚਿਆਂ ਲਈ ਆਈ ਵੱਡੀ ਖ਼ਬਰ, ਧਿਆਨ ਦੇਣ ਮਾਪੇ
ਸਪਾ ਸੈਂਟਰਾਂ ਦੇ ਮੈਨੇਜਰ ਕਰਦੇ ਹਨ ਖਾਨਾਪੂਰਤੀ
ਮਹਾਨਗਰ ਦੇ ਜ਼ਿਆਦਾਤਰ ਸਪਾ ਸੈਂਟਰਾਂ ਦੇ ਮਾਲਕ ਦੂਜੇ ਸੂਬਿਆਂ ਤੋਂ ਹਨ। ਪੁਲਸ ਪ੍ਰਸ਼ਾਸਨ ਨਾਲ ਸੈਟਿੰਗ ਕਾਰਨ ਜ਼ਿਆਦਾਤਰ ਸੈਂਟਰਾਂ ਦੇ ਮੈਨੇਜਰ ਬੇਖ਼ੌਫ਼ ਹੋ ਕੇ ਇਸ ਨਾਜਾਇਜ਼ ਕਾਰੋਬਾਰ ’ਚ ਸ਼ਾਮਲ ਹਨ। ਕਈ ਪ੍ਰਸਿੱਧ ਲੋਕ ਵੀ ਆਪਣੀ ਹਵਸ ਮਿਟਾਉਣ ਲਈ ਲੁਕ-ਛਿਪ ਕੇ ਇਸ ਕਾਰੋਬਾਰ 'ਚ ਆਪਣੀ ਹਿੱਸੇਦਾਰੀ ਰੱਖਦੇ ਹਨ ਪਰ ਵੇਸ਼ਵਾਪੁਣੇ ਵਰਗਾ ਨਾਜਾਇਜ਼ ਕੰਮ ਹੋਣ ਕਾਰਨ ਉਹ ਸਿਰਫ ਪਰਦੇ ਦੇ ਪਿੱਛੇ ਰਹਿ ਕੇ ਕੰਮ ਕਰ ਰਹੇ ਹਨ।
ਪੁਲਸ ਪ੍ਰਸ਼ਾਸਨ ਨੂੰ ਸਖ਼ਤ ਹੋਣ ਦੀ ਲੋੜ
ਮਹਾਨਗਰ ਦੇ ਜ਼ਿਆਦਾਤਰ ਸਪਾ ਸੈਂਟਰਾਂ ’ਚ ਕੁੜੀਆਂ ਬਿਨਾਂ ਮੈਡੀਕਲ ਦੇ ਵੇਸ਼ਵਾਪੁਣਾ ਫੈਲਾਅ ਰਹੀਆਂ ਹਨ। ਸੂਤਰਾਂ ਦੇ ਮੁਤਾਬਕ ਕਈ ਕੁੜੀਆਂ ਏਡਜ਼ ਦੀ ਭਿਆਨਕ ਬੀਮਾਰੀ ਤੋਂ ਗ੍ਰਸਤ ਹਨ, ਜੋ ਕਿ ਨੌਜਵਾਨ ਪੀੜ੍ਹੀ ਸਮੇਤ ਸਮੂਹ ਮਨੁੱਖ ਜਾਤੀ ਲਈ ਬੇਹੱਦ ਘਾਤਕ ਹੈ। ਪੁਲਸ ਪ੍ਰਸ਼ਾਸਨ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਨਿਯਮਾਂ ਮੁਤਾਬਕ ਸਪਾ ਸੈਂਟਰਾਂ ਸਬੰਧੀ ਹਰਕਤ ਵਿਚ ਆਵੇ। ਨਾਜਾਇਜ਼ ਕਾਰਜ ਕਰਨ ਵਾਲੇ ਸਪਾ ਸੈਂਟਰਾਂ ਖ਼ਿਲਾਫ਼ ਸਖ਼ਤ ਰੁਖ ਅਖ਼ਤਿਆਰ ਕਰੇ।
ਇਜ਼ੀ ਮਨੀ ਵਿਗਾੜ ਰਹੀ ਕੁੜੀਆਂ ਨੂੰ
ਸਪਾ ਸੈਂਟਰ ਅਜਿਹਾ ਕੰਪਲੈਕਸ ਹੈ, ਜਿੱਥੇ ਕੰਮ ਕਰਨ ਵਾਲੀਆਂ ਜ਼ਿਆਦਾਤਰ ਕੁੜੀਆਂ ਦੂਜੀ ਜਗ੍ਹਾ ਕੰਮ ਨਹੀਂ ਕਰ ਸਕਦੀਆਂ। ‘ਜਗ ਬਾਣੀ’ ਦੀ ਟੀਮ ਨੇ ਆਪਣੇ ਪੱਧਰ ’ਤੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸਪਾ ਸੈਂਟਰਾਂ ’ਚ ਕੰਮ ਕਰਨ ਵਾਲੀਆਂ ਜ਼ਿਆਦਾਤਰ ਕੁੜੀਆਂ ਮਹਾਨਗਰ ਦੀਆਂ ਨਹੀਂ ਹਨ। 95 ਫ਼ੀਸਦੀ ਤੋਂ ਵੱਧ ਕੁੜੀਆਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਦੂਜੇ ਸੂਬਿਆਂ ਤੋਂ ਹਨ, ਜਿਨ੍ਹਾਂ ਨੂੰ ਇਜ਼ੀ ਮਨੀ ਦੀ ਆਦਤ ਪੈ ਚੁੱਕੀ ਹੈ। ਸਪਾ ਸੈਂਟਰਾਂ ’ਚ ਕੰਮ ਕਰਨ ਵਾਲੀ ਔਸਤਨ ਇਕ ਕੁੜੀ 50 ਹਜ਼ਾਰ ਤੋਂ 1 ਲੱਖ ਰੁਪਏ ਮਹੀਨਾ ਤੱਕ ਕਮਾ ਲੈਂਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News