ਮੁਕਤਸਰ ’ਚ ਬੇਨਕਾਬ ਹੋਇਆ ਜਿਸਮ ਫਰੋਸ਼ੀ ਦਾ ਅੱਡਾ, ਇਤਰਾਜ਼ਯੋਗ ਹਾਲਤ ’ਚ ਮਿਲੇ ਜੋੜੇ
Friday, Apr 29, 2022 - 06:20 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਪਿਛਲੇ ਸਮੇਂ ਤੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਵੱਲੋਂ ਹਰ ਤਰ੍ਹਾਂ ਦੇ ਸਮਾਜ ਵਿਰੋਧੀ ਅਨਸਰਾਂ ’ਤੇ ਆਪਣਾ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਅਮਨ ਕਾਨੂੰਨ ਦੀ ਪਾਲਣਾ ਕਰਨ ਵਾਲਿਆਂ ਦੀ ਪੁਲਸ ਵੱਲੋਂ ਹਰ ਮੱਦਦ ਵੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਮੰਡੀ ਕਿੱਲਿਆਂ ਵਾਲੀ ਵਿਖੇ ਕਿਸੇ ਘਰ ਵਿਚ ਜਿਸਮ ਫਰੋਸ਼ੀ ਦਾ ਧੰਦਾ ਚੱਲਦੇ ਹੋਣ ਦੀ ਠੋਸ ਸੂਚਨਾ ਕਿਸੇ ਮੁਖਬਰ ਵੱਲੋਂ ਥਾਣਾ ਲੰਬੀ ਵਿਖੇ ਦਿੱਤੀ ਗਈ ਸੀ। ਇਸ ਜ਼ਿਲ੍ਹਾ ਦੇ ਸੀਨੀਅਰ ਕਪਤਾਨ ਪੁਲਸ ਧਰੂਮਨ. ਐੱਚ. ਨਿੰਬਾਲੇ ਵੱਲੋਂ ਇਸ ਜ਼ਿਲ੍ਹਾ ਦੇ ਮੁੱਖ ਅਫਸਰਾਂ ਅਤੇ ਅਧੀਨ ਸਟਾਫ ਨੂੰ ਇਹ ਪਹਿਲਾਂ ਹੀ ਅਗਾਹ ਕੀਤਾ ਜਾ ਚੁੱਕਾ ਸੀ ਕਿ ਇਸ ਜ਼ਿਲ੍ਹਾ ਦੀ ਹਦੂਦ ਅੰਦਰ ਕਿਸੇ ਕਿਸਮ ਦੀ ਗੈਰਕਾਨੂੰਨੀ ਜਾਂ ਸਮਾਜ ਵਿਰੋਧੀ ਗਤੀਵਿਧੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਲਈ ਥਾਣਾ ਲੰਬੀ ਦੇ ਮੁੱਖ ਅਫਸਰ ਇੰਸ. ਅਮਨਦੀਪ ਸਿੰਘ ਅਤੇ ਐੱਸ.ਆਈ ਸਿਕੰਦਰ ਸਿੰਘ ਦੀ ਅਗਵਾਈ ਵਿਚ ਇਕ ਵਿਸ਼ੇਸ਼ ਪੁਲਸ ਪਾਰਟੀ ਵੱਲੋਂ ਮੁਖਬਰ ਵੱਲੋਂ ਦੱਸੀ ਗਈ ਜਗ੍ਹਾ ’ਤੇ ਦਬਿਸ਼ ਕੀਤੀ ਗਈ।
ਇਹ ਵੀ ਪੜ੍ਹੋ : ਦਵਿੰਦਰ ਬੰਬੀਹਾ ਤੇ ਸੁੱਖਾ ਦੂਨੇਕੇ ਗਰੁੱਪ ਦੇ ਤਿੰਨ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਵੱਡੇ ਖੁਲਾਸੇ ਹੋਣ ਦੀ ਉਮੀਦ
ਪੁਲਸ ਪਾਰਟੀ ਨੂੰ ਪੰਜਾਬ ਪੈਲਸ ਮੰਡੀ ਕਿਲਿਆਂ ਵਾਲੀ ਦੇ ਨਜ਼ਦੀਕ ਬਿੱਟੂ ਕੌਰ ਪਤਨੀ ਮੋਨੂੰ ਸਿੰਘ ਪੁੱਤਰ ਰੈਬਰ ਸਿੰਘ ਦੇ ਘਰ ਵਿਚ ਰੇਡ ਕਰਨ ’ਤੇ ਕਈ ਮਰਦ ਅਤੇ ਔਰਤਾਂ ਇਤਰਾਜ਼ ਯੋਗ ਹਾਲਤ ਵਿਚ ਮਿਲੇ ਜੋ ਉਸ ਜਗ੍ਹਾ ’ਤੇ ਆਪਣੀ ਹਾਜ਼ਰੀ ਦਾ ਕੋਈ ਠੋਸ ਕਾਰਨ ਪੁਲਸ ਨੂੰ ਨਹੀ ਦੱਸ ਸਕੇ। ਇਸ ਲਈ ਇਨ੍ਹਾਂ ਨੂੰ ਮੌਕੇ ’ਤੇ ਹੀ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ। ਇਨ੍ਹਾਂ ਕਾਬੂ ਕੀਤੇ ਗਏ ਮੁਲਜ਼ਮਾਂ ਵਿਚ ਗੁਰਪਰੇਮ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਜਲਾਲੇਆਣਾ, ਰਾਮਜੀ ਪੁੱਤਰ ਜੈਲਾ ਸਿੰਘ ਵਾਸੀ ਗੁਰੂਸਰ ਜ਼ਿਲ੍ਹਾ ਬਠਿੰਡਾ, ਰਮਨਦੀਪ ਕੌਰ ਪਤਨੀ ਮੰਗਲ ਸਿੰਘ ਵਾਸੀ ਸ਼ਾਮ ਸੁੱਖ (ਹਰਿਆਣਾ), ਕਵਲਪ੍ਰੀਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਨਾਰੰਗ (ਹਰਿਆਣਾ), ਅਮਰ ਕੌਰ ਪਤਨੀ ਜਗਦੇਵ ਸਿੰਘ ਵਾਸੀ ਕਮਾਲੂ, ਬਲਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਲੰਬੀ ਸ਼ਾਮਲ ਸਨ। ਇੰਨ੍ਹਾਂ ਸਾਰਿਆਂ ਵਿਰੁੱਧ ਮੁਕੱਦਮਾ ਨੰਬਰ 90 ਮਿਤੀ 28/04/2022 ਅ/ਧ 3/4/5 ਇੰਮੋਰਲ ਟ੍ਰ੍ਰੈਫਿਕ ਪਰਵੈਸ਼ਨ ਐਕਟ ਸਾਲ 1956 ਦੇ ਅਧੀਨ ਥਾਣਾ ਲੰਬੀ ਵਿਖੇ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਹੋਰ ਬਾਰੀਕੀ ਅਤੇ ਸਖ਼ਤੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਤਾਂ ਜੋ ਇਸ ਪ੍ਰਕਾਰ ਦੇ ਕਾਲੇ ਧੰਦੇ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚੋਂ ਜੜ੍ਹੋਂ ਖ਼ਤਮ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਪਟਿਆਲਾ ’ਚ ਬੇਹੱਦ ਤਣਾਅਪੂਰਨ ਹੋਏ ਹਾਲਾਤ, ਪੁਲਸ ਨੇ ਕੀਤੇ ਹਵਾਈ ਫਾਇਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?