ਲੁਧਿਆਣਾ ''ਚ ਦੇਹ ਵਪਾਰ ਦੇ ਅੱਡੇ ''ਤੇ ਪੁਲਸ ਦਾ ਛਾਪਾ, ਮੌਕੇ ''ਤੇ 3 ਕੁੜੀਆਂ ਸਣੇ ਗਾਹਕ ਤੇ ਦਲਾਲ ਗ੍ਰਿਫ਼ਤਾਰ
Wednesday, Jul 28, 2021 - 02:22 PM (IST)
ਲੁਧਿਆਣਾ (ਰਿਸ਼ੀ) : ਇੱਥੇ ਐੱਲ. ਆਈ. ਜੀ. ਫਲੈਟ ’ਚ ਦੇਹ ਵਪਾਰ ਦੇ ਅੱਡੇ ’ਤੇ ਡਵੀਜ਼ਨ ਨੰਬਰ-7 ਦੀ ਪੁਲਸ ਵੱਲੋਂ ਛਾਪੇਮਾਰੀ ਕੀਤੀ ਗਈ। ਪੁਲਸ ਦੇਖ ਕੇ ਆਂਟੀ ਮੌਕੇ ’ਤੇ ਫ਼ਰਾਰ ਹੋ ਗਈ, ਜਦੋਂ 3 ਕੁੜੀਆਂ, ਇਕ ਗਾਹਕ ਅਤੇ ਇਕ ਦਲਾਲ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ, 412 ਦਿਨਾਂ ਮਗਰੋਂ ਸੂਬੇ 'ਚ 'ਕੋਰੋਨਾ' ਨਾਲ ਕਿਸੇ ਦੀ ਮੌਤ ਨਹੀਂ
ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਸਤਵੀਰ ਸਿੰਘ ਨੇ ਦੱਸਿਆ ਕਿ ਫਰਾਰ ਆਂਟੀ ਦੀ ਪਛਾਣ ਸੰਤੋਸ਼ ਬਾਂਸਲ ਅਤੇ ਗਾਹਕ ਦੀ ਪਛਾਣ ਜਾਨ ਸਿੰਘ ਅਤੇ ਦਲਾਲ ਦੀ ਪਛਾਣ ਪਾਮਿਲ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਪ੍ਰਧਾਨ ਬਣਨ ਮਗਰੋਂ ਪਹਿਲੀ ਵਾਰ ਕੈਪਟਨ ਨੂੰ ਮਿਲਣ ਪੁੱਜੇ ਨਵਜੋਤ ਸਿੱਧੂ
ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਆਂਟੀ ਆਪਣੇ ਘਰ ਵਿਚ ਬੇਖੌਫ਼ ਹੋ ਕੇ ਦੇਹ ਵਪਾਰ ਦਾ ਧੰਦਾ ਚਲਾ ਰਹੀ ਹੈ, ਜਿਸ ’ਤੇ ਥਾਣਾ ਟਿੱਬਾ ਦੇ ਇੰਸਪੈਕਟਰ ਪ੍ਰਮੋਦ ਕੁਮਾਰ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ ਗਈ। ਆਂਟੀ ’ਤੇ ਸਾਲ 2016 ਵਿਚ ਵੀ ਇਕ ਕੇਸ ਦਰਜ ਹੋਇਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਹੁਣ ਪ੍ਰੀ-ਪੇਡ ਹੋ ਜਾਣਗੇ ਸਭ ਦੇ 'ਮੀਟਰ'
ਆਂਟੀ ਗਾਹਕਾਂ ਨੂੰ ਪੁਲਸ ਰੇਡ ਨਾ ਹੋਣ ਦੀ ਵੀ ਗਾਰੰਟੀ ਦਿੰਦੀ ਸੀ। ਹਾਲ ਦੀ ਘੜੀ ਪੁਲਸ ਆਂਟੀ ਦੀ ਭਾਲ ਵਿਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਫੜ੍ਹੀਆਂ ਗਈਆਂ ਕੁੜੀਆਂ ਨੇੜਲੇ ਇਲਾਕੇ ਦੀਆਂ ਰਹਿਣ ਵਾਲੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ