ਬਾਹਰੋਂ ਕੁੜੀਆਂ ਲਿਆ ਹੋਟਲ 'ਚ ਕਰਾਉਂਦੇ ਸੀ ਦੇਹ ਵਪਾਰ, ਇੰਝ ਹੋਇਆ ਹਾਈ ਪ੍ਰੋਫਾਈਲ ਰੈਕਟ ਦਾ ਪਰਦਾਫਾਸ਼

Monday, Sep 18, 2023 - 12:02 PM (IST)

ਬਾਹਰੋਂ ਕੁੜੀਆਂ ਲਿਆ ਹੋਟਲ 'ਚ ਕਰਾਉਂਦੇ ਸੀ ਦੇਹ ਵਪਾਰ, ਇੰਝ ਹੋਇਆ ਹਾਈ ਪ੍ਰੋਫਾਈਲ ਰੈਕਟ ਦਾ ਪਰਦਾਫਾਸ਼

 ਚੰਡੀਗੜ੍ਹ (ਸੁਸ਼ੀਲ) : ਪੁਲਸ ਨੇ ਕਜਹੇੜੀ ਸਥਿਤ ਹੋਟਲ 'ਚ ਛਾਪਾ ਮਾਰ ਕੇ ਦੇਹ ਵਪਾਰ ਕਰਵਾਉਣ ਦੇ ਦੋਸ਼ 'ਚ ਸਹਿ ਮਾਲਕ ਕਜਹੇੜੀ ਵਾਸੀ ਹੁਸੈਨ ਅਤੇ ਉੱਤਰ ਪ੍ਰਦੇਸ਼ ਵਾਸੀ ਸੰਦੀਪ ਨੂੰ ਗ੍ਰਿਫ਼ਤਾਰ ਕੀਤਾ ਹੈ। ਉੱਥੇ ਹੀ ਹੋਟਲ ਤੋਂ ਆਸਾਮ ਦੀ ਇਕ ਕੁੜੀ ਨੂੰ ਛੁਡਵਾਇਆ ਗਿਆ ਹੈ। ਸੈਕਟਰ-36 ਥਾਣੇ ਦੀ ਪੁਲਸ ਨੇ ਕੇਸ ਦਰਜ ਕਰਕੇ ਦੋਹਾਂ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਮੁਹੰਮਦ ਹੁਸੈਨ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਅਤੇ ਮੁਲਜ਼ਮ ਸੰਦੀਪ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਕੁੜੀ ਨੂੰ ਨਾਰੀ ਨਿਕੇਤਨ ਭੇਜ ਕੇ ਪੁਲਸ ਹੋਟਲ ਮਾਲਕ ਦੀ ਭਾਲ 'ਚ ਜੁੱਟ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਆਈ ਨਵੀਂ ਅਪਡੇਟ, ਲੋਕਾਂ ਨੂੰ ਜਲਦ ਮਿਲੇਗੀ ਵੱਡੀ ਰਾਹਤ

ਸੈਕਟਰ-36 ਥਾਣਾ ਇੰਚਾਰਜ ਓਮ ਪ੍ਰਕਾਸ਼ ਨੂੰ ਸੂਚਨਾ ਮਿਲੀ ਸੀ ਕਿ ਕਜਹੇੜੀ ਸਥਿਤ ਹੋਟਲ 'ਚ ਅੰਤਰਰਾਜੀ ਔਰਤਾਂ ਨੂੰ ਜਿਣਸੀ ਸ਼ੋਸ਼ਣ ਲਈ ਰੱਖਿਆ ਹੋਇਆ ਹੈ। ਹੋਟਲ ਮਾਲਕ ਅਤੇ ਮੁਲਜ਼ਮ ਨੌਕਰੀ ਦੇਣ ਦੇ ਨਾਂ 'ਤੇ ਦੇਹ ਵਪਾਰ ਨੂੰ ਉਤਸ਼ਾਹਿਤ ਕਰ ਰਹੇ ਹਨ। ਪੁਲਸ ਨੇ ਇਕ ਫਰਜ਼ੀ ਗਾਹਕ ਬਣਾ ਕੇ ਭੇਜਿਆ ਸੀ। ਉਸ ਨੂੰ ਹੋਟਲ ਦੇ ਸਹਿ-ਮਾਲਕ ਹੁਸੈਨ ਅਤੇ ਮੁਲਜ਼ਮ ਸੰਦੀਪ ਮਿਲੇ। ਫਰਜ਼ੀ ਗਾਹਕ ਅਤੇ ਉਕਤ ਦੋਹਾਂ ਵਿਅਕਤੀਆਂ ਵਿਚਕਾਰ ਡੀਲ ਹੋ ਗਈ, ਜਿਸ ਤੋਂ ਬਾਅਦ ਪੁਲਸ ਟੀਮ ਨੇ ਛਾਪਾ ਮਾਰਿਆ।

ਇਹ ਵੀ ਪੜ੍ਹੋ : ਪੰਜਾਬ 'ਚ ਜੇਕਰ ਸਰਕਾਰੀ ਬੱਸਾਂ 'ਚ ਸਫ਼ਰ ਕਰਦੇ ਹੋ ਤਾਂ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਇਹ ਖ਼ਬਰ

ਛਾਪੇਮਾਰੀ ਦੌਰਾਨ ਪੁਲਸ ਨੂੰ ਆਸਾਮ ਦੀ ਰਹਿਣ ਵਾਲੀ ਇਕ ਕੁੜੀ ਵੀ ਮਿਲੀ। ਪੁੱਛਗਿੱਛ ਦੌਰਾਨ ਹੋਟਲ ਦੇ ਸਹਿ ਮਾਲਕ ਨੇ ਦੱਸਿਆ ਕਿ ਹੋਟਲ ਉਸ ਦੇ ਭਰਾ ਮੁਜ਼ਾਹਿਦ ਦਾ ਹੈ। ਭਰਾ ਦਿੱਲੀ ਦੇ ਰੋਹਿਣੀ ਵਾਸੀ ਰਾਜੂ ਤੋਂ ਆਸਾਮ, ਬੰਗਾਲ, ਯੂ. ਪੀ. ਅਤੇ ਬਿਹਾਰ ਦੀਆਂ ਕੁੜੀਆਂ ਨੂੰ ਨੌਕਰੀ ਦਿਵਾਉਣ ਦੇ ਨਾਂ 'ਤੇ ਚੰਡੀਗੜ੍ਹ ਲੈ ਕੇ ਆਉਂਦਾ ਸੀ। ਇਸ ਤੋਂ ਬਾਅਦ ਹੋਟਲ 'ਚ ਦੇਹ ਵਪਾਰ ਦਾ ਧੰਦਾ ਕਰਵਾਉਂਦੇ ਸਨ। ਪੁਲਸ ਨੇ ਦੱਸਿਆ ਕਿ ਪੁਲਸ ਕੁੜੀਆਂ ਮੁਹੱਈਆ ਕਰਵਾਉਣ ਵਾਲੇ ਰਾਜੂ ਦੀ ਭਾਲ 'ਚ ਦਿੱਲੀ ਰਵਾਨਾ ਹੋ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News