ਦੇਹ ਵਪਾਰ ਦਾ ਅੱਡਾ ਬੇਪਰਦ 4 ਔਰਤਾਂ ਸਣੇ 7 ਕਾਬੂ
Sunday, Jul 02, 2017 - 11:57 AM (IST)

ਬਠਿੰਡਾ(ਸੁਖਵਿੰਦਰ)-ਪੁਲਸ ਨੇ ਰਾਮਪੁਰਾ ਫੂਲ ਤੋਂ ਇਕ ਵੱਡਾ ਦੇਹ ਵਪਾਰ ਦਾ ਅੱਡਾ ਫੜਿਆ ਹੈ, ਜਿਥੋਂ 4 ਔਰਤਾਂ ਸਣੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ 'ਚ ਅੱਡਾ ਸੰਚਾਲਕ ਸਿਮਰਜੀਤ ਕੌਰ ਵੀ ਸ਼ਾਮਲ ਹੈ। ਜਾਣਕਾਰੀ ਮੁਤਾਬਕ ਸਿਟੀ ਰਾਮਪੁਰਾ ਪੁਲਸ ਦੇ ਮੁਖੀ ਇੰਸਪੈਕਟਰ ਦਲਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਸਿਮਰਜੀਤ ਕੌਰ ਨਾਮਕ ਔਰਤ ਆਪਣੇ ਘਰ 'ਚ ਦੇਹ ਵਪਾਰ ਦਾ ਅੱਡਾ ਚਲਾਉਂਦੀ ਹੈ। ਕਈ ਅਜਿਹੀਆਂ ਔਰਤਾਂ ਤੇ ਲੜਕੀਆਂ ਉਸ ਦੇ ਸੰਪਰਕ ਵਿਚ ਹਨ, ਜੋ ਪੈਸਿਆਂ ਖਾਤਰ ਆਪਣਾ ਜਿਸਮ ਵੇਚਦੀਆਂ ਹਨ। ਦੂਜੇ ਪਾਸੇ ਸਿਮਰਜੀਤ ਕੌਰ ਉਕਤ ਔਰਤਾਂ ਲਈ ਗਾਹਕਾਂ ਦਾ ਇੰਤਜ਼ਾਮ ਕਰਦੀ ਹੈ। ਫਿਰ ਦੋਵੇਂ ਧਿਰਾਂ ਨੂੰ ਆਪਣੇ ਹੀ ਘਰ 'ਚ ਬੁਲਾ ਲੈਂਦੀ ਸੀ। ਇਸ ਤਰ੍ਹਾਂ ਇਹ ਔਰਤ ਸਮਾਜ ਤੇ ਕਾਨੂੰਨ ਦੇ ਉਲਟ ਜਾ ਕੇ ਮੋਟੀ ਕਮਾਈ ਕਰ ਰਹੀ ਹੈ, ਜਿਸ ਤੋਂ ਆਸ-ਪਾਸ ਦੇ ਲੋਕ ਵੀ ਬਹੁਤ ਦੁਖੀ ਹਨ। ਇੰਸਪੈਕਟਰ ਦਲਜੀਤ ਸਿੰਘ ਨੇ ਉਕਤ ਔਰਤ ਨੂੰ ਰੰਗੇ ਹੱਥੀਂ ਕਾਬੂ ਕਰਨ ਲਈ ਇਸ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਅੰਤ ਉਸ ਨੂੰ ਪਿੰਡ ਭੈਣੀ ਤੋਂ ਗ੍ਰਿਫ਼ਤਾਰ ਕਰ ਲਿਆ, ਜਿਸ ਨਾਲ ਸੁਖਜੀਤ ਕੌਰ ਵਾਸੀ ਭੈਣੀ ਵੀ ਸੀ। ਇਹ ਦੋਵੇਂ ਇਥੇ ਕਿਸੇ ਗਾਹਕ ਦਾ ਇੰਤਜ਼ਾਰ ਕਰ ਰਹੀਆਂ ਸਨ। ਫਿਰ ਸਿਮਰਜੀਤ ਦੀ ਨਿਸ਼ਾਨਦੇਹੀ 'ਤੇ ਉਸ ਦੇ ਘਰੋਂ ਮਨਜੀਤ ਸਿੰਘ ਵਾਸੀ ਪੂਹਲੀ, ਅਮਨਦੀਪ ਸਿੰਘ ਵਾਸੀ ਨਥਾਣਾ, ਸੁਰਜੀਤ ਕੌਰ ਵਾਸੀ ਪੂਹਲੀ, ਮਹਿੰਦਰ ਕੌਰ ਵਾਸੀ ਭੈਣੀ ਅਤੇ ਜਸਵੀਰ ਸਿੰਘ ਵਾਸੀ ਨਥਾਣਾ ਨੂੰ ਗ੍ਰਿਫਤਾਰ ਕਰ ਲਿਆ, ਜੋ ਕਿ ਇਤਰਾਜ਼ਯੋਗ ਹਾਲਤ ਵਿਚ ਸਨ। ਪੁਲਸ ਨੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।