ਸ਼ਹਿਰ ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਬੰਦ ਹੋਣ ਕਾਰਨ ਲੋਕਾਂ ''ਚ ਭਾਰੀ ਦਹਿਸ਼ਤ

12/09/2017 5:48:12 PM

ਬੁਢਲਾਡਾ (ਬਾਂਸਲ) — ਸਥਾਨਕ ਸ਼ਹਿਰ ਦਾ ਸੀਵਰੇਜ ਟ੍ਰੀਟਮੈਂਟ ਪਲਾਟ ਬੰਦ ਹੋਣ ਕਾਰਨ ਸ਼ਹਿਰ ਦਾ ਸੀਵਰੇਜ ਦਾ ਗੰਦਾ ਪਾਣੀ ਵਿਭਾਗ ਵੱਲੋਂ ਸਿੱਧਾ ਹਸਨਪੁਰ-ਅਹਿਮਦਪੁਰ ਡਰੇਨ 'ਚ ਪਾਉਣ ਕਾਰਨ ਕਿਸੇ ਵੀ ਸਮੇਂ ਭਿਆਨਕ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ,|ਜਿਸ ਕਾਰਨ ਲੋਕਾਂ 'ਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।|ਇੱਕਤਰ ਕੀਤੀ ਜਾਣਕਾਰੀ ਅਨੁਸਾਰ 2014 'ਚ ਕਰੋੜਾ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ। ਸੀਵਰੇਜ ਟ੍ਰੀਟਮੈਂਟ ਪਲਾਟ ਜੋ ਸ਼ਹਿਰ ਦੇ ਸੀਵਰੇਜ ਦੇ ਪਾਣੀ ਨੂੰ ਸਾਫ ਸੁਥਰਾ ਕਰਕੇ ਨੇੜੇ ਡਰੇਨ 'ਚ ਨਿਕਾਸੀ ਦਾ ਕੰਮ ਕਰਦਾ ਸੀ। ਇਸ ਪਲਾਟ ਦੀ ਜ਼ਿੰਮੇਵਾਰੀ ਵਿਭਾਗ ਵੱਲੋਂ ਇਕ ਪ੍ਰਾਇਵੇਟ ਕੰਪਨੀ ਨੂੰ ਸੌਂਪੀ ਗਈ ਸੀ। ਜੋ ਰੋਜ਼ਾਨਾ 6 ਲੱਖ ਲੀਟਰ 3 ਐੱਮ. ਬੀ. ਆਰ. ਅਧੀਨ ਸੀਵਰੇਜ ਦੇ ਪਾਣੀ ਦੀ ਸਫਾਈ ਕਰਕੇ ਡਰੇਨ 'ਚ ਪਾਉਂਦੀ ਸੀ|ਪਰ ਕੁੱਝ ਅਰਸੇ ਤੋਂ ਬੰਦ ਹੋਣ ਕਾਰਨ ਸ਼ਹਿਰ ਦੇ ਸੀਵਰੇਜ ਦੀ ਨਿਕਾਸੀ ਦਾ ਸਿਸਟਮ ਇਕ ਦਮ ਠੱਪ ਹੋ ਗਿਆ। ਜਿਸ ਕਾਰਨ ਅਸਿੱਧੇ ਤੌਰ ਤੇ ਸੀਵਰੇਜ ਦਾ ਪਾਣੀ ਅਹਿਮਦਪੁਰ-ਹਸਨਪੁਰ ਡਰੇਨ 'ਚ ਪਾਇਆ ਜਾ ਰਿਹਾ ਹੈ, ਉਥੇ ਇਸ ਟ੍ਰੀਟਮੇਂਟ ਪਲਾਟ 'ਚ ਕੰਪਨੀ ਵੱਲੋਂ ਰੱਖੇ ਗਏ ਮੁਲਾਜ਼ਮਾਂ ਵੱਲੋਂ ਪਿਛਲੇ ਦੋ ਮਹੀਨੀਆਂ ਤੋਂ ਤਨਖਾਹਾਂ ਨਾ ਦੇਣ ਕਾਰਨ ਮੁਲਾਜ਼ਮਾਂ ਵੱਲੋਂ ਧਰਨਾ ਦੇ ਕੇ ਕੰਪਨੀ ਖਿਲਾਫ ਨਾਅਰੇਬਾਜੀ ਕੀਤੀ ਗਈ।| 
ਕੀ ਕਹਿਣਾ ਹੈ ਸੰਬੰਧਤ ਵਿਭਾਗ ਦੇ ਐੱਸ. ਡੀ. ਓ. ਦਾ :
ਵਿਭਾਗ ਦੇ ਐੱਸ. ਡੀ. ਓ. ਰਾਕੇਸ਼ ਕੁਮਾਰ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਟ੍ਰੀਟਮੈਂਟ ਪਲਾਟ ਦਾ ਇਕ ਯੂਨੀਟ ਬੰਦ ਹੋ ਚੁੱਕਿਆ ਹੈ, ਜਿਸਦੀ ਰਿਪੇਅਰ ਕੀਤੀ ਜਾ ਰਹੀ ਹੈ|ਪਰ ਸੀਵਰੇਜ ਦਾ ਪਾਣੀ ਐੱਮ.ਪੀ.ਐੱਸ. ਰਾਹੀਂ ਤਬਦੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਤਨਖਾਹ ਸੰਬੰਧੀ ਸੰਬੰਧਿਤ ਕੰਪਨੀ ਨੂੰ ਹਦਾਇਤ ਕੀਤੀ ਜਾ ਰਹੀ ਹੈ ਕਿ ਤੁਰੰਤ ਅਦਾਇਗੀ ਕਰੇ।
ਕੀ ਕਹਿਣਾ ਹੈ ਧਰਨੇ ਤੇ ਬੈਠੇ ਮੁਲਾਜਮਾਂ ਦਾ :
ਪੀ. ਡਬਲਿਯੂ. ਡੀ. ਕਰਮਚਾਰੀ ਵਰਕਰ ਯੂਨੀਅਨ ਦੇ ਆਗੂ ਤਰਸੇਮ ਲਾਲ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਟ੍ਰੀਟਮੇਂਟ ਪਲਾਟ 'ਚ ਕੰਮ ਕਰਦੇ ਅੱਠ ਕਰਮਚਾਰੀਆਂ ਨੂੰ ਪਿਛਲੇ ਦੋ ਮਹੀਨਿਆ ਤੋਂ ਕੰਪਨੀ ਵੱਲੋਂ ਤਨਖਾਹ ਨਹੀਂ ਦਿੱਤੀ ਗਈ,|ਜਿਸ ਕਾਰਨ ਮੁਲਾਜਮਾਂ ਵੱਲੋਂ ਤਨਖਾਹ ਨਾ ਮਿਲਣ ਕਾਰਨ ਅੱਜ ਧਰਨੇ ਤੇ ਬੈਠ ਕੇ ਸਰਕਾਰ ਅਤੇ ਕੰਪਨੀ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।|ਧਰਨੇ ਤੇ ਬੈਠੇ ਓਪਰੇਟਰ ਕੁਲਦੀਪ ਸਿੰਘ,ਹਰਭਜਨ ਸਿੰਘ, ਜਗਸੀਰ ਸਿੰਘ ਹਾਜ਼ਰ ਸਨ। 
ਕੀ ਕਹਿਣਾ ਹੈ ਹਲਕਾ ਵਿਧਾਇਕ ਦਾ : 
ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਧਰਨੇ ਤੇ ਪਹੁੰਚ ਕੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਜਾਨਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਟ੍ਰੀਟਮੈਂਟ ਪਲਾਟ ਦੀ ਆੜ 'ਚ ੍ਹਸ਼ਹਿਰ ਦੇ ਲੋਕਾਂ ਦਾ ਮਨੁੱਖੀ ਘਾਣ ਤੁਰੰਤ ਬੰਦ ਕੀਤਾ ਜਾਵੇ।| ਉਨ੍ਹ੍ਰਾਂ ਕਿਹਾ ਕਿ ਸੀਵਰੇਜ ਦੀ ਸਿੱਧੀ ਨਿਕਾਸੀ ਪਲਾਟ ਦੇ ਨਾਲ ਲੱਗਦੇ ਹਿੱਸੇ ਨਗਰ ਕੌਂਸਲ ਦੇ ਸਥਾਨ 'ਚ ਕੀਤੀ ਜਾ ਰਹੀ ਹੈ ਤੇ ਇਹ ਨਿਕਾਸੀ ਜਿੱਥੇ ਲੋਕਾਂ ਲਈ ਘਾਤਕ ਹੈ ਉੱਥੇ ਡਰੇਨ 'ਚ ਪਾਇਆ ਜਾ ਰਿਹਾ ਗੰਦਾ ਪਾਣੀ ਪਸ਼ੂ-ਪੰਛੀਆਂ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ।|ਉਨ੍ਹਾਂ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਕਿ ਇਸ ਪਾਸੇ ਵੱਲ ਫੋਰੀ ਧਿਆਨ ਦਿੱਤਾ ਜਾਵੇ।


Related News