ਲਾਭ ਸਿੰਘ ਨਗਰ ਵਿਖੇ ਜਗ੍ਹਾ-ਜਗ੍ਹਾ ਓਵਰਫਲੋ ਹੋ ਰਿਹਾ ਸੀਵਰੇਜ

Wednesday, Jan 03, 2018 - 07:04 AM (IST)

ਲਾਭ ਸਿੰਘ ਨਗਰ ਵਿਖੇ ਜਗ੍ਹਾ-ਜਗ੍ਹਾ ਓਵਰਫਲੋ ਹੋ ਰਿਹਾ ਸੀਵਰੇਜ

ਜਲੰਧਰ, (ਖੁਰਾਣਾ)- ਗੁਲਾਬ ਦੇਵੀ ਰੋਡ 'ਤੇ ਸਥਿਤ ਸ਼ਹੀਦ ਬਾਬੂ ਲਾਭ ਸਿੰਘ ਨਗਰ ਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਸੀਵਰੇਜ ਵਿਵਸਥਾ ਕਾਫੀ ਗੜਬੜਾਈ ਹੋਈ ਹੈ। ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਪ੍ਰਭੂਨੈਨ ਜੋਤ ਸਿੰਘ ਗੋਗਾ ਨੇ ਦੱਸਿਆ ਕਿ ਡਿਸਪੋਜ਼ਲ ਕਾਰਨ ਸੀਵਰੇਜ ਦੀ ਸਮੱਸਿਆ ਪਿਛਲੇ ਕਈ ਦਿਨਾਂ ਤੋਂ ਆ ਰਹੀ ਹੈ, ਜਿਸ ਕਾਰਨ ਮੁਹੱਲੇ ਦੀਆਂ ਕਈ ਗਲੀਆਂ 'ਚ ਗੰਦਾ ਪਾਣੀ ਭਰਿਆ ਰਹਿੰਦਾ ਹੈ, ਗੰਦੇ ਨਾਲੇ ਦੇ ਸੀਵਰੇਜ ਦਾ ਕੁਨੈਕਸ਼ਨ ਜੋੜਿਆ ਜਾਵੇ ਅਤੇ ਉਥੇ ਸੜਕਾਂ ਨੂੰ ਠੀਕ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਪ੍ਰੇਸ਼ਾਨੀ ਦੂਰ ਹੋ ਸਕੇ। ਗੋਗਾ ਨੇ ਮੰਗ ਕੀਤੀ ਹੈ ਕਿ ਇਸ ਖੇਤਰ ਦੇ ਸੀਵਰੇਜ ਨੂੰ ਸੁਪਰ ਸਕਸ਼ਨ ਮਸ਼ੀਨਾਂ ਨਾਲ ਸਾਫ ਕਰਵਾਇਆ ਜਾਵੇ ਤਾਂ ਜੋ ਲਾਈਨਾਂ ਵਿਚ ਜਾਮ ਗਾਰ ਬਾਹਰ ਨਿਕਲ ਸਕੇ ਅਤੇ ਲੋਕਾਂ ਦੀ ਪ੍ਰੇਸ਼ਾਨੀ ਦੂਰ ਹੋ ਸਕੇ। 


Related News