ਜੂਆ ਖੇਡਦੇ 7 ਜੁਆਰੀਏ ਤੇ 1 ਸੱਟੇਬਾਜ਼ ਕਾਬੂ

Friday, Oct 06, 2017 - 06:41 AM (IST)

ਜੂਆ ਖੇਡਦੇ 7 ਜੁਆਰੀਏ ਤੇ 1 ਸੱਟੇਬਾਜ਼ ਕਾਬੂ

ਅੰਮ੍ਰਿਤਸਰ,  (ਜ. ਬ.)–  ਰਾਮਬਾਗ ਥਾਣੇ ਦੀ ਪੁਲਸ ਨੇ ਜੂਆ ਖੇਡ ਰਹੇ 7 ਜੁਆਰੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ। ਗ੍ਰਿਫਤਾਰ ਕੀਤੇ ਗਏ ਮਾਨਵ ਕੁਮਾਰ ਪੁੱਤਰ ਇੰਦਰ ਕੁਮਾਰ ਵਾਸੀ ਹੁਸੈਨਪੁਰਾ, ਮਨਿੰਦਰ ਸਿੰਘ ਪੁੱਤਰ ਵੀਰ ਸਿੰਘ ਵਾਸੀ ਹੁਸੈਨਪੁਰਾ, ਅੰਕੁਸ਼ ਪੁੱਤਰ ਸੁਰਿੰਦਰ ਕੁਮਾਰ, ਰੋਹਿਤ ਭਸੀਨ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਹੁਸੈਨਪੁਰਾ, ਵਿਸ਼ਾਲ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਸੁੰਦਰ ਨਗਰ, ਨਵਜੋਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਤਿਲਕ ਨਗਰ ਤੇ ਭੁਪਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਸ਼ਰੀਫਪੁਰਾ ਦੇ ਕਬਜ਼ੇ 'ਚੋਂ 52 ਪੱਤੇ ਤਾਸ਼ ਅਤੇ 21590 ਰੁਪਏ ਜੂਏ ਦੀ ਰਕਮ ਬਰਾਮਦ ਕਰ ਕੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।  ਇਸੇ ਤਰ੍ਹਾਂ ਐਂਟੀ-ਗੁੰਡਾਗਰਦੀ ਟੀਮ ਵੱਲੋਂ ਛਾਪੇਮਾਰੀ ਕਰਦਿਆਂ ਇਕ ਸੱਟੇਬਾਜ਼ ਰਮੇਸ਼ ਕੁਮਾਰ ਪੁੱਤਰ ਸ਼ਿਵ ਕੁਮਾਰ ਵਾਸੀ ਲੋਹਗੜ੍ਹ ਚੌਕ ਦੇ ਕਬਜ਼ੇ 'ਚੋਂ ਦੜਾ ਪਰਚੀ ਤੇ 970 ਰੁਪਏ ਦੜੇ ਦੀ ਰਕਮ ਬਰਾਮਦ ਕਰ ਕੇ ਪੁਲਸ ਨੇ ਥਾਣਾ ਡੀ-ਡਵੀਜ਼ਨ ਵਿਖੇ ਮਾਮਲਾ ਦਰਜ ਕਰ ਲਿਆ ਹੈ।


Related News