ਪੰਜਾਬ ਸਰਕਾਰ ਵਲੋਂ ਔਰਤਾਂ ਦੇ ਸਸ਼ਕਤੀਕਰਨ ਲਈ ''ਸੇਵਾ ਭਾਰਤ'' ਨਾਲ ਸਮਝੌਤਾ ਸਹੀਬੰਦ

08/19/2017 6:59:29 AM

ਚੰਡੀਗੜ੍ਹ - ਪੰਜਾਬ ਵਿਚ ਔਰਤਾਂ ਨੂੰ ਆਰਥਿਕ ਅਤੇ ਸਮਾਜਿਕ ਪੱਧਰ 'ਤੇ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਅਤੇ ਸੈਲਫ ਇੰਪਲਾਈਡ ਵੂਮੈਨਜ਼ ਐਸੋਸੀਏਸ਼ਨ (ਸੇਵਾ) ਭਾਰਤ ਵਿਚਕਾਰ ਅੱਜ ਇਕ ਸਮਝੌਤਾ ਸਹੀਬੰਦ ਕੀਤਾ ਗਿਆ ਹੈ। ਇਸ ਸਮਝੌਤੇ 'ਤੇ ਪੰਜਾਬ ਸਰਕਾਰ ਵਲੋਂ ਡੀ. ਐੱਸ. ਮਾਂਗਟ, ਵਿਸ਼ੇਸ਼ ਸਕੱਤਰ, ਯੋਜਨਾ ਅਤੇ ਸੇਵਾ ਭਾਰਤ ਵਲੋਂ ਪੰਜਾਬ ਦੀ ਕੋਆਰਡੀਨੇਟਰ ਸੁਨੰਦਾ ਦੀਕਸ਼ਿਤ ਵਲੋਂ ਹਸਤਾਖਰ ਕੀਤੇ ਗਏ। ਇਸ ਮੌਕੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਅਨਿਰੁਧ ਤਿਵਾੜੀ, ਪ੍ਰਮੁੱਖ ਸਕੱਤਰ ਵਿੱਤ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਰੀਨਾਨਾ ਜਬਵਾਲਾ, ਪ੍ਰਧਾਨ ਸੇਵਾ ਭਾਰਤ ਅਤੇ ਹਰਸ਼ਰਨ ਕੌਰ, ਸਹਾਇਕ ਕੋਆਰਡੀਨੇਟਰ ਪੰਜਾਬ ਸੇਵਾ ਭਾਰਤ ਮੌਜੂਦ ਸਨ।
ਸਮਝੌਤੇ ਤਹਿਤ ਸੂਬੇ ਦੀਆਂ ਗਰੀਬ ਔਰਤਾਂ ਨੂੰ ਆਰਥਿਕ ਪੱਧਰ 'ਤੇ ਉੱਚਾ ਚੁੱਕਣ ਲਈ ਅਤੇ ਸਮਾਜਿਕ ਪੱਧਰ 'ਤੇ ਇਕ ਰੁਤਬਾ ਦਿਵਾਉਣ ਲਈ 'ਸੇਵਾ ਪੰਜਾਬ' ਸੰਸਥਾ ਪੰਜਾਬ ਸਰਕਾਰ ਨਾਲ ਮਿਲ ਕੇ ਕੰਮ ਕਰੇਗੀ। ਇਸ ਮੌਕੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਸੇਵਾ ਭਾਰਤ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਔਰਤਾਂ ਦੇ ਸਸ਼ਕਤੀਕਰਨ ਲਈ ਸਾਰਥਕ ਹੰਭਲੇ ਮਾਰ ਰਹੀ ਹੈ।


Related News