ਸੇਵਾ ਕੇਂਦਰ ’ਚ ਹੋ ਰਹੀ ਹੈ ਪਾਣੀ ਦੀ ਬਰਬਾਦੀ

Wednesday, Aug 22, 2018 - 01:08 AM (IST)

ਸੇਵਾ ਕੇਂਦਰ ’ਚ ਹੋ ਰਹੀ ਹੈ ਪਾਣੀ ਦੀ ਬਰਬਾਦੀ

ਸ੍ਰੀ ਅਨੰਦਪੁਰ ਸਾਹਿਬ,  (ਦਲਜੀਤ)-  ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਸੇਵਾ ਕੇਂਦਰ ਵਿਖੇ ਵੱਡੀ ਮਾਤਰਾ ’ਚ ਪਾਣੀ ਦੀ ਬਰਬਾਦੀ ਹੋ ਰਹੀ ਹੈ।
ਮੰਦਰ ਸ੍ਰੀ ਨੈਣਾ ਦੇਵੀ ਰੋਡ ’ਤੇ ਸਥਿਤ ਇਸ ਸੇਵਾ ਕੇਂਦਰ ਬਾਰੇ ਪਹਿਲਾਂ ਵੀ ਪਾਣੀ ਦੀ ਬਰਬਾਦੀ ਦੀਅਾਂ   ਖਬਰਾਂ ਅਖਬਾਰਾਂ  ’ਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪਰ ਬਡ਼ੇ ਅਫਸੋਸ ਦੀ ਗੱਲ ਹੈ ਕਿ ਪ੍ਰਬੰਧਕਾਂ ਤੇ ਮਹਿਕਮੇ ਵੱਲੋਂ ਇਸ ਸਬੰਧੀ ਕੋਈ ਕਾਰਗਰ ਕਦਮ ਨਹੀਂ ਚੁੱਕਿਆ ਗਿਆ। ਇਥੇ ਦੱਸਣਯੋਗ ਹੈ ਕਿ ਇਸ ਸੇਵਾ ਕੇਂਦਰ ਵਿਚ ਟੂਟੀ ਦੀ ਖਰਾਬੀ ਕਾਰਨ  ਪਾਣੀ  ਇਕੱਠਾ ਹੋ ਰਿਹਾ ਹੈ। ਸਭ ਕੁਝ ਜਾਣਦੇ ਹੋਏ ਵੀ ਮਹਿਕਮੇ ਦੇ ਅਧਿਕਾਰੀ ਇਸ ਸਭ ਤੋਂ ਮੂੰਹ ਮੋਡ਼ੀ ਬੈਠੇ ਹਨ ।
 ਜ਼ਿੰਮੇਵਾਰਾਂ ’ਤੇ ਹੋਵੇਗੀ ਕਾਰਵਾਈ : ਐਕਸੀਅਨ
ਇਸ ਸਬੰਧੀ ਜਦੋਂ ਵਾਟਰ ਸਪਲਾਈ ਦੇ ਐਕਸੀਅਨ ਮਾਈਕਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਹਿਣ ਨਹੀਂ ਕੀਤਾ ਜਾਵੇਗਾ ਤੇ ਇਸ ਲਈ ਜ਼ਿੰਮੇਵਾਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
 


Related News