ਬੰਦ ਕੀਤੇ ਸੇਵਾ ਕੇਂਦਰ ਦਾ ਸਾਮਾਨ ਚੁੱਕਣ ਆਈ ਟੀਮ ਵਾਪਸ ਪਰਤੀ

Sunday, Jul 22, 2018 - 04:32 AM (IST)

ਬੰਦ ਕੀਤੇ ਸੇਵਾ ਕੇਂਦਰ ਦਾ ਸਾਮਾਨ ਚੁੱਕਣ ਆਈ ਟੀਮ ਵਾਪਸ ਪਰਤੀ

 ਲਹਿਰਾ ਮੁਹੱਬਤ, (ਮਨੀਸ਼)-  ਪੰਜਾਬ ਸਰਕਾਰ ਵੱਲੋਂ ਬੰਦ ਕੀਤੇ ਗਏ ਲਹਿਰਾ ਮੁਹੱਬਤ ਦੇ ਸੇਵਾ ਕੇਂਦਰ ਦਾ ਸਾਮਾਨ ਚੁੱਕਣ ਆਏ ਮੁਲਾਜ਼ਮਾਂ ਨੂੰ ਲੋਕਾਂ ਦੇ ਵਿਰੋਧ ਕਾਰਨ ਵਾਪਸ ਮੁਡ਼ਨਾ ਪਿਆ। 
ਜ਼ਿਕਰਯੋਗ ਹੈ ਕਿ ਲਹਿਰਾ ਮੁਹੱਬਤ ਦੇ ਲੋਕ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਇਸ ਸੇਵਾ ਕੇਂਦਰ ਨੂੰ ਬੰਦ ਕੀਤੇ ਜਾਣ ਖਿਲਾਫ਼ ਲੰਘੇ 11 ਦਿਨਾਂ ਤੋਂ ਲਗਾਤਾਰ ਸੇਵਾ ਕੇਂਦਰ ਅੱਗੇ ਰੋਸ ਧਰਨਾ ਦੇ ਰਹੇ ਹਨ।  ਬਠਿੰਡਾ ਤੋਂ ਆਏ ਈ. ਡੀ. ਸੀ. ਮੁਲਾਜ਼ਮ ਮੁਕੇਸ਼ ਕੁਮਾਰ ਅਤੇ ਕੰਪਨੀ ਇੰਚਾਰਜ ਬਲਜਿੰਦਰ ਸਿੰਘ ਨਾਲ ਦੋ ਹੋਰ ਮੁਲਾਜ਼ਮਾਂ ਨਾਲ ਉਕਤ ਸੇਵਾ ਕੇਂਦਰ ਦਾ ਸਾਮਾਨ ਚੁੱਕਣ ਲਈ ਆਏ ਸਨ। ਲੋਕਾਂ ਨੂੰ ਜਿਉਂ ਹੀ ਇਸ ਕਾਰਵਾਈ ਦਾ ਪਤਾ ਲੱਗਾ ਤਾਂ ਉਨ੍ਹਾਂ ਗੁਰਦੁਆਰੇ ਦੇ ਸਪੀਕਰ ਰਾਹੀਂ ਮੁਨਾਦੀ ਕਰਵਾ ਕੇ ਲੋਕਾਂ ਦਾ ਭਾਰੀ ਇਕੱਠ ਕਰ ਲਿਆ, ਜਿਸ ਤੋਂ ਬਾਅਦ ਸਾਮਾਨ ਚੁੱਕਣ ਆਏ ਮੁਲਾਜ਼ਮਾਂ  ਨੂੰ  ਖਾਲੀ ਹੱਥ ਪਰਤਣ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਗਠਿਤ ਕੀਤੀ ਸੰਘਰਸ਼ ਕਮੇਟੀ ਦੇ ਆਗੂਆਂ ਰਾਮਪਾਲ ਸਿੰਘ, ਜਗਜੀਤ ਸਿੰਘ, ਸਾਧੂ ਸਿੰਘ ਅਤੇ ਜਿਉਣ ਸਿੰਘ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਲੋਕਾਂ ਨੂੰ ਵਧੇਰੇ ਸਹੂਲਤਾਂ ਦੇਣ ਦੀਆਂ ਗੱਲਾਂ ਕਰ ਰਹੀ ਹੈ, ਜਦਕਿ ਦੂਜੇ ਪਾਸੇ ਅਜਿਹੇ ਸੇਵਾ ਕੇਂਦਰ ਬੰਦ ਕਰ ਕੇ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ। 

 


Related News